ਪੰਜਾਬ

punjab

ETV Bharat / entertainment

ਆਖ਼ਰ ਇੰਨੇ ਪੜ੍ਹੇ-ਲਿਖੇ ਹੋਣ ਦੇ ਬਾਵਜ਼ੂਦ ਵੀ ਕਿਉਂ ਫਿਲਮੀ ਦੁਨੀਆ 'ਚ ਆਏ ਇਹ ਅਦਾਕਾਰ, ਇੱਕ ਤਾਂ ਹੈ ਪੰਜਾਬੀ ਗੱਭਰੂ - NATIONAL EDUCATION DAY

ਰਾਸ਼ਟਰੀ ਸਿੱਖਿਆ ਦਿਵਸ 2024 'ਤੇ ਅਸੀਂ ਉਨ੍ਹਾਂ ਬਾਲੀਵੁੱਡ ਸਿਤਾਰਿਆਂ ਬਾਰੇ ਗੱਲ ਕਰਾਂਗੇ, ਜੋ ਉੱਚ ਸਿੱਖਿਆ ਹਾਸਿਲ ਕਰਨ ਤੋਂ ਬਾਅਦ ਵੀ ਬਾਲੀਵੁੱਡ ਵਿੱਚ ਆਏ ਸਨ।

national education day 2024
national education day 2024 (instagram)

By ETV Bharat Entertainment Team

Published : Nov 11, 2024, 1:43 PM IST

National Education Day:ਦੇਸ਼ ਭਰ ਵਿੱਚ 11 ਨਵੰਬਰ ਯਾਨੀ ਅੱਜ ਸੋਮਵਾਰ ਨੂੰ ਰਾਸ਼ਟਰੀ ਸਿੱਖਿਆ ਦਿਵਸ ਮਨਾਇਆ ਜਾ ਰਿਹਾ ਹੈ। ਦੇਸ਼ ਵਿੱਚ ਰਾਸ਼ਟਰੀ ਸਿੱਖਿਆ ਦਿਵਸ 11 ਨਵੰਬਰ 2008 ਨੂੰ ਸ਼ੁਰੂ ਹੋਇਆ ਸੀ। ਉਦੋਂ ਤੋਂ ਦੇਸ਼ ਵਿੱਚ ਪਿਛਲੇ 16 ਸਾਲਾਂ ਤੋਂ ਰਾਸ਼ਟਰੀ ਸਿੱਖਿਆ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅਸੀਂ ਉਨ੍ਹਾਂ ਬਾਲੀਵੁੱਡ ਸਿਤਾਰਿਆਂ ਬਾਰੇ ਗੱਲ ਕਰਾਂਗੇ, ਜਿਨ੍ਹਾਂ ਨੇ ਉੱਚ ਸਿੱਖਿਆ ਪ੍ਰਾਪਤ ਹੋਣ ਦੇ ਬਾਵਜੂਦ ਬਾਲੀਵੁੱਡ ਨੂੰ ਆਪਣੇ ਕਰੀਅਰ ਵਜੋਂ ਚੁਣਿਆ। ਆਓ ਜਾਣਦੇ ਹਾਂ ਇਨ੍ਹਾਂ ਸਿਤਾਰਿਆਂ ਬਾਰੇ...।

