ਪੰਜਾਬ

punjab

ETV Bharat / entertainment

5 ਸਾਲ ਬਾਅਦ ਕਪਿਲ ਸ਼ਰਮਾ ਸ਼ੋਅ 'ਚ ਐਂਟਰੀ ਕਰਨਗੇ ਨਵਜੋਤ ਸਿੱਧੂ, ਖ਼ਤਰੇ 'ਚ ਪਈ ਅਰਚਨਾ ਪੂਰਨ ਸਿੰਘ ਦੀ ਕੁਰਸੀ? - NAVJOT SINGH SIDHU

ਹਾਲ ਹੀ ਵਿੱਚ ਸ਼ੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨਵਜੋਤ ਸਿੱਧੂ 'ਕਪਿਲ ਸ਼ਰਮਾ' ਦੇ ਸ਼ੋਅ ਵਿੱਚ ਨਜ਼ਰ ਆ ਰਹੇ ਹਨ।

Navjot Singh Sidhu
Navjot Singh Sidhu (facebook)

By ETV Bharat Entertainment Team

Published : Nov 10, 2024, 4:03 PM IST

Updated : Nov 12, 2024, 3:16 PM IST

ਚੰਡੀਗੜ੍ਹ:ਲੰਬੇ ਸਮੇਂ ਤੋਂ ਕਾਮੇਡੀਅਨ ਕਪਿਲ ਸ਼ਰਮਾ ਦਾ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਓਟੀਟੀ ਪਲੇਟਫਾਰਮ ਨੈੱਟਫਲਿਕਸ 'ਤੇ ਦਰਸ਼ਕਾਂ ਦਾ ਬਹੁਤ ਮਨੋਰੰਜਨ ਕਰ ਰਿਹਾ ਹੈ। ਇਸ ਦੌਰਾਨ ਸ਼ੋਅ ਦੇ ਆਉਣ ਵਾਲੇ ਐਪੀਸੋਡ ਦਾ ਤਾਜ਼ਾ ਪ੍ਰੋਮੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਨਵਜੋਤ ਸਿੰਘ ਸਿੱਧੂ ਵਾਪਸੀ ਕਰਦੇ ਹੋਏ ਨਜ਼ਰ ਆ ਰਹੇ ਹਨ।

ਜੀ ਹਾਂ...ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਆਉਣ ਵਾਲੇ ਐਪੀਸੋਡ ਬਾਰੇ ਦੱਸਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਪ੍ਰੋਮੋ ਵੀਡੀਓ 'ਚ ਨਵਜੋਤ ਸਿੰਘ ਸਿੱਧੂ ਵਾਪਸੀ ਕਰਦੇ ਨਜ਼ਰ ਆ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਛੋਟੇ ਪਰਦੇ ਤੋਂ ਬਾਅਦ OTT ਪਲੇਟਫਾਰਮ 'ਤੇ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਹਾਲ ਹੀ 'ਚ 'ਭੂਲ ਭੁਲੱਈਆ 3' ਦੀ ਟੀਮ ਨੇ ਇਸ ਸ਼ੋਅ 'ਚ ਖੂਬ ਮਸਤੀ ਕੀਤੀ ਅਤੇ ਪਿਛਲੇ ਐਪੀਸੋਡ 'ਚ ਲੇਖਿਕਾ ਸੁਧਾ ਮੂਰਤੀ ਨੇ ਵੀ ਆਪਣੀ ਮੌਜੂਦਗੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਹੁਣ ਸ਼ੋਅ ਦਾ ਇੱਕ ਤਾਜ਼ਾ ਪ੍ਰੋਮੋ ਵੀਡੀਓ X (ਪਹਿਲਾਂ ਟਵਿੱਟਰ) ਹੈਂਡਲ 'ਤੇ ਵਾਇਰਲ ਹੋ ਰਿਹਾ ਹੈ।

