ਚੰਡੀਗੜ੍ਹ: ਜੇਕਰ ਤੁਸੀਂ ਪੰਜਾਬੀ ਗੀਤਾਂ ਦੇ ਸ਼ੌਂਕੀਨ ਹੋ ਤਾਂ ਯਕੀਨਨ ਤੁਸੀਂ ਗੁਰਨਾਮ ਭੁੱਲਰ ਦੇ ਗੀਤ 'ਰੱਖ ਲਈ ਪਿਆਰ ਨਾਲ', 'ਮੁਲਾਕਾਤ' ਅਤੇ 'ਡਾਇਮੰਡ' ਸੁਣੇ ਹੋਣਗੇ, ਪਰ ਕੀ ਤੁਸੀਂ ਜਾਣਦੇ ਹੋ ਕਿ ਇੰਨਾ ਗੀਤਾਂ ਦੀ ਰਚਨਾ ਕਰਨ ਵਾਲੇ ਕੌਣ ਹਨ, ਜੀ ਹਾਂ...ਇਨ੍ਹਾਂ ਗੀਤਾਂ ਦੀ ਰਚਨਾ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਵਿੱਕੀ ਧਾਲੀਵਾਲ ਹਨ, ਜੋ ਇਸ ਸਮੇਂ ਕਾਫੀ ਚਰਚਾ ਬਟੋਰ ਰਹੇ ਹਨ। ਜੀ ਹਾਂ...ਦਰਅਸਲ, ਇਸ ਸਮੇਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗੀਤਕਾਰ-ਗਾਇਕ ਵਿੱਕੀ ਧਾਲੀਵਾਲ ਇੱਕ ਬਜ਼ੁਰਗ ਜੋੜੇ ਦੀ ਜਾਨ ਬਚਾਉਂਦੇ ਨਜ਼ਰੀ ਪੈ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਗੀਤਕਾਰ ਵਿੱਕੀ ਧਾਲੀਵਾਲ ਆਪਣੇ ਇੱਕ ਸ਼ੋਅ ਲਈ ਜਲੰਧਰ ਨੇੜੇ ਭਾਖੜਾ ਨਹਿਰ ਦੇ ਕੋਲ ਦੀ ਲੰਘ ਰਹੇ ਸਨ, ਉਦੋਂ ਹੀ ਵਿੱਕੀ ਧਾਲੀਵਾਲ ਭਾਖੜਾ ਨਹਿਰ ਵਿੱਚ ਕਾਰ ਸਣੇ ਡਿੱਗੇ ਇੱਕ ਬਜ਼ੁਰਗ ਜੋੜੇ ਦੀ ਜਾਨ ਬਚਾਉਂਦੇ ਹਨ ਅਤੇ ਖੁਦ ਪਾਣੀ ਵਿੱਚ ਉਤਰ ਕੇ ਉਨ੍ਹਾਂ ਨੂੰ ਸੁਰੱਖਿਅਤ ਜਗ੍ਹਾਂ ਪਹੁੰਚਾਉਂਦੇ ਹਨ। ਵਾਇਰ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਕਾਫੀ ਫੁਰਤੀ ਨਾਲ ਇਹ ਸਭ ਕਰ ਰਹੇ ਹਨ, ਇਸ ਦੇ ਨਾਲ ਹੀ ਗਾਇਕ ਉਸ ਸਮੇਂ ਗਾਇਕ ਦੇ ਖਾਸ ਮਿੱਤਰ ਹੈਪੀ ਵੀ ਮੌਜੂਦ ਸਨ, ਹੁਣ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਉਨ੍ਹਾਂ ਦੀ ਕਾਫੀ ਤਾਰੀਫ਼ ਕਰ ਰਹੇ ਹਨ।
ਕੌਣ ਨੇ ਵਿੱਕੀ ਧਾਲੀਵਾਲ
ਵਿੱਕੀ ਧਾਲੀਵਾਲ ਦਾ ਪੂਰਾ ਨਾਂਅ ਤਰਨਦੀਪ ਸਿੰਘ ਧਾਲੀਵਾਲ ਹੈ, ਜੋ ਸਟੇਜੀ ਨਾਂਅ ਵਿੱਕੀ ਧਾਲੀਵਾਲ ਨਾਲ ਮਸ਼ਹੂਰ ਹਨ। ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਗੀਤਕਾਰ ਵਿੱਕੀ ਧਾਲੀਵਾਲ ਕਬੱਡੀ ਦੇ ਖਿਡਾਰੀ ਵੀ ਰਹਿ ਚੁੱਕੇ ਹਨ, ਹਾਲਾਂਕਿ ਉਨਾਂ ਨੂੰ ਸੱਟ ਕਾਰਨ ਕਬੱਡੀ ਵਿਚਕਾਰ ਹੀ ਛੱਡਣੀ ਪਈ। ਗੀਤਕਾਰ ਗੁਰਨਾਮ ਭੁੱਲਰ ਦੇ ਗੀਤ 'ਡਾਇਮੰਡ' ਨਾਲ ਚਰਚਾ ਵਿੱਚ ਆਏ ਸਨ। ਗਾਇਕ ਇਸ ਸਮੇਂ ਆਪਣੇ ਸਟੇਜੀ ਸ਼ੋਅਜ਼ ਕਾਰਨ ਕਾਫੀ ਚਰਚਾ ਬਟੋਰ ਰਹੇ ਹਨ।
ਇਹ ਵੀ ਪੜ੍ਹੋ:
- ਹਸਾ-ਹਸਾ ਢਿੱਡੀ ਪੀੜਾਂ ਪਾ ਦੇਵੇਗੀ ਗੁਰਚੇਤ ਚਿੱਤਰਕਾਰ ਦੀ ਨਵੀਂ ਕਾਮੇਡੀ ਫਿਲਮ, ਓਟੀਟੀ ਪਲੇਟਫਾਰਮ ਉਤੇ ਹੋਈ ਰਿਲੀਜ਼
- ਕੱਲ੍ਹ ਰਿਲੀਜ਼ ਹੋਵੇਗੀ ਹਿੰਦੀ ਅਤੇ ਪੰਜਾਬੀ ਸਿਤਾਰਿਆਂ ਨਾਲ ਸਜੀ ਇਹ ਫ਼ਿਲਮ, ਲੀਡਿੰਗ ਭੂਮਿਕਾਵਾ 'ਚ ਨਜ਼ਰ ਆਉਣਗੇ ਇਹ ਚਰਚਿਤ ਚਿਹਰੇ
- ਨੀਰੂ ਬਾਜਵਾ ਤੋਂ ਲੈ ਕੇ ਬਾਲੀਵੁੱਡ ਸੁੰਦਰੀਆਂ ਤੱਕ, ਰੁਪਿੰਦਰ ਹਾਂਡਾ ਦੇ ਇਸ ਪੰਜਾਬੀ ਗੀਤ ਉਤੇ ਹਰ ਕੋਈ ਬਣਾ ਰਿਹਾ ਵੀਡੀਓ