ਪੰਜਾਬ

punjab

ETV Bharat / entertainment

ਨਵੀਂ ਪੰਜਾਬੀ ਫਿਲਮ '498A' ਦਾ ਐਲਾਨ, ਲੀਡ 'ਚ ਨਜ਼ਰ ਆਉਣਗੇ ਇਹ ਦੋ ਚਰਚਿਤ ਚਿਹਰੇ - NEW PUNJABI FILM 498A

ਹਾਲ ਹੀ ਵਿੱਚ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਦੋ ਚਰਚਿਤ ਚਿਹਰੇ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

New Punjabi film 498A
New Punjabi film 498A (film poster)

By ETV Bharat Entertainment Team

Published : Jan 5, 2025, 2:24 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਬਣਾਈਆਂ ਜਾ ਰਹੀਆਂ ਅਲਹਦਾ ਕੰਟੈਂਟ ਆਧਾਰਿਤ ਫਿਲਮਾਂ ਦੀ ਲੜੀ ਵਿੱਚ ਅਪਣਾ ਸ਼ੁਮਾਰ ਕਰਵਾਉਣ ਜਾ ਰਹੀ ਹੈ ਆਉਣ ਪੰਜਾਬੀ ਫਿਲਮ '498A', ਜੋ ਕਰ ਦਿੱਤੇ ਗਏ ਰਸਮੀ ਐਲਾਨ ਬਾਅਦ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

"ਸਟਰਨ ਪ੍ਰਮੋਟਰਜ਼" ਅਤੇ "ਇੰਡੀਗਲੋਬਲ ਐਂਟਰਟੇਨਮੈਂਟ" ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਆਫ-ਬੀਟ ਫਿਲਮ ਦਾ ਨਿਰਦੇਸ਼ਨ ਮਨਜਿੰਦਰ ਸਿੰਘ ਕਰਨਗੇ, ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਪਾਲੀਵੁੱਡ ਵਿੱਚ ਅਪਣੀ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।

"ਪਿਆਰ ਬਦਲੇ ਪਿਆਰ ਮਿਲੇ ਲਾਜ਼ਮੀ ਤਾਂ ਨਹੀਂ..." ਦੀ ਭਾਵਪੂਰਨ ਟੈਗਲਾਈਨ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਇਸ ਫਿਲਮ ਵਿੱਚ ਪੰਜਾਬੀ ਸਿਨੇਮਾ ਦੇ ਚਰਚਿਤ ਚਿਹਰਿਆਂ ਵਿੱਚ ਸ਼ੁਮਾਰ ਕਰਵਾਉਂਦੇ ਨਵੀ ਭੰਗੂ ਅਤੇ ਮੋਲਿਨਾ ਸੋਢੀ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਇਸ ਤੋਂ ਪਹਿਲਾਂ ਵੀ ਸਾਲ 2022 ਵਿੱਚ ਆਈ ਪੰਜਾਬੀ ਫਿਲਮ 'ਜੇ ਤੇਰੇ ਨਾਲ ਪਿਆਰ ਨਾ ਹੁੰਦਾ' ਵਿੱਚ ਲੀਡਿੰਗ ਭੂਮਿਕਾਵਾਂ ਅਦਾ ਕਰ ਚੁੱਕੇ ਹਨ, ਜਿੰਨ੍ਹਾਂ ਦੋਹਾਂ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ।

ਰਿਤੇਸ਼ ਕੁਮਾਰ ਨਰੂਲਾ ਵੱਲੋਂ ਲਿਖੀ ਅਤੇ ਨਿਰਮਿਤ ਕੀਤੀ ਜਾ ਰਹੀ ਉਕਤ ਫਿਲਮ ਦੀ ਕਹਾਣੀ ਬੇਹੱਦ ਇਮੋਸ਼ਨਲ ਅਤੇ ਦਿਲ ਨੂੰ ਛੂਹ ਲੈਣ ਵਾਲੀਆਂ ਪਰਿਵਾਰਿਕ ਪ੍ਰਸਥਿਤੀਆਂ ਦੁਆਲੇ ਬੁਣੀ ਗਈ ਹੈ, ਜਿਸ ਵਿੱਚ ਇੱਕ ਜੋੜੇ ਦੇ ਆਪਸੀ ਰਿਸ਼ਤਿਆਂ ਵਿੱਚ ਆਈਆਂ ਤਰੇੜਾਂ ਦਾ ਵਰਣਨ ਬਹੁਤ ਹੀ ਭਹਵਪੂਰਨਤਾ ਨਾਲ ਕੀਤਾ ਗਿਆ ਹੈ।

ਸਾਲ 2023 ਵਿੱਚ ਰਿਲੀਜ਼ ਹੋਈ ਪਰਿਵਾਰਿਕ ਡਰਾਮਾ ਫਿਲਮ 'ਬੱਲੇ ਓ ਚਲਾਕ ਸੱਜਣਾ' 'ਚ ਨਜ਼ਰ ਆਈ ਅਦਾਕਾਰਾ ਮੋਲਿਨਾ ਸੋਢੀ ਕਾਫ਼ੀ ਲੰਮੇਂ ਵਕਫ਼ੇ ਬਾਅਦ ਪੰਜਾਬੀ ਸਿਨੇਮਾ ਦਾ ਹਿੱਸਾ ਬਣਨ ਜਾ ਰਹੀ ਹੈ, ਜੋ ਪੰਜਾਬੀ ਮਿਊਜ਼ਿਕ ਵੀਡੀਓ ਦੀ ਦੁਨੀਆਂ ਵਿੱਚ ਵੀ ਬਤੌਰ ਮਾਡਲ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੀ ਹੈ।

ਇਹ ਵੀ ਪੜ੍ਹੋ:

ABOUT THE AUTHOR

...view details