ਚੰਡੀਗੜ੍ਹ:ਕੈਨੇਡਾ ,ਅਮਰੀਕਾ, ਇੰਗਲੈਂਡ, ਯੂਰਪ ਦੀ ਸੁਪਰ ਸਫਲਤਾ ਤੋਂ ਬਾਅਦ ਦਿਲਜੀਤ ਦੋਸਾਂਝ ਹੁਣ ਦੁਬਈ 'ਚ ਧਮਾਲ ਪਾਉਣ ਜਾ ਰਹੇ ਹਨ। ਜਲਦ ਯੂ.ਏ.ਈ ਵਿੱਚ ਹੋਣ ਜਾ ਰਹੇ ਅਪਣੇ ਪਹਿਲੇ ਗ੍ਰੈਂਡ ਸ਼ੋਅ ਦਾ ਸ਼ਾਨਦਾਰ ਹਿੱਸਾ ਬਣਨਗੇ। 'ਦਿਲ-ਲੁਮਿਨਾਟੀ ਟੂਰ ਲੜੀ ਅਧੀਨ ਆਯੋਜਿਤ ਹੋਣ ਜਾ ਰਹੇ ਇਸ ਵਿਸ਼ਾਲ ਕੰਸਰਟ ਦਾ ਆਯੋਜਨ ਇਤਿਹਾਦ ਪਾਰਕ, ਅਬੂ ਧਾਬੀ ਵਿਚ ਹੋਵੇਗਾ, ਜਿੱਥੇ ਹਜਾਰਾਂ ਦੀ ਤਾਦਾਦ ਵਿਚ ਦਰਸ਼ਕਾਂ ਦੇ ਪੁੱਜਣ ਦੀ ਸੰਭਾਵਨਾ ਸ਼ੋਅ ਪ੍ਰਬੰਧਕਾਂ ਵੱਲੋ ਜਤਾਈ ਜਾ ਰਹੀ ਹੈ।
ਹੁਣ UAE 'ਚ ਰਿਕਾਰਡ ਬਣਾਉਣਗੇ ਦਿਲਜੀਤ ਦੋਸਾਂਝ ! ਬਣਨਗੇ ਇਸ ਗ੍ਰੈਂਡ ਸ਼ੋਅ ਦਾ ਹਿੱਸਾ - Diljit Dosanjh Upcoming Grand Show - DILJIT DOSANJH UPCOMING GRAND SHOW
Diljit Dosanjh Upcoming Grand Show: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਹੁਣ ਸ਼ੇਖਾਂ ਦੇ ਦੇਸ਼ ਵਿੱਚ ਧਮਾਲਾਂ ਪਾਉਣ ਲਈ ਤਿਆਰ ਹਨ। ਇੱਥੇ ਵੱਡੇ ਪੱਧਰ ਉੱਤੇ ਹੋਣ ਜਾ ਰਿਹਾ ਦਿਲਜੀਤ ਦਾ ਇਹ ਕਨਸਰਟ ਇਕ ਵਾਰ ਫਿਰ ਕੋਈ ਰਿਕਾਰਡ ਕਾਇਮ ਕਰਨ ਦੇ ਸੰਕੇਤ ਦੇ ਰਿਹਾ ਹੈ। ਪੜ੍ਹੋ ਪੂਰੀ ਖ਼ਬਰ।
By ETV Bharat Entertainment Team
Published : Aug 22, 2024, 8:06 AM IST
ਕਦੋਂ ਹੋਵੇਗਾ ਕੰਸਰਟ ਤੇ ਕਿਵੇਂ ਕਰ ਸਕੋਗੇ ਬੁਕਿੰਗ : 09 ਨਵੰਬਰ ਨੂੰ ਆਯੋਜਿਤ ਹੋਣ ਜਾ ਰਹੇ ਇਸ ਕੰਸਰਟ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧਤ ਦਰਸ਼ਕਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਵੱਖ ਵੱਖ ਸੈਟਰਜ ਦੀ ਵਿਵਸਥਾ ਕੀਤੀ ਗਈ ਹੈ, ਤਾਂਕਿ ਉਨ੍ਹਾਂ ਨੂੰ ਟਿਕਟ ਸਬੰਧਤ ਕਿਸੇ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। 'ਅਰਬ ਅਮੀਰਾਤ ਦੇ ਹਰ ਖਿੱਤੇ ਵਿਚ ਖਿੱਚ ਅਤੇ ਉਤਸੁਕਤਾ ਦਾ ਕੇਂਦਰ ਬਿੰਦੂ ਬਣੇ ਇਸ ਸ਼ੋਅ ਨੂੰ ਲੈ ਕੇ ਦੇਸੀ ਰੋਕਸਟਾਰ ਅਤੇ ਇੰਟਰਨੈਸ਼ਨਲ ਪੱਧਰ ਉੱਤੇ ਨਾਮਣਾ ਖੱਟ ਰਹੇ ਦਿਲਜੀਤ ਦੋਸਾਂਝ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਜਿਸ ਸਬੰਧੀ ਅਪਣੇ ਮਨੀ ਵਲਵਲਿਆਂ ਦਾ ਪ੍ਰਗਟਾਵਾ ਉਨਾਂ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਕੀਤਾ ਹੈ।
ਦਿਲਜੀਤ ਸ਼ੋਅ ਨੂੰ ਲੈ ਕੇ ਉਤਸੁਕ:ਯੂਏਈ ਵਿਚ ਅਸੀਂ ਪਹਿਲੀ ਵਾਰ ਅਪਣੀ ਸ਼ੋਅ ਲੜੀ ਦਾ ਪੜਾਵ ਅਤੇ ਠਹਿਰਾਵ ਕਰ ਰਹੇ ਹਨ, ਜਿਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਅਤੇ ਸਨੇਹ ਮਿਲਣ ਦੀ ਸੰਭਾਵਨਾ ਹੈ। ਗਾਇਕੀ ਦੇ ਨਾਲ-ਨਾਲ ਸਿਨੇਮਾਂ ਖਿੱਤੇ ਵਿੱਚ ਵੀ ਇੰਨੀ ਦੇਣੀ ਹੋਰ ਉਚ ਬੁਲੰਦੀਆਂ ਦਾ ਸਫ਼ਰ ਤੈਅ ਕਰਦੇ ਜਾ ਰਹੇ ਹਨ ਗਾਇਕ -ਅਦਾਕਾਰ ਦਿਲਜੀਤ ਦੋਸਾਂਝ, ਜਿਨ੍ਹਾਂ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ ਪੰਜਾਬੀ ਫ਼ਿਲਮ ਜੱਟ ਐੰਡ ਜੂਲੀਅਟ ਦਾ ਜਾਦੂ ਅਜੇ ਵੀ ਦੁਨੀਆ ਭਰ ਵਿਚ ਬਰਕਰਾਰ ਹੈ, ਜੋ ਦੇਸ਼ ਵਿਦੇਸ਼ ਦੇ ਨਾਲ ਨਾਲ ਪਾਕਿਸਤਾਨ ਵਿੱਚ ਅਪਣੀ ਸਫ਼ਲ ਹੋਂਦ ਦਾ ਇਜ਼ਹਾਰ ਦਰਸ਼ਕਾਂ ਨੂੰ ਹਾਲੇ ਤੱਕ ਕਰਵਾ ਰਹੀ ਹੈ। ਇਸ ਫਿਲਮ ਨੇ ਲਹਿੰਦੇ ਪੰਜਾਬ ਦੇ ਖ਼ਤਮ ਹੁੰਦੇ ਜਾ ਰਹੇ ਸਿਨੇਮਾਂ ਘਰਾਂ ਨੂੰ ਮੁੜ ਪੈਰਾ ਸਿਰ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ।