ਪੰਜਾਬ

punjab

ETV Bharat / entertainment

ਗੁਰੂ ਰੰਧਾਵਾ ਦਾ ਵੱਡੇ ਸੰਗੀਤਕ ਲੇਬਲ ਨਾਲ ਝਗੜਾ? ਪੋਸਟ ਰਾਹੀਂ ਕੀਤਾ ਇਸ਼ਾਰਾ - GURU RANDHAWA

ਹਾਲ ਹੀ ਵਿੱਚ ਗਾਇਕ ਗੁਰੂ ਰੰਧਾਵਾ ਨੇ ਇੱਕ ਟਵੀਟ ਰਾਹੀਂ ਟੀ-ਸੀਰੀਜ਼ ਨਾਲ ਆਪਣੇ ਮਤਭੇਦ ਬਾਰੇ ਚਰਚਾ ਕੀਤੀ।

punjabi singer Guru Randhawa
punjabi singer Guru Randhawa (getty)

By ETV Bharat Entertainment Team

Published : Jan 4, 2025, 10:06 AM IST

ਮੁੰਬਈ (ਮਹਾਰਾਸ਼ਟਰ): ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਨੇ ਸ਼ੁੱਕਰਵਾਰ ਨੂੰ ਇੱਕ ਪੋਸਟ ਵਿੱਚ ਸੰਗੀਤ ਲੇਬਲ ਟੀ-ਸੀਰੀਜ਼ ਨਾਲ ਸੰਭਾਵਿਤ ਸਮੱਸਿਆਵਾਂ ਦਾ ਸੰਕੇਤ ਦਿੱਤਾ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ।

ਜੀ ਹਾਂ...ਆਪਣੇ ਐਕਸ ਹੈਂਡਲ 'ਤੇ 'ਲਾਹੌਰ' ਗਾਇਕ ਨੇ ਇੱਕ ਪ੍ਰਸ਼ੰਸਕ ਨੂੰ ਜਵਾਬ ਦਿੱਤਾ, ਜਿਸ ਨੇ ਸੰਗੀਤ ਲੇਬਲ ਟੀ-ਸੀਰੀਜ਼ 'ਤੇ ਕਥਿਤ ਤੌਰ 'ਤੇ ਗੁਰੂ ਨੂੰ ਸੁਤੰਤਰ ਤੌਰ 'ਤੇ ਜਾਂ ਕਿਸੇ ਹੋਰ ਲੇਬਲ ਨਾਲ ਕੰਮ ਕਰਨ ਤੋਂ ਰੋਕਣ ਦਾ ਇਲਜ਼ਾਮ ਲਗਾਇਆ ਸੀ।

ਪ੍ਰਸ਼ੰਸਕ ਨੇ ਟਵੀਟ ਕੀਤਾ ਅਤੇ ਲਿਖਿਆ, 'ਟੀ-ਸੀਰੀਜ਼ ਗੁਰੂ ਨੂੰ ਸੁਤੰਤਰ ਜਾਂ ਕਿਸੇ ਹੋਰ ਲੇਬਲ ਨਾਲ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ, ਸ਼ਰਮ ਕਰੋ।' ਇਸ ਮੁੱਦੇ ਨੂੰ ਸੰਬੋਧਿਤ ਕਰਦੇ ਹੋਏ ਗਾਇਕ ਨੇ ਲਿਖਿਆ, "ਵੱਡੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਮਸਲਾ ਕੁਝ ਦਿਨਾਂ ਵਿੱਚ ਹੱਲ ਹੋ ਜਾਵੇਗਾ ਅਤੇ ਅਸੀਂ ਪਹਿਲਾਂ ਨਾਲੋਂ ਮਜ਼ਬੂਤ ​​ਹੋ ਕੇ ਵਾਪਸ ਆਵਾਂਗੇ। ਇਹ ਸਾਲ ਸੰਗੀਤ ਅਤੇ ਫਿਲਮਾਂ ਨਾਲ ਭਰਪੂਰ ਹੋਵੇਗਾ। ਬਸ ਤਿਆਰੀਆਂ ਚੱਲ ਰਹੀਆਂ ਹਨ। ਮੈਂ ਇਹਨਾਂ ਸਾਰੇ ਮੁੱਦਿਆਂ ਬਾਰੇ ਘੱਟ ਹੀ ਗੱਲ ਕਰਦਾ ਹਾਂ, ਪਰ ਹਾਂ, ਇਹ ਤੁਹਾਨੂੰ ਸੰਬੋਧਿਤ ਕਰਨ ਅਤੇ ਦੱਸਣ ਦਾ ਸਮਾਂ ਹੈ ਕਿ ਪਿਛਲੇ 1.5 ਸਾਲਾਂ ਤੋਂ ਬੈਕਐਂਡ 'ਤੇ ਕੀ ਹੋ ਰਿਹਾ ਹੈ। ਪਰ ਹਾਂ, ਉਮੀਦ ਹੈ ਕਿ ਇਹ ਹੱਲ ਹੋ ਜਾਵੇਗਾ ਅਤੇ ਚੀਜ਼ਾਂ ਬਿਹਤਰ ਹੋਣਗੀਆਂ, ਤਦ ਤੱਕ ਪਿਆਰ ਫੈਲਾਓ। ਰੱਬ ਸਭ ਤੋਂ ਮਹਾਨ ਹੈ।"