ਵਾਇਰਲ ਵੀਡੀਓ ਵਿੱਚ ਕੀ ਬੋਲੇ ਨਵਜੋਤ ਸਿੰਘ ਸਿੱਧੂ

ਵਾਇਰਲ ਵੀਡੀਓ 'ਚ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਜੱਜ ਦੀ ਕੁਰਸੀ 'ਤੇ ਬੈਠੇ ਦੇਖ ਸਕਦੇ ਹੋ ਅਤੇ ਕਪਿਲ ਸ਼ਰਮਾ ਉਨ੍ਹਾਂ ਨੂੰ ਦੇਖ ਕੇ ਹੈਰਾਨ ਰਹਿ ਗਏ ਹਨ। ਦੂਜੇ ਪਾਸੇ ਅਰਚਨਾ ਪੂਰਨ ਸਿੰਘ ਕਪਿਲ ਨੂੰ ਸਿੱਧੂ ਨੂੰ ਕੁਰਸੀ ਖਾਲੀ ਕਰਨ ਲਈ ਆਖਦੀ ਨਜ਼ਰ ਆ ਰਹੀ ਹੈ। ਨਵੋਜਤ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਪਿਨ ਗੇਂਦਬਾਜ਼ ਹਰਭਜਨ ਸਿੰਘ ਆਪਣੀ ਪਤਨੀ ਅਤੇ ਅਦਾਕਾਰਾ ਗੀਤਾ ਬਸਰਾ ਨਾਲ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਸਟੇਜ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਸਾਰਿਆਂ ਨਾਲ ਖੂਬ ਮਸਤੀ ਕੀਤੀ।

ਇਸ ਵੀਡੀਓ ਨੂੰ ਦੇਖ ਕੇ ਕਪਿਲ ਸ਼ਰਮਾ ਦੇ ਸ਼ੋਅ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਅਤੇ ਉਹ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਉਹ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਇਸ ਆਉਣ ਵਾਲੇ ਐਪੀਸੋਡ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗ ਪਏ ਹਨ।

ਕੁਰਸੀ ਨੂੰ ਲੈ ਕੇ ਹੋਇਆ ਹੰਗਾਮਾ

ਵੀਡੀਓ ਦੀ ਸ਼ੁਰੂਆਤ ਵਿੱਚ ਨਵਜੋਤ ਸਿੰਘ ਸਿੱਧੂ ਕਪਿਲ ਨੂੰ ਕਹਿੰਦੇ ਹਨ ਧਿਆਨ ਨਾਲ ਦੇਖੋ ਮੈਂ ਨਵਜੋਤ ਸਿੰਘ ਸਿੱਧੂ ਹਾਂ। ਫਿਰ ਅਰਚਨਾ ਪੂਰਨ ਸਿੰਘ ਦੌੜਦੀ ਹੋਈ ਆਉਂਦੀ ਹੈ ਅਤੇ ਕਪਿਲ ਨੂੰ ਕਹਿੰਦੀ ਹੈ, 'ਸਰਦਾਰ ਸਾਹਬ ਨੂੰ ਕਹੋ ਕਿ ਮੇਰੀ ਕੁਰਸੀ ਤੋਂ ਉੱਠ ਜਾਓ, ਉਨ੍ਹਾਂ ਨੇ ਇਸ 'ਤੇ ਕਬਜ਼ਾ ਕਰ ਲਿਆ ਹੈ।' ਇਸ 'ਤੇ ਕੁਰਸੀ ਨੂੰ ਲੈ ਕੇ ਸ਼ੋਅ 'ਚ ਹਾਸੇ-ਮਜ਼ਾਕ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।

5 ਸਾਲ ਬਾਅਦ ਕਰਨਗੇ ਸ਼ੋਅ ਵਿੱਚ ਵਾਪਸੀ

ਉਲੇਖਯੋਗ ਹੈ ਕਿ ਸਾਲ 2013 'ਚ ਨਵਜੋਤ ਸਿੰਘ ਸਿੱਧੂ ਛੋਟੇ ਪਰਦੇ 'ਤੇ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦਾ ਹਿੱਸਾ ਬਣੇ। ਉਹ ਕਰੀਬ 6 ਸਾਲ ਇਸ ਕਾਮੇਡੀ ਸ਼ੋਅ 'ਚ ਜੱਜ ਦੀ ਕੁਰਸੀ 'ਤੇ ਰਹੇ। ਪਰ ਸਾਲ 2019 'ਚ ਕੁਝ ਵਿਵਾਦਿਤ ਬਿਆਨਾਂ ਕਾਰਨ ਉਸ ਨੂੰ ਕਪਿਲ ਸ਼ਰਮਾ ਦਾ ਸ਼ੋਅ ਛੱਡਣਾ ਪਿਆ ਸੀ ਅਤੇ ਉਸ ਤੋਂ ਬਾਅਦ ਅਰਚਨਾ ਪੂਰਨ ਸਿੰਘ ਇਸ ਸ਼ੋਅ 'ਚ ਜੱਜ ਦੇ ਰੂਪ 'ਚ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ:

Last Updated : Nov 12, 2024, 3:16 PM IST

ABOUT THE AUTHOR

...view details