ਚੰਡੀਗੜ੍ਹ: ਬਿਨੂੰ ਢਿੱਲੋਂ ਪੰਜਾਬੀ ਸਿਨੇਮਾ ਦੇ ਦਿੱਗਜ ਸਿਤਾਰਿਆਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹਨ, ਸ਼ਾਇਦ ਹੀ ਕੋਈ ਪੰਜਾਬੀ ਸਿਨੇਮਾ ਪ੍ਰੇਮੀ ਹੋਵੇ ਜੋ ਅਦਾਕਾਰ ਦੀ ਅਦਾਕਾਰੀ ਤੋਂ ਜਾਣੂੰ ਨਾ ਹੋਵੇ। ਅੱਜ ਇਹ ਦਿੱਗਜ ਸਿਤਾਰਾ ਆਪਣਾ 49ਵਾਂ ਜਨਮਦਿਨ ਮਨਾ ਰਿਹਾ ਹੈ। ਇਸ ਮੌਕੇ ਉਤੇ ਅਸੀਂ ਅਦਾਕਾਰ ਦੀਆਂ ਅਜਿਹੀਆਂ ਫਿਲਮਾਂ ਲੈ ਕੇ ਆਏ ਹਾਂ, ਜੋ ਤੁਹਾਡੇ ਦੁਖੀ ਮੂਡ ਨੂੰ ਮਿੰਟਾ-ਸੈਕਿੰਟਾਂ ਵਿੱਚ ਬਦਲ ਦੇਣਗੀਆਂ। ਆਓ ਇਨ੍ਹਾਂ ਸ਼ਾਨਦਾਰ ਫਿਲਮਾਂ ਉਤੇ ਨਜ਼ਰ ਮਾਰੀਏ...।
ਵੇਖ ਬਰਾਤਾਂ ਚੱਲੀਆਂ: 'ਵੇਖ ਬਰਾਤਾਂ ਚੱਲੀਆਂ' ਬਿਨੂੰ ਢਿੱਲੋਂ ਦੀ ਇੱਕ ਬਹੁਤ ਹੀ ਕਾਮੇਡੀ ਫਿਲਮ ਹੈ, 2017 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਬਿਨੂੰ ਢਿੱਲੋਂ ਦੇ ਨਾਲ ਰਣਜੀਤ ਬਾਵਾ ਵੀ ਕਾਫੀ ਸ਼ਾਨਦਾਰ ਕਿਰਦਾਰ ਵਿੱਚ ਨਜ਼ਰ ਆਏ ਹਨ। ਇਸ ਫਿਲਮ ਵਿੱਚ ਅਦਾਕਾਰ ਜਿਸ ਕੁੜੀ ਨੂੰ ਪਿਆਰ ਕਰਦਾ ਹੈ ਉਸ ਨੂੰ ਪਾਉਣ ਲਈ ਉਸ ਨੂੰ ਪਹਿਲਾਂ ਕਾਲੀ ਕੁੱਤੀ ਨਾਲ ਵਿਆਹ ਕਰਵਾਉਣਾ ਪੈਂਦਾ ਹੈ। ਫਿਲਮ ਦੇ ਡਾਇਲਾਗ ਕਾਫੀ ਹਾਸੋ-ਹੀਣੇ ਹਨ।
ਵਧਾਈਆਂ ਜੀ ਵਧਾਈਆਂ:ਸਮੀਪ ਕੰਗ ਦੁਆਰਾ ਨਿਰਦੇਸ਼ਤ ਅਤੇ 2018 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਵਧਾਈਆਂ ਜੀ ਵਧਾਈਆਂ' ਬਿਨੂੰ ਢਿੱਲੋਂ ਦੀ ਇੱਕ ਹੋਰ ਸ਼ਾਨਦਾਰ ਫਿਲਮ ਹੈ, ਇਸ ਫਿਲਮ ਦੀ ਸਾਰੀ ਕਹਾਣੀ ਵਿਆਹ ਉਤੇ ਆਧਾਰਿਤ ਹੈ। ਫਿਲਮ ਦੇ ਡਾਇਲਾਗ ਹਸਾ-ਹਸਾ ਕੇ ਢਿੱਡੀ ਪੀੜਾਂ ਪਾ ਸਕਦੇ ਹਨ।