ਪਰਿਣੀਤੀ ਚੋਪੜਾ

ਸਿਆਸਤਦਾਨ ਰਾਘਵ ਚੱਢਾ ਦੀ ਸਟਾਰ ਪਤਨੀ ਪਰਿਣੀਤੀ ਚੋਪੜਾ ਉੱਚ ਸਿੱਖਿਆ ਪ੍ਰਾਪਤ ਸਿਤਾਰਿਆਂ ਦੀ ਸੂਚੀ ਵਿੱਚ ਸ਼ਾਮਲ ਹੈ। ਇੱਕ ਫੌਜੀ ਪਰਿਵਾਰ ਵਿੱਚ ਪੈਦਾ ਹੋਈ ਪਰਿਣੀਤੀ ਨੇ ਇੰਗਲੈਂਡ ਦੇ ਮਾਨਚੈਸਟਰ ਬਿਜ਼ਨੈੱਸ ਸਕੂਲ ਤੋਂ ਬਿਜ਼ਨਸ, ਫਾਈਨਾਂਸ ਅਤੇ ਇਕਨਾਮਿਕਸ ਵਿੱਚ ਟ੍ਰਿਪਲ ਆਨਰਜ਼ ਦੀ ਡਿਗਰੀ ਲਈ ਹੈ। ਇਸ ਦੇ ਨਾਲ ਹੀ 2009 ਵਿੱਚ ਭਾਰਤ ਪਰਤਣ ਤੋਂ ਬਾਅਦ ਪਰਿਣੀਤੀ ਨੇ ਪਹਿਲਾਂ ਯਸ਼ਰਾਜ ਫਿਲਮ ਪ੍ਰੋਡਕਸ਼ਨ ਵਿੱਚ ਇੱਕ ਜਨ ਸੰਪਰਕ ਸਲਾਹਕਾਰ ਵਜੋਂ ਕੰਮ ਕੀਤਾ ਅਤੇ ਫਿਰ ਇੱਕ ਅਦਾਕਾਰ ਦੇ ਰੂਪ ਵਿੱਚ ਬਾਲੀਵੁੱਡ ਵਿੱਚ ਪ੍ਰਵੇਸ਼ ਕੀਤਾ।

ਸੋਹਾ ਅਲੀ ਖਾਨ

ਨਵਾਬ ਪਰਿਵਾਰ ਦੀ ਸੋਹਾ ਅਲੀ ਖਾਨ ਅਨੁਭਵੀ ਅਦਾਕਾਰਾ ਸ਼ਰਮੀਲਾ ਟੈਗੋਰ ਅਤੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਨਸੂਰ ਅਲੀ ਖਾਨ ਪਟੌਦੀ ਦੀ ਧੀ ਹੈ। ਸੋਹਾ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਮਾਡਰਨ ਹਿਸਟਰੀ ਦੀ ਪੜ੍ਹਾਈ ਕੀਤੀ ਅਤੇ ਫਿਰ ਲੰਡਨ ਸਕੂਲ ਆਫ ਇਕਨਾਮਿਕਸ ਐਂਡ ਪੋਲੀਟਿਕਲ ਸਾਇੰਸ ਤੋਂ ਅੰਤਰਰਾਸ਼ਟਰੀ ਸੰਬੰਧਾਂ ਵਿੱਚ ਮਾਸਟਰ ਡਿਗਰੀ ਲਈ। ਇਸ ਦੇ ਨਾਲ ਹੀ ਪੜ੍ਹਾਈ ਤੋਂ ਬਾਅਦ ਸੋਹਾ ਨੇ ਸਾਲ 2004 'ਚ ਰੋਮ-ਕਾਮ ਫਿਲਮ 'ਦਿਲ ਮਾਂਗੇ ਮੋਰ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ।

ਵਿਦਿਆ ਬਾਲਨ

ਬਾਲੀਵੁੱਡ ਦੀ 'ਮੰਜੁਲਿਕਾ' ਵਿਦਿਆ ਬਾਲਨ ਇਸ ਸਮੇਂ ਫਿਲਮ 'ਭੂਲ ਭੁਲੱਈਆ 3' 'ਚ ਨਜ਼ਰ ਆ ਰਹੀ ਹੈ। ਵਿਦਿਆ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਸੇਂਟ ਜ਼ੇਵੀਅਰ ਕਾਲਜ ਮੁੰਬਈ ਤੋਂ ਸਮਾਜ ਸ਼ਾਸਤਰ ਵਿੱਚ ਬੈਚਲਰ ਦੀ ਡਿਗਰੀ ਅਤੇ ਮੁੰਬਈ ਯੂਨੀਵਰਸਿਟੀ ਤੋਂ ਇਸ ਵਿਸ਼ੇ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਵਿਦਿਆ ਨੇ ਛੋਟੇ ਪਰਦੇ 'ਤੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਸੀ।

