ਪੰਜਾਬੀਆਂ ਅਤੇ ਵਿਦੇਸ਼ਾਂ 'ਚ ਵੱਸਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਦਿਲਜੀਤ ਦੋਸਾਂਝ ਆਪਣੇ ਅਗਲੇ ਟੂਰ ਲਈ ਹੈਦਰਾਬਾਦ ਪਹੁੰਚ ਗਏ ਹਨ। ਦਿਲਜੀਤ ਇੱਥੇ ਆਪਣੇ 15 ਨਵੰਬਰ ਨੂੰ ਹੋਣ ਵਾਲੇ 'ਦਿਲ-ਲੂਮੀਨਾਤੀ' ਕਨਸਟ ਲਈ ਪਹੁੰਚੇ ਹਨ। ਜਿਵੇਂ ਹੀ ਸੁਪਰਸਟਾਰ ਏਅਰਪੋਰਟ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਆਉਣ ਦਾ ਵੀਡੀਓ ਵਾਇਰਲ ਹੋ ਗਿਆ। ਸ਼ਹਿਰ 'ਚ ਉਨ੍ਹਾਂ ਦੇ ਆਉਣ ਨਾਲ ਹਲਚਲ ਵੱਧ ਗਈ ਹੈ ਕਿਉਂਕਿ ਹਰ ਕੋਈ ਦਿਲਜੀਤ ਦੇ ਕੰਸਰਟ ਦੀ 15 ਨਵੰਬਰ ਵਾਲੀ ਰਾਤ ਦਾ ਇੰਤਜ਼ਾਰ ਕਰ ਰਿਹਾ ਹੈ।
ਹੈਦਰਾਬਾਦ ਨੇ ਅਪਣਾਇਆ ਲਾਈਵ ਸੰਗੀਤ
ਤੁਹਾਨੂੰ ਦੱਸ ਦਈਏ ਕਿ ਕੁੱਝ ਹੀ ਸਾਲ ਪਹਿਲਾਂ ਹੈਦਰਾਬਾਦ ਨੇ ਲਾਈਵ ਸੰਗੀਤ ਨੂੰ ਅਪਣਾਇਆ ਹੈ। ਜਿਸ ਤੋਂ ਬਾਅਦ ਸਥਾਨਿਕ ਕਲਾਕਾਰਾਂ ਤੋਂ ਲੈ ਕੇ ਵਿਸ਼ਵ ਪੱਧਰ ਦੇ ਗਾਇਕਾਂ ਨੇ ਆਪਣਾ ਜਲਵਾ ਵਖੇਰਿਆ ਹੈ। ਹੁਣ ਦਿਲਜੀਤ ਦੇ ਸ਼ੋਅ ਲਈ ਹੈਦਰਾਬਾਦ ਦੇ ਲੋਕ ਊਰਜਾ ਅਤੇ ਉਤਸ਼ਾਹ ਨਾਲ ਭਰਪੂਰ ਨੇ ਜੋ ਇਸ ਸ਼ੋਅ ਨੂੰ ਹੋਰ ਵੀ ਚਾਰ ਚੰਨ ਲਗਾਉਣ ਲਈ ਤਿਆਰ ਹਨ। ਹਰ ਕੋਈ ਦਿਲਜੀਤ ਦੇ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।
Hyderabad Concert Details
Date: November 15, 2024