ਪੰਜਾਬ

punjab

ETV Bharat / entertainment

ਨਵੇਂ ਗਾਣੇ 'ਚ ਨਜ਼ਰ ਆਵੇਗੀ ਮਾਹੀ ਸ਼ਰਮਾ, ਜਲਦ ਹੋਏਗਾ ਰਿਲੀਜ਼ - MAHI SHARMA

ਹਾਲ ਹੀ ਵਿੱਚ ਮਾਹੀ ਸ਼ਰਮਾ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

ਮਾਹੀ ਸ਼ਰਮਾ
ਮਾਹੀ ਸ਼ਰਮਾ (ਈਟੀਵੀ ਭਾਰਤ ਪੱਤਰਕਾਰ)

By ETV Bharat Entertainment Team

Published : Jan 14, 2025, 10:19 AM IST

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿੱਚ ਇੱਕ ਚਰਚਿਤ ਚਿਹਰੇ ਵਜੋਂ ਚੋਖੀ ਭੱਲ ਸਥਾਪਿਤ ