ਚੰਡੀਗੜ੍ਹ:ਪੰਜਾਬੀ ਫਿਲਮ ਉਦਯੋਗ ਵਿੱਚ ਐਕਸਪੈਰੀਮੈਂਟਲ ਫਿਲਮਾਂ ਦੇ ਵੱਧ ਰਹੇ ਰੁਝਾਨ ਨੂੰ ਹੀ ਪ੍ਰਤੀਬਿੰਬ ਕਰਨ ਜਾ ਰਹੀ ਹੈ, ਸਾਹਮਣੇ ਆਉਣ ਜਾ ਰਹੀ ਪੰਜਾਬੀ ਫਿਲਮ 'ਜ਼ਿੰਦਗੀ ਤੇਰੇ ਨਾਂ', ਜੋ ਜਲਦ ਸੋਸ਼ਲ ਮੀਡੀਆ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਹੀ ਹੈ।
'ਜੇਐਸ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਇਸ ਇਮੋਸ਼ਨਲ ਡ੍ਰਾਮਾ ਫਿਲਮ ਦਾ ਸਟੋਰੀ-ਸਕਰੀਨ ਪਲੇ ਸਿੰਮੀਪ੍ਰੀਤ ਕੌਰ ਵੱਲੋਂ ਲਿਖਿਆ ਗਿਆ ਹੈ, ਜਦਕਿ ਇਸਦਾ ਨਿਰਦੇਸ਼ਨ ਮਿਸਟਰ ਪ੍ਰੈਟੀ ਦੁਆਰਾ ਕੀਤਾ ਗਿਆ ਹੈ।
ਨਿਰਮਾਤਾ ਜਸਬੀਰ ਰਿਸ਼ੀ ਅਤੇ ਸੱਤਿਆ ਸਿੰਘ ਵੱਲੋਂ ਵਜ਼ੂਦ ਵਿੱਚ ਲਿਆਂਦੀ ਗਈ ਉਕਤ ਫਿਲਮ ਦੀ ਸਟਾਰ-ਕਾਸਟ ਵਿੱਚ ਨਿਰਮਲ ਰਿਸ਼ੀ, ਨੂਰ, ਸੰਜੂ ਸੋਲੰਕੀ, ਸਮਰ, ਅਭਿਸ਼ੇਕ, ਦੀਦਾਰ ਸੰਧੂ, ਮਨੂ ਸਿੰਘ, ਹਰਮੀਤ ਜੱਸੀ, ਜਤਿੰਦਰ ਗੋਗੀ ਆਦਿ ਸ਼ਾਮਿਲ ਹਨ।
ਪਰਿਵਾਰਿਕ ਕਦਰਾਂ-ਕੀਮਤਾਂ ਦੀ ਤਰਜ਼ਮਾਨੀ ਕਰਦੀ ਅਤੇ ਆਪਸੀ ਰਿਸ਼ਤਿਆਂ ਦਾ ਭਾਵਪੂਰਨ ਵਰਣਨ ਕਰਦੀ ਇਸ ਫਿਲਮ ਦਾ ਅਦਾਕਰ ਅਰਸ਼ ਹੁੰਦਲ ਵੀ ਖਾਸ ਆਕਰਸ਼ਣ ਹੋਣਗੇ, ਜੋ ਕਾਫ਼ੀ ਲੰਮੇਂ ਵਕਫ਼ੇ ਬਾਅਦ ਪੰਜਾਬੀ ਫਿਲਮਾਂ ਬਾਅਦ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ।
ਸਾਲ 2019 ਵਿੱਚ ਰਿਲੀਜ਼ ਹੋਈ ਬਿੱਗ ਸੈੱਟਅੱਪ ਪੰਜਾਬੀ ਫਿਲਮ ਬਲੈਕੀਆ ਨਾਲ ਪਾਲੀਵੁੱਡ ਗਲਿਆਰਿਆਂ ਵਿੱਚ ਇੱਕ ਚਰਚਿਤ ਚਿਹਰਾ ਬਣ ਉਭਰੇ ਸਨ ਅਦਾਕਾਰ ਅਰਸ਼ ਹੁੰਦਲ, ਜਿੰਨ੍ਹਾਂ ਦੀ ਇਸ ਫਿਲਮ ਵਿੱਚ ਨਿਭਾਈ ਨੈਗੇਟਿਵ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ, ਪਰ ਇਸ ਸ਼ਾਨਦਾਰ ਟਰਨਿੰਗ ਪੁਆਇੰਟ ਦੇ ਬਾਵਜੂਦ ਇਹ ਹੋਣਹਾਰ ਅਦਾਕਾਰ ਹੁਣ ਤੱਕ ਚੁਣਿੰਦਾ ਫਿਲਮਾਂ ਵਿੱਚ ਹੀ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦੀ ਉਕਤ ਫਿਲਮ ਮੌਜ਼ੂਦਗੀ ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਓਧਰ 28 ਫ਼ਰਵਰੀ 2025 ਨੂੰ ਰਿਲੀਜ਼ ਕੀਤੀ ਜਾ ਰਹੀ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਪ੍ਰਭਾਵੀ ਕਹਾਣੀ ਸਾਰ ਅਧਾਰਿਤ ਇਸ ਫਿਲਮ ਦੇ ਗੀਤ ਸੰਗੀਤ ਪੱਖਾਂ ਉਪਰ ਵੀ ਕਾਫ਼ੀ ਮਿਹਨਤ ਕੀਤੀ ਗਈ ਹੈ, ਜਿਸ ਦੇ ਗਾਣਿਆਂ ਨੂੰ ਮਾਸਟਰ ਸਲੀਮ, ਪ੍ਰਦੀਪ ਸਰਾਂ ਅਤੇ ਜਸਕਿਰਨ ਕੌਰ ਵੱਲੋਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ: