ਚੰਡੀਗੜ੍ਹ: ਪੰਜਾਬੀ ਗੀਤਾਂ ਨੇ ਆਪਣੀ ਤਾਲ ਉਤੇ ਪੂਰੀਆਂ ਨੂੰ ਨੱਚਾਇਆ ਹੈ, ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਪੰਜਾਬੀ ਗੀਤਾਂ ਬਿਨ੍ਹਾਂ ਬਾਲੀਵੁੱਡ ਫਿਲਮਾਂ ਵੀ ਅਧੂਰੀਆਂ ਹਨ, ਤੁਸੀਂ ਕੋਈ ਵੀ ਬਾਲੀਵੁੱਡ ਫਿਲਮ ਦੇਖ ਲਓ, ਤੁਹਾਨੂੰ ਉਸ ਫਿਲਮ ਵਿੱਚ ਕੋਈ ਨਾ ਕੋਈ ਪੰਜਾਬੀ ਗੀਤ ਜ਼ਰੂਰ ਸੁਣਨ ਨੂੰ ਮਿਲੇਗਾ।
ਹੁਣ ਅਸੀਂ ਇਸ ਦੀ ਤਾਜ਼ਾ ਉਦਾਹਰਣ ਲੈ ਕੇ ਆਏ ਹਾਂ, ਜੀ ਹਾਂ...ਦਰਅਸਲ, ਸੋਸ਼ਲ ਮੀਡੀਆ ਉਤੇ ਇਸ ਸਮੇਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨਵਰਾਜ ਹੰਸ ਦੇ ਲਾਈਵ ਸ਼ੋਅ ਵਿੱਚ 'ਸਿਕਸਰ ਕਿੰਗ' ਕ੍ਰਿਸ ਗੇਲ, ਸ਼ਿਖਰ ਧਵਨ ਅਤੇ ਮੁਹੰਮਦ ਕੈਫ ਭੰਗੜਾ ਪਾਉਂਦੇ ਨਜ਼ਰੀ ਪੈ ਰਹੇ ਹਨ। 'ਸਿਕਸਰ ਕਿੰਗ' ਕ੍ਰਿਸ ਗੇਲ ਕਾਫੀ ਮਸਤੀ ਵਿੱਚ ਡਾਂਸ ਕਰ ਰਹੇ ਹਨ। ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਤਾਜ਼ੀ ਨਹੀਂ ਹੈ, ਬਲਕਿ ਇਹ ਵੀਡੀਓ ਅਕਤੂਬਰ 2024 ਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ਨਵਰਾਜ ਹੰਸ ਕਾਲੇ ਪੈਂਟ ਕੋਟ ਵਿੱਚ ਜੁਗਨੀ ਗਾ ਰਹੇ ਹਨ ਅਤੇ ਗਾਇਕ ਦੇ ਬੋਲਾਂ ਦੀ ਤਾਲ ਉਤੇ ਤਿੰਨੋਂ ਕ੍ਰਿਕਟਰ ਮਿਲ ਕੇ ਮਸਤੀ ਕਰਦੇ ਨਜ਼ਰੀ ਪੈ ਰਹੇ ਹਨ, ਇਸ ਵੀਡੀਓ ਨੂੰ ਮੁਹੰਮਦ ਕੈਫ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ, 'ਕੈਰੇਬੀਅਨ ਤੋਂ ਆਏ ਪੰਜਾਬੀ ਮੁੰਡੇ ਨਾਲ ਭੰਗੜਾ...ਬ੍ਰਹਿਮੰਡ ਦੇ ਮਾਲਕ ਅਤੇ ਸਾਡੇ ਆਪਣੇ ਗੱਬਰ ਨਾਲ।'
ਵੀਡੀਓ ਉਤੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ
ਹੁਣ ਇਸ ਵੀਡੀਓ ਉਤੇ ਪ੍ਰਸ਼ੰਸਕ ਕਾਫੀ ਪਿਆਰੇ-ਪਿਆਰੇ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਯੂਨੀਵਰਸਲ ਬੌਸ ਨੱਚ ਰਿਹਾ ਹੈ। ਪੰਜਾਬੀ ਤੜਕੇ 'ਤੇ।' ਇੱਕ ਹੋਰ ਨੇ ਲਿਖਿਆ, 'ਉਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਵਧੀਆ ਹੈ ਗੇਲ ਦਾ ਨੱਚਣਾ, ਭਾਵੇਂ ਉਹ ਬੋਲ ਨਹੀਂ ਸਮਝਦਾ।' ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਲਾਲ ਦਿਲ ਦੇ ਇਮੋਜੀ ਵੀ ਸਾਂਝੇ ਕੀਤੇ ਹਨ।
ਤਿੰਨੋਂ ਕ੍ਰਿਕਟਰਾਂ ਬਾਰੇ
ਇਸ ਦੌਰਾਨ ਜੇਕਰ ਮੁਹੰਮਦ ਕੈਫ ਬਾਰੇ ਗੱਲ ਕਰੀਏ ਤਾਂ ਕੈਫ ਨੇ 13 ਟੈਸਟ ਅਤੇ 125 ਵਨਡੇ ਖੇਡੇ ਹਨ, ਕੈਫ ਨੇ 2018 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਕ੍ਰਿਸ ਗੇਲ ਆਪਣੀ ਛੱਕੇ ਮਾਰਨ ਦੀ ਸਮਰੱਥਾ ਦੇ ਕਾਰਨ ਜਾਣੇ ਜਾਂਦੇ ਹਨ। ਇਸ ਦੌਰਾਨ ਜੇਕਰ ਸ਼ਿਖਰ ਧਵਨ ਬਾਰੇ ਗੱਲ ਕਰੀਏ ਤਾਂ ਧਵਨ ਨੇ ਅਗਸਤ 2024 ਵਿੱਚ ਆਪਣੀ ਅੰਤਰਰਾਸ਼ਟਰੀ ਸੰਨਿਆਸ ਦੀ ਘੋਸ਼ਣਾ ਕੀਤੀ। ਖਰਾਬ ਫਾਰਮ ਦੇ ਕਾਰਨ ਉਸਨੇ ਦਸੰਬਰ 2022 ਤੋਂ ਨੀਲੀ ਜਰਸੀ ਨਹੀਂ ਪਾਈ ਸੀ।
ਇਹ ਵੀ ਪੜ੍ਹੋ: