ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਉੱਚ ਕੋਟੀ ਐਕਸ਼ਨ-ਡਰਾਮਾ ਫਿਲਮਕਾਰ ਵਜੋਂ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ ਪ੍ਰਤਿਭਾਸ਼ਾਲੀ ਨੌਜਵਾਨ ਨਿਰਦੇਸ਼ਕ ਅਮਰ ਹੁੰਦਲ, ਜੋ ਆਪਣੇ ਨਿਰਧਾਰਿਤ ਰਹੇ ਸਿਨੇਮਾ ਸਿਰਜਨਾ ਬਿੰਬ ਚੋਂ ਇਕਦਮ ਬਾਹਰ ਆਉਂਦਿਆਂ ਇੱਕ ਵਿਲੱਖਣ ਅਤੇ ਮਾਣਮੱਤੀ ਪੰਜਾਬੀ ਫਿਲਮ 'ਰਜਨੀ ਕਾਗਹੁ ਹੰਸੁ ਕਰੇਇ' ਦਾ ਨਿਰਦੇਸ਼ਨ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਪਹਿਲੋਂ ਮਿਥੀ ਰਹੀ ਲੀਕ ਤੋਂ ਇਕਦਮ ਅਲਹਦਾ ਹੱਟ ਕੇ ਬਣਾਈ ਜਾ ਰਹੀ ਇਹ ਬਿਹਤਰੀਨ ਫਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
'ਮੈਡ 4 ਫਿਲਮਜ਼' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਧਾਰਮਿਕ ਅਤੇ ਰੂਹਾਨੀਅਤ ਰੰਗ ਵਿੱਚ ਰੰਗੀ ਫਿਲਮ ਦੀ ਰਿਲੀਜ਼ ਮਿਤੀ ਦਾ ਵੀ ਉਕਤ ਫਿਲਮ ਦੀ ਰਸਮੀ ਘੋਸ਼ਣਾ ਦੇ ਨਾਲ ਹੀ ਐਲਾਨ ਕਰ ਦਿੱਤਾ ਗਿਆ ਹੈ, ਜੋ 30 ਅਗਸਤ 2024 ਨੂੰ ਦੇਸ਼-ਵਿਦੇਸ਼ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।
ਪੰਜਾਬ ਦੀ ਪਵਿੱਤਰ ਅਤੇ ਧਾਰਮਿਕ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ, ਸਿੱਖ ਇਤਿਹਾਸ ਅਤੇ ਗੁਰੂਆਂ ਨਾਲ ਸੰਬੰਧਤ ਰਹੀਆਂ ਪੁਰਾਤਨ ਜਗਾਵਾਂ ਤੋਂ ਇਲਾਵਾ ਸ਼੍ਰੀ ਹਰਿਮੰਦਰ ਸਾਹਿਬ ਉਪਰ ਫਿਲਮਾਈ ਜਾਣ ਵਾਲੀ ਇਸ ਫਿਲਮ ਵਿੱਚ ਕੈਨੇਡੀਅਨ ਦੇ ਬ੍ਰਿਟਿਸ਼ ਕੋਲੰਬੀਆ ਖਿੱਤੇ ਨਾਲ ਸੰਬੰਧ ਅਤੇ ਪੰਜਾਬੀ ਮੂਲ ਦੀ ਅਦਾਕਾਰਾ ਰੂਪੀ ਗਿੱਲ ਅਹਿਮ ਅਤੇ ਲੀਡ ਭੂਮਿਕਾ ਨਿਭਾਉਣ ਜਾ ਰਹੀ ਹੈ, ਜੋ ਹਾਲ ਹੀ ਵਿੱਚ ਰਿਲੀਜ਼ ਹੋਈ ਸੁਪਰ ਡੁਪਰ ਹਿੱਟ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਤੋਂ ਇਲਾਵਾ 'ਪਰਿੰਦਾ ਪਾਰ ਗਿਆ', 'ਲਾਈਏ ਜੇ ਯਾਰੀਆਂ', 'ਅਸ਼ਕੇ', 'ਮਾਂ ਦਾ ਲਾਡਲਾ', 'ਵੱਡਾ ਕਲਾਕਾਰ' ਆਦਿ ਜਿਹੀਆਂ ਕਈ ਬਹੁ-ਚਰਚਿਤ ਅਤੇ ਬਿੱਗ ਸੈਟਅੱਪ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੀ ਹੈ।
- Upcoming Punjabi Film Rajni: ਸੁਨੰਦਾ ਸ਼ਰਮਾ ਨੇ ਆਪਣੀ ਨਵੀਂ ਫਿਲਮ ਦਾ ਕੀਤਾ ਐਲਾਨ, ਬੀਬੀ ਰਜਨੀ ਦਾ ਨਿਭਾਏਗੀ ਕਿਰਦਾਰ
- ਵੱਖਰੇ ਵਿਸ਼ੇ ਕਾਰਨ ਦਰਸ਼ਕਾਂ ਨੂੰ ਪਸੰਦ ਆ ਰਹੀ ਐ 'ਸ਼ਿੰਦਾ ਸ਼ਿੰਦਾ ਨੋ ਪਾਪਾ', ਆਓ ਜਾਣਦੇ ਹਾਂ ਦਰਸ਼ਕਾਂ ਦੀ ਰਾਏ - Shinda Shinda No Papa
- ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 4' ਦਾ ਹਿੱਸਾ ਬਣੀ ਅਦਾਕਾਰਾ ਜਯੋਤੀ ਅਰੋੜਾ, ਅਹਿਮ ਭੂਮਿਕਾ 'ਚ ਆਵੇਗੀ ਨਜ਼ਰ - Actress Jyoti Arora