ਰਣਦੀਪ ਹੁੱਡਾ

ਅਦਾਕਾਰ ਰਣਦੀਪ ਹੁੱਡਾ ਇੱਕ ਹਾਈ ਪ੍ਰੋਫਾਈਲ ਪਰਿਵਾਰ ਤੋਂ ਆਉਂਦਾ ਹੈ। ਉਸਦੇ ਪਿਤਾ ਇੱਕ ਮੈਡੀਕਲ ਸਰਜਨ ਅਤੇ ਭੈਣ ਇੱਕ ਡਾਕਟਰ ਹਨ। ਰਣਦੀਪ ਦਾ ਪਰਿਵਾਰ ਵੀ ਚਾਹੁੰਦਾ ਸੀ ਕਿ ਉਹ ਡਾਕਟਰ ਬਣੇ। ਇਸ ਦੇ ਨਾਲ ਹੀ ਦਿੱਲੀ ਪਬਲਿਕ ਸਕੂਲ ਤੋਂ ਉਸਨੇ ਮੈਲਬੌਰਨ ਯੂਨੀਵਰਸਿਟੀ ਤੋਂ ਵਪਾਰ ਪ੍ਰਬੰਧਨ ਵਿੱਚ ਬੈਚਲਰ ਅਤੇ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਉਹ ਇਕਲੌਤਾ ਬਾਲੀਵੁੱਡ ਅਦਾਕਾਰ ਹੈ, ਜੋ ਇੱਕ ਪੇਸ਼ੇਵਰ ਘੋੜਸਵਾਰ ਹੈ।

ਵਿੱਕੀ ਕੌਸ਼ਲ

ਵਿੱਕੀ ਕੌਸ਼ਲ ਬਾਲੀਵੁੱਡ ਦੇ ਹੋਣਹਾਰ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਵਿੱਕੀ ਕੌਸ਼ਲ ਇੰਜੀਨੀਅਰਿੰਗ ਖੇਤਰ ਨਾਲ ਸੰਬੰਧਤ ਹੈ। ਵਿੱਕੀ ਨੇ ਰਾਜੀਵ ਗਾਂਧੀ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਇੰਜੀਨੀਅਰਿੰਗ ਦੀ ਡਿਗਰੀ ਲਈ ਹੈ। ਇਸ ਦੇ ਨਾਲ ਹੀ ਪੜ੍ਹਾਈ ਤੋਂ ਬਾਅਦ ਉਹ ਅਨੁਰਾਗ ਕਸ਼ਯਪ ਦੀ ਫਿਲਮ 'ਗੈਂਗਸ ਆਫ ਵਾਸੇਪੁਰ' 'ਚ ਸਹਾਇਕ ਦੇ ਤੌਰ 'ਤੇ ਕੰਮ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਸਾਲ 2015 'ਚ ਰਿਲੀਜ਼ ਹੋਈ ਫਿਲਮ 'ਮਸਾਨ' ਨੇ ਅਦਾਕਾਰ ਨੂੰ ਬਾਲੀਵੁੱਡ 'ਚ ਪਛਾਣ ਦਿਵਾਈ।

ਆਯੁਸ਼ਮਾਨ ਖੁਰਾਨਾ

ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਅਦਾਕਾਰਾਂ ਦੀ ਸੂਚੀ (2020) ਵਿੱਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਆਯੁਸ਼ਮਾਨ ਖੁਰਾਨਾ ਵੀ ਉੱਚ ਸਿੱਖਿਆ ਪ੍ਰਾਪਤ ਸਿਤਾਰਿਆਂ ਦੀ ਸੂਚੀ ਵਿੱਚ ਸ਼ਾਮਲ ਹਨ। 'ਵਿੱਕੀ ਡੋਨਰ' ਫਿਲਮ ਨਾਲ ਡੈਬਿਊ ਕਰਨ ਵਾਲੇ ਇਸ ਸਟਾਰ ਨੇ ਡੀਏਵੀ ਕਾਲਜ ਚੰਡੀਗੜ੍ਹ ਤੋਂ ਅੰਗਰੇਜ਼ੀ ਸਾਹਿਤ ਵਿੱਚ ਡਿਗਰੀ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਪੰਜਾਬ ਯੂਨੀਵਰਸਿਟੀ ਤੋਂ ਮਾਸ ਕਮਿਊਨੀਕੇਸ਼ਨ ਵਿੱਚ ਮਾਸਟਰ ਦੀ ਡਿਗਰੀ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਆਯੁਸ਼ਮਾਨ ਖੁਰਾਨਾ 'ਰੋਡੀਜ਼' ਦੇ ਵਿਨਰ ਹਨ। ਅਦਾਕਾਰ ਬਣਨ ਤੋਂ ਪਹਿਲਾਂ ਉਹ ਰੇਡੀਓ ਅਤੇ ਵੀਡੀਓ ਜੌਕੀ ਵਜੋਂ ਕੰਮ ਕਰ ਚੁੱਕੇ ਸਨ। ਉਸਨੂੰ ਜਾਨ ਅਬ੍ਰਾਹਮ ਨੇ ਬਾਲੀਵੁੱਡ ਵਿੱਚ ਲਾਂਚ ਕੀਤਾ ਸੀ।

ਜੌਨ ਅਬਰਾਹਮ

ਬਾਲੀਵੁੱਡ ਦੇ ਖੂਬਸੂਰਤ ਗੱਭਰੂ ਜੌਨ ਅਬ੍ਰਾਹਮ ਦਾ ਮਾਡਲਿੰਗ ਕਰੀਅਰ ਸ਼ਾਨਦਾਰ ਰਿਹਾ ਹੈ। ਜੌਨ ਨੇ ਮੁੰਬਈ ਯੂਨੀਵਰਸਿਟੀ ਦੇ ਜੈ ਹਿੰਦ ਕਾਲਜ ਤੋਂ ਅਰਥ ਸ਼ਾਸਤਰ ਦੀ ਡਿਗਰੀ ਲਈ ਅਤੇ ਫਿਰ ਨਰਸੀ ਮੰਜੀ ਕਾਲਜ ਆਫ਼ ਮੈਨੇਜਮੈਂਟ ਸਟੱਡੀਜ਼ ਤੋਂ ਐਮਬੀਏ। ਇਸ ਦੌਰਾਨ ਜੌਨ ਨੇ ਮਾਡਲਿੰਗ ਕੀਤੀ ਅਤੇ ਫਿਰ ਮੀਡੀਆ ਪਲੈਨਰ ​​ਵਜੋਂ ਵੀ ਕੰਮ ਕੀਤਾ। ਫਿਰ ਉਸ ਨੂੰ ਆਪਣੇ ਲੁੱਕ ਕਾਰਨ ਬਾਲੀਵੁੱਡ 'ਚ ਕੰਮ ਕਰਨ ਦਾ ਮੌਕਾ ਮਿਲਿਆ।

ਕ੍ਰਿਤੀ ਸੈਨਨ

ਕ੍ਰਿਤੀ ਸੈਨਨ ਨੇ ਜੇਪੀ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਫਿਲਮਾਂ 'ਚ ਆਉਣ ਤੋਂ ਪਹਿਲਾਂ ਕ੍ਰਿਤੀ ਫੈਸ਼ਨ ਮਾਡਲ ਦੇ ਤੌਰ 'ਤੇ ਕੰਮ ਕਰ ਚੁੱਕੀ ਹੈ। ਕ੍ਰਿਤੀ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਇੰਜੀਨੀਅਰ ਬਣਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਕ੍ਰਿਤੀ ਨੂੰ ਦੋ ਥਾਵਾਂ ਤੋਂ ਨੌਕਰੀ ਦੇ ਆਫਰ ਵੀ ਮਿਲੇ ਸਨ ਪਰ ਉਸ ਦੀ ਕਿਸਮਤ ਵਿੱਚ ਅਦਾਕਾਰਾ ਬਣਨਾ ਲਿਖਿਆ ਸੀ।

