ਹੈਦਰਾਬਾਦ: OnePlus 13 ਅਤੇ OnePlus 13R ਸਮਾਰਟਫੋਨ ਭਾਰਤ ਵਿੱਚ ਲਾਂਚ ਹੋ ਗਏ ਹਨ। OnePlus ਨੇ ਕੁਝ ਹਫ਼ਤੇ ਪਹਿਲਾਂ ਚੀਨ ਵਿੱਚ ਆਪਣੀ ਫਲੈਗਸ਼ਿਪ ਸੀਰੀਜ਼ ਲਾਂਚ ਕੀਤੀ ਸੀ ਅਤੇ ਹੁਣ ਇਹ ਭਾਰਤ ਸਮੇਤ ਗਲੋਬਲ ਬਾਜ਼ਾਰਾਂ ਵਿੱਚ ਉਪਲਬਧ ਹੈ। OnePlus ਨੇ ਆਪਣੀ ਨਵੀਂ ਫਲੈਗਸ਼ਿਪ ਸੀਰੀਜ਼ ਦੇ ਡਿਜ਼ਾਈਨ 'ਚ ਬਦਲਾਅ ਕੀਤਾ ਹੈ।
ਪਿਛਲੇ ਸਾਲ ਲਾਂਚ ਕੀਤੀ ਗਈ OnePlus 12 ਸੀਰੀਜ਼ 'ਚ ਕਰਵਡ ਸਟਾਈਲ ਦੇਖਣ ਨੂੰ ਮਿਲਿਆ ਸੀ ਪਰ ਇਸ ਵਾਰ ਯੂਜ਼ਰਸ ਨੂੰ ਇਨ੍ਹਾਂ ਦੋਵਾਂ ਫੋਨਾਂ 'ਚ ਫਲੈਟ ਸਾਈਡ ਅਤੇ ਫਲੈਟ ਡਿਸਪਲੇ ਦੇਖਣ ਨੂੰ ਮਿਲੇਗੀ। ਹਾਲਾਂਕਿ, ਪਿਛਲੇ ਪਾਸੇ ਮੌਜੂਦ ਕੈਮਰਾ ਮੋਡਿਊਲ ਦਾ ਡਿਜ਼ਾਈਨ ਪੁਰਾਣੇ ਮਾਡਲਾਂ ਵਰਗਾ ਹੀ ਹੈ। ਇਸ ਤੋਂ ਇਲਾਵਾ ਵਨਪਲੱਸ ਦੀ ਇਸ ਨਵੀਂ ਸੀਰੀਜ਼ ਦੇ ਦੋਵੇਂ ਮਾਡਲਾਂ 'ਚ 6000mAh ਦੀ ਬੈਟਰੀ ਦਿੱਤੀ ਗਈ ਹੈ।
Level up your game with the all-new #OnePlus13 – where speed meets intelligence.
— OnePlus India (@OnePlus_IN) January 7, 2025
Get ready to redefine fast, smooth, and seamless like never before.
Sale goes live on 10th Jan!
Know more: https://t.co/RlxONBOfUG pic.twitter.com/AJdpc3qbSv
OnePlus 13 ਦੇ ਫੀਚਰਸ
OnePlus 13 ਵਿੱਚ 6.82-ਇੰਚ ਦੀ QHD+ ਰੈਜ਼ੋਲਿਊਸ਼ਨ ਸਕਰੀਨ ਦਿੱਤੀ ਗਈ ਹੈ, ਜਿਸ ਦੀ ਰਿਫਰੈਸ਼ ਦਰ 120Hz ਅਤੇ 4,500 nits ਦੀ ਪੀਕ ਬ੍ਰਾਈਟਨੈੱਸ ਅਤੇ 1600 nits ਦੀ ਸਟੈਂਡਰਡ ਬ੍ਰਾਈਟਨੈੱਸ ਮਿਲਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Snapdragon 8 Elite ਚਿਪਸੈੱਟ ਦਿੱਤੀ ਗਈ ਹੈ। ਇਹ ਫੋਨ ਐਂਡ੍ਰਾਇਡ 15 'ਤੇ ਆਧਾਰਿਤ OxygenOS 15 'ਤੇ ਚੱਲਦਾ ਹੈ, ਜੋ ਗੂਗਲ ਦੇ Gemini AI ਫੀਚਰ ਨਾਲ ਆਉਂਦਾ ਹੈ। ਇਸ ਫੋਨ ਦੇ ਪਿਛਲੇ ਪਾਸੇ ਇੱਕ ਟ੍ਰਿਪਲ ਕੈਮਰਾ ਮੋਡਿਊਲ ਹੈ, ਜਿਸ ਨੂੰ ਹੈਸਲਬਲਾਡ ਦੀ ਇੰਜੀਨੀਅਰਿੰਗ ਟੀਮ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ।
ਇਸ ਫੋਨ ਦੇ ਬੈਕ ਕੈਮਰਾ ਸੈੱਟਅਪ ਦਾ ਪ੍ਰਾਇਮਰੀ ਸੈਂਸਰ 50MP, ਦੂਜਾ ਸੈਂਸਰ 50MP ਟੈਲੀਫੋਟੋ ਲੈਂਸ ਅਤੇ ਤੀਜਾ ਸੈਂਸਰ 50MP ਅਲਟਰਾਵਾਈਡ ਐਂਗਲ ਲੈਂਸ ਨਾਲ ਆਉਂਦਾ ਹੈ। ਇਸ ਫੋਨ ਦਾ ਕੈਮਰਾ 4K ਵੀਡੀਓ ਨੂੰ ਸਪੋਰਟ ਕਰਦਾ ਹੈ ਅਤੇ ਐਡਵਾਂਸਡ ਨਾਈਟ ਮੋਡ ਫੀਚਰ ਨਾਲ ਆਉਂਦਾ ਹੈ। ਕੰਪਨੀ ਨੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਫੋਨ 'ਚ 32MP ਦਾ ਫਰੰਟ ਕੈਮਰਾ ਦਿੱਤਾ ਹੈ। ਇਸ ਫੋਨ 'ਚ ਕੰਪਨੀ ਨੇ 6000mAh ਦੀ ਵੱਡੀ ਬੈਟਰੀ ਦਿੱਤੀ ਹੈ, ਜੋ 100W ਫਾਸਟ ਚਾਰਜਿੰਗ ਸਪੋਰਟ ਅਤੇ ਵਾਇਰਲੈੱਸ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਫੋਨ ਦੀ ਬੈਟਰੀ ਦੋ ਦਿਨਾਂ ਦਾ ਬੈਕਅਪ ਦਿੰਦੀ ਹੈ।
Unleash the power of performance with the #OnePlus13R – built to keep up with your hustle, your gaming, and everything in between.