ਗੁਰੂ ਰੰਧਾਵਾ ਦੀ ਟਵੀਟ ਉਤੇ ਕੀ ਬੋਲੇ ਪ੍ਰਸ਼ੰਸਕ

ਹੁਣ ਗੁਰੂ ਰੰਧਾਵਾ ਦੀ ਇਸ ਪੋਸਟ ਉਤੇ ਪ੍ਰਸ਼ੰਸਕ ਵੀ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਸਹਿਮਤ ਗੁਰੂ, ਅਸੀਂ ਤੁਹਾਡੇ ਨਾਲ ਹਾਂ।' ਇੱਕ ਹੋਰ ਨੇ ਲਿਖਿਆ, 'ਹਮੇਸ਼ਾ ਵਾਂਗ ਮਜ਼ਬੂਤ ਰਹੋ, ਅਸੀਂ ਤੁਹਾਡੇ ਲਈ ਇੱਥੇ ਹਾਂ, ਚੰਗੇ ਅਤੇ ਬੁਰੇ ਸਮੇਂ ਵਿੱਚ ਤੁਹਾਡਾ ਸਮਰਥਨ ਕਰਨ ਲਈ...ਇਹ ਵੀ ਬੀਤ ਜਾਵੇਗਾ। ਅੱਲ੍ਹਾ ਦੀ ਕਿਰਪਾ ਨਾਲ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ।' ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਸ਼ੰਸਕਾਂ ਨੇ ਗਾਇਕ ਲਈ ਪਿਆਰ ਦੀ ਵਰਖਾ ਕੀਤੀ।

ਉਲੇਖਯੋਗ ਹੈ ਕਿ ਗੁਰੂ ਰੰਧਾਵਾ 'ਲਾਹੌਰ', 'ਪਟੋਲਾ', 'ਹਾਈ ਰੇਟਡ ਗੱਬਰੂ' ਅਤੇ ਹੋਰ ਚਾਰਟਬਸਟਰ ਗੀਤਾਂ ਲਈ ਜਾਣਿਆ ਜਾਂਦਾ ਹੈ। 2022 ਵਿੱਚ ਉਨ੍ਹਾਂ ਨੇ ਯੋ ਯੋ ਹਨੀ ਸਿੰਘ ਦੇ ਨਾਲ 'ਪੰਜਾਬੀਆਂ ਦੀ ਧੀ' ਅਤੇ 'ਡਿਜ਼ਾਇਨਰ' ਵਰਗੇ ਗੀਤ ਰਿਲੀਜ਼ ਕੀਤੇ, ਜਿੰਨ੍ਹਾਂ ਨੂੰ ਮਿੰਟਾਂ-ਸਕਿੰਟਾਂ ਵਿੱਚ ਹੀ ਅਨੇਕਾਂ ਵਿਊਜ਼ ਪ੍ਰਾਪਤ ਹੋ ਗਏ।

ਹੁਣ ਇੱਥੇ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਪਿਛਲੇ ਸਾਲ ਫਿਲਮਾਂ ਵਿੱਚ ਵੀ ਐਂਟਰੀ ਕਰ ਚੁੱਕੇ ਹਨ, ਜਿੰਨ੍ਹਾਂ ਦੀਆਂ ਬੈਕ-ਟੂ-ਬੈਕ ਦੋ ਫਿਲਮਾਂ ਰਿਲੀਜ਼ ਹੋਈਆਂ, ਜਿਸ ਵਿੱਚ ਇੱਕ ਬਾਲੀਵੁੱਡ ਅਤੇ ਪੰਜਾਬੀ ਫਿਲਮ ਸ਼ਾਮਲ ਹੈ, ਇਸਦੇ ਨਾਲ ਹੀ ਗਾਇਕ ਇਸ ਸਮੇਂ ਪੰਜਾਬੀ ਫਿਲਮ 'ਸ਼ੁੱਧ ਵੈਸ਼ਨੂੰ ਡਾਕਾ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ, ਜਿਸ ਦੀ ਇਸ ਸਾਲ ਰਿਲੀਜ਼ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ:

ABOUT THE AUTHOR

...view details