ਚੰਡੀਗੜ੍ਹ: ਪੰਜਾਬੀ ਗਾਇਕੀ ਜਗਤ ਦੀ ਧੁਰੰਧਰ ਗਾਇਕ ਜੋੜੀ ਵਜੋਂ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ, ਜੋ ਲੰਮੇਂ ਵਕਫ਼ੇ ਬਾਅਦ ਅਪਣਾ ਡਿਊਟ ਸੋਂਗ 'ਨੋਟ' ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਬਿਹਤਰੀਨ ਗਾਇਨ ਸੁਮੇਲਤਾ ਦਾ ਇਜ਼ਹਾਰ ਕਰਵਾਉਂਦਾ ਇਹ ਟ੍ਰੈਕ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਵੇਗਾ।
'ਗੁਰਲੇਜ਼ ਅਖ਼ਤਰ ਮਿਊਜ਼ਿਕ' ਅਤੇ 'ਟੀਆਰਯੂ' ਦੇ ਸੰਗੀਤਕ ਲੇਬਲ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਬੀਟ ਗੀਤ ਨੂੰ ਅਵਾਜ਼ਾਂ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖ਼ਤਰ ਦੁਆਰਾ ਦਿੱਤੀਆਂ ਗਈਆਂ ਹਨ, ਜਦਕਿ ਇਸ ਦਾ ਸੰਗੀਤ ਗੁਰ ਸਿੱਧੂ ਨੇ ਤਿਆਰ ਕੀਤਾ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਚਰਚਿਤ ਗਾਣਿਆ ਦੀ ਸੰਗੀਤਬੱਧਤਾ ਕਰ ਚੁੱਕੇ ਹਨ।
09 ਜਨਵਰੀ ਨੂੰ ਵੱਡੇ ਪੱਧਰ ਉੱਪਰ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਭਿੰਡਰ ਬੁਰਜ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਦੀ ਖੂਬਸੂਰਤ ਨਿਰਦੇਸ਼ਨ ਸਮਰੱਥਾ ਦਾ ਪ੍ਰਗਟਾਵਾ ਕਰਵਾਉਂਦਾ ਇਸ ਗਾਣੇ ਨੂੰ ਆਲੀਸ਼ਾਨਤਾ ਭਰਿਆ ਖੂਬਸੂਰਤ ਮੁਹਾਂਦਰਾ ਦੇਣ ਵਿੱਚ ਚਰਚਿਤ ਮਾਡਲ ਮਾਹੀ ਸ਼ਰਮਾ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ, ਜੋ ਕੁਲਵਿੰਦਰ ਕੈਲੀ-ਗੁਰਲੇਜ਼ ਅਖਤਰ ਨਾਲ ਫੀਚਰਿੰਗ ਕਰਦੀ ਨਜ਼ਰੀ ਪਵੇਗੀ।
ਸੰਗੀਤਕ ਗਲਿਆਰਿਆਂ ਵਿੱਚ ਨਿਵੇਕਲੇਪਣ ਭਰੇ ਸੰਗੀਤ ਦਾ ਪ੍ਰਗਟਾਵਾ ਕਰਵਾਉਂਦੇ ਇਸ ਗਾਣੇ ਨੂੰ ਉਕਤ ਗਾਇਕੀ ਜੋੜੀ ਵੱਲੋਂ ਕਾਫ਼ੀ ਸ਼ਾਨਦਾਰ ਰੂਪ ਵਿੱਚ ਅੰਜ਼ਾਮ ਦਿੱਤਾ ਗਿਆ ਹੈ, ਜਿਸ ਦੇ ਬੋਲ ਕਪਤਾਨ ਨੇ ਰਚੇ ਹਨ।
ਇਹ ਵੀ ਪੜ੍ਹੋ: