Punjabi Movie Shukrana New Song:ਪੰਜਾਬੀ ਸਿਨੇਮਾ ਆਗਾਮੀ ਦਿਨੀਂ ਸਾਹਮਣੇ ਆਉਣ ਜਾ ਰਹੀਆਂ ਬਹੁ-ਚਰਚਿਤ ਫਿਲਮਾਂ ਵਿੱਚ ਅਪਣਾ ਸ਼ੁਮਾਰ ਕਰਵਾ ਰਹੀ ਹੈ 'ਸ਼ੁਕਰਾਨਾ', ਜਿਸ ਦਾ ਗਾਣਾ 'ਨੱਚ ਲੈ' ਅੱਜ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਚਰਚਿਤ ਗਾਇਕਾ ਵੱਲੋਂ ਅਪਣੀਆਂ ਅਵਾਜ਼ਾਂ ਦਿੱਤੀਆਂ ਗਈਆਂ ਹਨ।
'ਵਿਲੇਜ਼ਰ ਫਿਲਮ ਸਟੂਡੀਓ' ਅਤੇ 'ਨਿਊ ਇਰਾ ਮੋਸ਼ਨ ਪਿਕਚਰਜ਼' ਵੱਲੋਂ 'ਨੀਰੂ ਬਾਜਵਾ ਐਂਟਰਟੇਨਮੈਂਟ' ਦੇ ਸਹਿਯੋਗ ਨਾਲ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਦਿਲਚਸਪ ਡਰਾਮਾ ਅਤੇ ਅਰਥ-ਭਰਪੂਰ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਸੁਪਰ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੇ ਨਿਰਮਾਤਾ ਭਗਵੰਤ ਵਿਰਕ, ਲੱਕੀ ਕੌਰ, ਸੰਤੋਸ਼ ਸੁਭਾਸ਼ ਥਿਟੇ, ਸਹਿ ਨਿਰਮਾਣਕਾਰ ਵਿਆਨ ਪਾਠਕ, ਅਮਰਿੰਦਰ ਭੰਗੂ, ਰਿੰਪੀ ਖਹਿਰਾ, ਬੰਟੀ ਸੰਧੂ, ਲੇਖਕ ਜਗਦੀਪ ਵੜਿੰਗ, ਸਿਨੇਮਾਟੋਗ੍ਰਾਫ਼ਰ ਸੰਦੀਪ ਪਾਟਿਲ, ਸੰਪਾਦਕ ਰੋਹਿਤ ਧੀਮਾਨ, ਕਲਾ ਨਿਰਦੇਸ਼ਕ ਰੋਮੀ ਆਰਟਸ, ਕਾਰਜਕਾਰੀ ਨਿਰਮਾਤਾ ਚਰਨਜੀਤ ਸਿੰਘ, ਮਨਦੀਪ ਸਿੰਘ, ਲਾਈਨ ਨਿਰਮਾਤਾ ਸੰਨੀ ਸਿੰਘ ਅਤੇ ਬੈਕਗਰਾਊਂਡ ਸਕੋਰਰ ਸੰਦੀਪ ਸਕਸੈਨਾ ਹਨ।