— OnePlus India (@OnePlus_IN) January 7, 2025
Sale goes live on 13 Jan.
Know more: https://t.co/vqIwB0FRuu pic.twitter.com/Rsb6CNuyR0
OnePlus 13R ਦੇ ਫੀਚਰਸ
ਇਸ ਫ਼ੋਨ ਵਿੱਚ 6.78 ਇੰਚ ਦੀ 1.5K LTPO ਸਕਰੀਨ ਮਿਲਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Snapdragon 8 Gen 3 ਚਿਪਸੈੱਟ ਦਿੱਤੀ ਗਈ ਹੈ, ਜਿਸ ਨੂੰ OnePlus 12R ਦੇ ਮੁਕਾਬਲੇ ਵੱਡਾ ਅਪਗ੍ਰੇਡ ਮੰਨਿਆ ਜਾ ਸਕਦਾ ਹੈ। AI ਨੋਟਸ, AI ਕਲੀਨਅੱਪ, AI ਇਮੇਜਿੰਗ, ਇੰਟੈਲੀਜੈਂਟ ਸਰਚ ਅਤੇ ਸਨੈਪਸ਼ਾਟ ਕੈਮਰਾ ਫੀਚਰ ਦੇ ਨਾਲ-ਨਾਲ ਇਸ ਫੋਨ 'ਚ ਕਈ AI ਫੀਚਰਸ ਦਿੱਤੇ ਗਏ ਹਨ। ਇਸ ਫੋਨ 'ਚ 6000mAh ਦੀ ਬੈਟਰੀ ਵੀ ਮਿਲਦੀ ਹੈ, ਜੋ 100W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ।
OnePlus 13 ਦੀ ਕੀਮਤ
ਇਸ ਫੋਨ ਦs 12GB ਰੈਮ + 256GB ਸਟੋਰੇਜ ਵਾਲੇ ਮਾਡਲ ਦੀ ਕੀਮਤ 69,999 ਰੁਪਏ, 16GB + 512GB ਸਟੋਰੇਜ ਦੀ ਕੀਮਤ 76,999 ਰੁਪਏ ਹੈ ਅਤੇ 24GB ਰੈਮ + 1TB ਸਟੋਰੇਜ ਦੀ ਕੀਮਤ 89,999 ਰੁਪਏ ਰੱਖੀ ਗਈ ਹੈ।
OnePlus 13 ਦੀ ਵਿਕਰੀ
OnePlus 13 ਸੀਰੀਜ਼ ਦੀ ਪਹਿਲੀ ਸੇਲ 10 ਜਨਵਰੀ ਨੂੰ ਹੋਵੇਗੀ। ਯੂਜ਼ਰਸ ਇਸ ਫੋਨ ਨੂੰ Amazon ਦੇ ਨਾਲ OnePlus ਦੇ ਆਨਲਾਈਨ ਅਤੇ ਆਫਲਾਈਨ ਸਟੋਰਾਂ ਤੋਂ ਖਰੀਦ ਸਕਣਗੇ। ਜੇਕਰ ਤੁਸੀਂ ਇਸ ਫੋਨ ਨੂੰ ICICI ਬੈਂਕ ਕਾਰਡ ਨਾਲ ਭੁਗਤਾਨ ਕਰਕੇ ਖਰੀਦਦੇ ਹੋ, ਤਾਂ ਤੁਹਾਨੂੰ ਬੇਸ ਮਾਡਲ 'ਤੇ 5,000 ਰੁਪਏ ਦੀ ਛੋਟ ਮਿਲੇਗੀ। ਇਸ ਦਾ ਮਤਲਬ ਹੈ ਕਿ ਤੁਸੀਂ ਇਸ ਫੋਨ ਨੂੰ ਸਿਰਫ 64,999 ਰੁਪਏ 'ਚ ਖਰੀਦ ਸਕੋਗੇ।
OnePlus 13R ਦੀ ਕੀਮਤ
OnePlus 13R ਦੇ 12GB + 256GB ਸਟੋਰੇਜ ਦੀ ਕੀਮਤ 42,999 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 16GB + 512GB ਸਟੋਰੇਜ ਦੀ ਕੀਮਤ 49,999 ਰੁਪਏ ਰੱਖੀ ਗਈ ਹੈ। OnePlus ਯੂਜ਼ਰਸ ਨੂੰ ਇਸ ਫੋਨ 'ਤੇ 3,000 ਰੁਪਏ ਦਾ ਬੈਂਕ ਡਿਸਕਾਊਂਟ ਅਤੇ 4,000 ਰੁਪਏ ਦਾ ਐਕਸਚੇਂਜ ਬੋਨਸ ਮਿਲ ਸਕਦਾ ਹੈ।
ਇਹ ਵੀ ਪੜ੍ਹੋ:-