ETV Bharat / state

HMPV ਵਾਇਰਸ ਤੋਂ ਬਚਣ ਦੇ ਲਈ ਲੁਧਿਆਣਾ ਦੇ ਸਿਵਲ ਸਰਜਨ ਨੇ ਦਿੱਤੀ ਸਲਾਹ, ਫਿਲਹਾਲ ਭਾਰਤ 'ਚ 11 ਮਾਮਲਿਆਂ ਦੀ ਹੋਈ ਪੁਸ਼ਟੀ - HMPV VIRUS

HMPV ਵਾਇਰਸ ਤੋਂ ਕਿਵੇਂ ਬਚਣਾ ਹੈ ਇਸ ਸਬੰਧੀ ਲੁਧਿਆਣਾ ਦੇ ਸਿਵਲ ਸਰਜਨ ਨੇ ਖ਼ਾਸ ਸਲਾਹ ਦਿੱਤੀ ਹੈ।

LUDHIANA CIVIL SURGEON GIVES ADVICE
HMPV ਵਾਇਰਸ ਤੋਂ ਬਚਣ ਦੇ ਲਈ ਲੁਧਿਆਣਾ ਦੇ ਸਿਵਲ ਸਰਜਨ ਨੇ ਦਿੱਤੀ ਸਲਾਹ (ETV BHARAT)
author img

By ETV Bharat Punjabi Team

Published : Jan 10, 2025, 9:55 PM IST

ਲੁਧਿਆਣਾ: ਵਾਇਰਸ ਐਚਐਮਪੀਵੀ ਦੇ ਭਾਰਤ ਦੇ ਵਿੱਚ 11 ਕੇਸ ਸਾਹਮਣੇ ਆ ਚੁੱਕੇ ਹਨ ਪਰ ਫਿਲਹਾਲ ਪੰਜਾਬ ਦੇ ਵਿੱਚ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਵਾਇਰਸ ਨੂੰ ਲੈ ਕੇ ਸਿਹਤ ਮਹਿਕਮੇ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਲੁਧਿਆਣਾ ਸਿਵਲ ਸਰਜਨ ਡਾਕਟਰ ਪ੍ਰਦੀਪ ਕੁਮਾਰ ਨੇ ਗੱਲਬਾਤ ਦੌਰਾਨ ਜ਼ਿਕਰ ਕੀਤਾ ਕਿ ਸਿਹਤ ਮਹਿਕਮੇ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾਣ ਦੀ ਗੱਲ ਕਹੀ ਹੈ।

ਫਿਲਹਾਲ ਭਾਰਤ 'ਚ 11 ਮਾਮਲਿਆਂ ਦੀ ਹੋਈ ਪੁਸ਼ਟੀ (ETV BHARAT)

ਮਾਸਕ ਪਾਉਣ ਦੀ ਸਲਾਹ

ਸਿਵਲ ਸਰਜਨ ਲੁਧਿਆਣਾ ਨੇ ਲੋਕਾਂ ਨੂੰ ਬਚਾਅ ਰੱਖਣ ਦੇ ਨਾਲ ਨਾਲ ਭੀੜ ਵਾਲੇ ਇਲਾਕੇ ਅਤੇ ਮਾਸਕ ਪਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਜਿੱਥੇ ਇਸ ਵਾਇਰਸ ਦੇ ਮੁੱਖ ਲੱਛਣ ਖੰਘ, ਜੁਕਾਮ ਅਤੇ ਬੁਖਾਰ ਤੋਂ ਇਲਾਵਾ ਥਕਾਵਟ ਹੈ ਤਾਂ ਉੱਥੇ ਹੀ ਇਹ ਜ਼ਿਆਦਾਤਰ ਬਿਮਾਰੀ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਹੁੰਦੀ ਹੈ। 14 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 60 ਸਾਲ ਤੋਂ ਵਧੇਰੇ ਉਮਰ ਦੇ ਬਜ਼ੁਰਗ ਜਾਂ ਫਿਰ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਇਹ ਵਾਇਰਸ ਜਲਦੀ ਆਪਣੀ ਜਕੜ ਦੇ ਵਿੱਚ ਲੈ ਰਿਹਾ ਹੈ।

'ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਵਾਇਰਸ'

ਸਿਵਲ ਸਰਜਨ ਲੁਧਿਆਣਾ ਨੇ ਕਿਹਾ ਕਿ ਇਸ ਤੋਂ ਬਚਾ ਲਈ ਜਿੱਥੇ ਇਰਾਮ ਜਰੂਰੀ ਹੈ ਉੱਥੇ ਹੀ ਆਪਣੇ ਸਰੀਰ ਨੂੰ ਵੱਧ ਤੋਂ ਵੱਧ ਹਾਈਡਰੇਟ ਰੱਖਣ ਦੀ ਲੋੜ ਹੈ, ਭਾਵ ਕਿ ਤਰਲ ਪਦਾਰਥ ਵੱਧ ਤੋਂ ਵੱਧ ਪੀਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਹ ਵੀ ਕੋਰੋਨਾ ਦੇ ਵਾਂਗ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ ਅਤੇ ਜੇਕਰ ਕਿਸੇ ਨੂੰ ਇਸ ਦੇ ਲੱਛਣ ਆ ਰਹੇ ਹਨ ਤਾਂ ਤੁਰੰਤ ਸਰਕਾਰੀ ਹਸਪਤਾਲ ਮੁਹੱਲਾ ਕਲੀਨਿਕ ਆਦਿ ਦੇ ਵਿੱਚ ਸੰਪਰਕ ਕਰਨ, ਉਹਨਾਂ ਕਿਹਾ ਕਿ ਉਹ ਆਪਣੇ ਆਪ ਨੂੰ ਬਾਕੀਆਂ ਤੋਂ ਦੂਰੀ ਬਣਾ ਕੇ ਰੱਖੇ। ਆਪਣੇ ਆਪ ਨੂੰ ਸੈਨੀਟਾਈਜ਼ ਕਰਕੇ ਰੱਖੇ।

ਜੇਕਰ ਕਿਸੇ ਨੂੰ ਵੀ ਅਜਿਹੇ ਲੱਛਣ ਆਉਂਦੇ ਨੇ ਤਾਂ ਉਹਨਾਂ ਨੂੰ ਸਮੇਂ ਸਿਰ ਚੈੱਕਅਪ ਵੀ ਕਰਵਾਉਣਾ ਚਾਹੀਦਾ। ਸਿਵਲ ਸਰਜਨ ਲੁਧਿਆਣਾ ਨੇ ਕਿਹਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਵੀ ਲੋੜ ਨਹੀਂ ਹੈ। ਬਸ ਜਿਸ ਤਰ੍ਹਾਂ ਉਹ ਕੋਰੋਨਾ ਦੇ ਵਿੱਚ ਆਪਣਾ ਧਿਆਨ ਰੱਖਦੇ ਸਨ ਉਸੇ ਤਰ੍ਹਾਂ ਧਿਆਨ ਰੱਖਣ ਆਪਣੀ ਇਮਿਊਨਿਟੀ ਨੂੰ ਵਧਾ ਕਰਕੇ ਰੱਖਣ ਅਤੇ ਸਿਹਤਮੰਦ ਖੁਰਾਕ ਖਾਣ।

ETV Bharat Logo

Copyright © 2025 Ushodaya Enterprises Pvt. Ltd., All Rights Reserved.