ਸ਼ਾਹਰੁਖ ਖਾਨ

ਸ਼ਾਹਰੁਖ ਖਾਨ ਨੂੰ ਬਾਲੀਵੁੱਡ ਦਾ ਸਭ ਤੋਂ ਬੁੱਧੀਮਾਨ ਅਦਾਕਾਰ ਮੰਨਿਆ ਜਾਂਦਾ ਹੈ। ਇੱਕ ਸਫਲ ਅਦਾਕਾਰ ਹੋਣ ਦੇ ਨਾਲ-ਨਾਲ ਸ਼ਾਹਰੁਖ ਖਾਨ ਇੱਕ ਉੱਚ ਪੜ੍ਹੇ-ਲਿਖੇ ਵਿਅਕਤੀ ਵੀ ਹਨ। ਸ਼ਾਹਰੁਖ ਖਾਨ ਨੇ ਸਕੂਲ ਤੋਂ ਬਾਅਦ ਦਿੱਲੀ ਦੇ ਹੰਸਰਾਜ ਕਾਲਜ ਵਿੱਚ ਦਾਖਲਾ ਲਿਆ ਅਤੇ ਉੱਥੇ ਅਰਥ ਸ਼ਾਸਤਰ ਆਨਰਜ਼ ਵਿੱਚ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਸ਼ਾਹਰੁਖ ਨੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਿੱਲੀ ਤੋਂ ਮਾਸ ਕਮਿਊਨੀਕੇਸ਼ਨ ਕੀਤੀ ਪਰ ਉਸ ਨੇ ਆਪਣੀ ਪੜ੍ਹਾਈ ਅੱਧ ਵਿਚਾਲੇ ਹੀ ਛੱਡ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਕੋਲ ਡਾਕਟਰ ਦਾ ਖਿਤਾਬ ਵੀ ਹੈ।

ਅਮਿਤਾਭ ਬੱਚਨ

ਮਹਾਨ ਬਾਲੀਵੁੱਡ ਸਟਾਰ ਅਤੇ ਸਦੀ ਦੇ ਮੇਗਾਸਟਾਰ ਅਮਿਤਾਭ ਬੱਚਨ ਨਾ ਸਿਰਫ ਇੱਕ ਅਦਾਕਾਰ ਹਨ ਸਗੋਂ ਇੱਕ ਲੇਖਕ ਅਤੇ ਕਵੀ ਵੀ ਹਨ। ਸ਼ੇਰਵੁੱਡ ਕਾਲਜ ਨੈਨੀਤਾਲ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬਿੱਗ ਬੀ ਨੇ ਕਿਰੋਰੀ ਮਲ ਕਾਲਜ ਦਿੱਲੀ ਤੋਂ ਆਰਟਸ ਅਤੇ ਸਾਇੰਸ ਵਿੱਚ ਅੱਗੇ ਦੀ ਪੜ੍ਹਾਈ ਕੀਤੀ। ਇਸ ਦੇ ਨਾਲ ਹੀ ਬਿੱਗ ਬੀ ਨੇ ਆਸਟ੍ਰੇਲੀਆ ਦੀ ਕੁਈਨਜ਼ਲੈਂਡ ਯੂਨੀਵਰਸਿਟੀ ਤੋਂ ਡਾਕਟਰ ਦੀ ਡਿਗਰੀ ਹਾਸਲ ਕੀਤੀ ਹੈ। ਫਿਲਮਾਂ 'ਚ ਆਉਣ ਤੋਂ ਪਹਿਲਾਂ ਅਮਿਤਾਭ ਕੋਲਕਾਤਾ 'ਚ ਬਿਜ਼ਨੈੱਸ ਐਗਜ਼ੀਕਿਊਟਿਵ ਦੇ ਤੌਰ 'ਤੇ ਕੰਮ ਕਰਦੇ ਸਨ।

ਇਹ ਵੀ ਪੜ੍ਹੋ:

ABOUT THE AUTHOR

...view details