ਚੰਡੀਗੜ੍ਹ: ਪੰਜਾਬੀ ਸਿਨੇਮਾ ਨੂੰ ਵੰਨ-ਸੁਵੰਨਤਾ ਭਰੇ ਰੰਗ ਦੇਣ ਵਿੱਚ ਇਹ ਵਰ੍ਹਾਂ ਮੁੜ ਅਹਿਮ ਭੂਮਿਕਾ ਨਿਭਾਉਣ ਜਾ ਰਿਹਾ ਹੈ, ਜਿਸ ਦੇ ਨਵੇਂ ਆਗਾਜ਼ ਵੱਲ ਵੱਧ ਚੁੱਕੇ ਇਸ ਸਿਲਸਿਲੇ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਚੋਰਾਂ ਨਾਲ ਯਾਰੀਆਂ', ਜੋ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਅਲਪਾਈਨ' ਅਤੇ 'ਸਿੱਧੂ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਇੱਕ ਵਿਸ਼ੇਸ਼ ਗਾਣਾ 'ਦੋ ਬੇੜੀਆਂ 'ਚ ਪੈਰ ਧਰਦਾ' ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ। ਪਾਲੀਵੁੱਡ ਦੀ ਇਸ ਸਾਲ ਦੀ ਮੁੱਢਲੀ ਕਾਮੇਡੀ ਡ੍ਰਾਮੈਟਿਕ ਪੇਸ਼ਕਸ਼ ਦੇ ਤੌਰ ਉਤੇ ਸਾਹਮਣੇ ਆਉਣ ਜਾ ਰਹੀ ਉਕਤ ਫਿਲਮ ਦੇ ਇਸ ਗਾਣੇ ਨੂੰ ਅਵਾਜ਼ ਚਰਚਿਤ ਅਤੇ ਉਭਰਦੀ ਗਾਇਕਾ ਸਿਮਰਨ ਭਾਰਦਵਾਜ ਵੱਲੋਂ ਦਿੱਤੀ ਗਈ ਹੈ। ਇੰਗਲੈਂਡ ਵਿਖੇ ਫਿਲਮਾਈ ਗਈ ਇਸ ਮੰਨੋਰੰਜਕ ਫਿਲਮ 17 ਜਨਵਰੀ ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਹੈ।
ਸਿਨੇਮਾ ਅਤੇ ਸੰਗੀਤ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਣੇ ਅਤੇ ਰਿਸ਼ੀ ਮਲੀ ਦੁਆਰਾ ਲਿਖੇ ਉਕਤ ਗਾਣੇ ਦਾ ਮਿਊਜ਼ਿਕ ਸੁਪ੍ਰਸਿੱਧ ਸੰਗੀਤਕਾਰ ਗੁਰਮੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਬੇਸ਼ੁਮਾਰ ਫਿਲਮੀ ਅਤੇ ਗੈਰ ਫਿਲਮੀ ਗੀਤ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
ਵੱਡ-ਅਕਾਰੀ ਸਿਨੇਮਾ ਸਾਂਚੇ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਉਕਤ ਫਿਲਮ ਵਿੱਚ ਆਰਿਆ ਬੱਬਰ, ਮਨਰੀਤ ਸਰਾਂ ਅਤੇ ਪ੍ਰਭ ਗਰੇਵਾਲ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਕਈ ਹੋਰ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿੱਚ ਹਨ, ਜਿੰਨ੍ਹਾਂ ਵਿੱਚ ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਰੂਪ ਖਟਕੜ, ਰੁਪਿੰਦਰ ਰੂਪੀ, ਦਲਜੀਤ ਸਿੰਘ ਯੂਕੇ, ਅਮਨ ਕੋਟਿਸ਼ ਆਦਿ ਸ਼ੁਮਾਰ ਹਨ।
ਇਹ ਵੀ ਪੜ੍ਹੋ: