ਪੰਜਾਬ

punjab

ETV Bharat / entertainment

ਬਿਲਕੁੱਲ ਰਾਣੀ ਮੁਖਰਜੀ ਵਰਗੀ ਦਿਖਦੀ ਹੈ ਪੰਜਾਬੀ ਸਿਨੇਮਾ ਦੀ ਇਹ ਸੁੰਦਰੀ, ਨਹੀਂ ਯਕੀਨ ਤਾਂ ਦੇਖੋ ਤਸਵੀਰਾਂ - Kamal Khangura Looks Rani Mukerji - KAMAL KHANGURA LOOKS RANI MUKERJI

Kamal Khangura Looks Like Rani Mukerji: ਸਾਡੇ ਸਮਾਜ ਵਿੱਚ ਕਈ ਅਜਿਹੇ ਇਨਸਾਨ ਹੁੰਦੇ ਹਨ, ਜਿੰਨ੍ਹਾਂ ਦਾ ਆਪਿਸ ਵਿੱਚ ਕੋਈ ਸੰਬੰਧ ਨਹੀਂ ਹੁੰਦਾ ਪਰ ਉਹ ਹੂ-ਬ-ਹੂ ਇੱਕੋ ਜਿਹੇ ਲੱਗਦੇ ਹਨ। ਇੰਨ੍ਹਾਂ ਵਿੱਚੋਂ ਹੀ ਇੱਕ ਅਦਾਕਾਰਾ ਕਮਲ ਖੰਗੂੜਾ ਹੈ, ਜੋ ਬਿਲਕੁੱਲ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਵਰਗੀ ਦਿਖਦੀ ਹੈ।

Kamal Khangura Looks Like Rani Mukerji
Kamal Khangura Looks Like Rani Mukerji (instagram)

By ETV Bharat Entertainment Team

Published : Aug 15, 2024, 7:52 PM IST

ਚੰਡੀਗੜ੍ਹ: ਪੰਜਾਬੀ ਗੀਤਾਂ ਦੇ ਸ਼ੌਂਕੀਨਾਂ ਨੇ ਮਿਸ ਪੂਜਾ ਦਾ ਗੀਤ "ਤੈਨੂੰ ਮਹਿੰਗੀ ਪੈ ਜੂ ਆਸ਼ਕੀ ਵੇ ਵੱਡੇ ਹੀਰੋ ਨੂੰ" ਤਾਂ ਜ਼ਰੂਰ ਸੁਣਿਆ ਹੋਣਾ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਗੀਤ ਵਿੱਚ ਮਾਡਲਿੰਗ ਕਰਨ ਵਾਲੀ ਖੂਬਸੂਰਤ ਸੁੰਦਰੀ ਕੌਣ ਹੈ। ਇਸ ਸ਼ਾਨਦਾਰ ਗੀਤ ਵਿੱਚ ਮਾਡਲਿੰਗ ਕਰਨ ਵਾਲੀ ਕੋਈ ਹੋਰ ਨਹੀਂ ਬਲਕਿ ਅਦਾਕਾਰਾ ਅਤੇ ਮਾਡਲ ਕਮਲ ਖੰਗੂੜਾ ਹੈ।

ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਸਿਨੇਮਾ ਦੀ ਇਸ ਅਦਾਕਾਰਾ ਦੀ ਸ਼ਕਲ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨਾਲ ਮੇਲ ਖਾਂਦੀ ਹੈ। ਇਹ ਅਸੀਂ ਨਹੀਂ ਬਲਕਿ ਅਦਾਕਾਰਾ ਦੀਆਂ ਅੱਖਾਂ ਅਤੇ ਮੂੰਹ ਮੁਹਾਂਦਰਾ ਕਹਿ ਰਿਹਾ ਹੈ। ਜੇਕਰ ਤੁਸੀਂ ਅਦਾਕਾਰਾ ਦੇ ਇੰਸਟਾਗ੍ਰਾਮ ਪੇਜ ਉਤੇ ਜਾਓਗੇ ਤਾਂ ਤੁਹਾਨੂੰ ਅਦਾਕਾਰਾ ਦੀਆਂ ਕਈ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਜਿਸ ਵਿੱਚ ਇਸ ਮਾਡਲ ਨੂੰ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨਾਲੋਂ ਅਲੱਗ ਕਰਨਾ ਮੁਸ਼ਕਿਲ ਹੈ।

ਇਸ ਦੌਰਾਨ ਜੇਕਰ ਇਸ ਪੰਜਾਬੀ ਸੁੰਦਰੀ ਬਾਰੇ ਹੋਰ ਗੱਲ ਕਰੀਏ ਤਾਂ ਇਹ ਅਦਾਕਾਰਾ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਨਾਲ ਸੰਬੰਧਤ ਹੈ, ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਅਦਾਕਾਰਾ ਵਿਆਹੀ ਹੋਈ ਹੈ। ਅਦਾਕਾਰਾ ਦਾ ਵਿਆਹ 2014 ਵਿੱਚ ਵਿੱਕੀ ਸ਼ੇਰਗਿੱਲ ਨਾਲ ਹੋਇਆ ਹੈ।

ਇਸ ਦੌਰਾਨ ਅਦਾਕਾਰਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਸੁੰਦਰੀ ਮਨੋਰੰਜਨ ਉਦਯੋਗ ਵਿੱਚ ਉਦੋਂ ਮਸ਼ਹੂਰ ਹੋਈ ਜਦੋਂ ਉਸਨੇ ਸਾਲ 2008 ਵਿੱਚ ਮਿਸ ਪਟਿਆਲਾ ਦਾ ਖਿਤਾਬ ਜਿੱਤਿਆ। ਸ਼ੋਅ ਤੋਂ ਬਾਅਦ ਅਦਾਕਾਰਾ ਨੇ ਕਈ ਮਿਊਜ਼ਿਕ ਵੀਡੀਓ ਕੀਤੀਆਂ। ਅਦਾਕਾਰਾ ਨੂੰ ਇੰਸਟਾਗ੍ਰਾਮ ਉਤੇ 1 ਮਿਲੀਅਨ ਲੋਕ ਪਸੰਦ ਕਰਦੇ ਹਨ। ਅਦਾਕਾਰਾ ਸ਼ੋਸਲ ਮੀਡੀਆ ਉਤੇ ਕਾਫੀ ਐਕਟਿਵ ਹੈ ਅਤੇ ਆਏ ਦਿਨ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

ABOUT THE AUTHOR

...view details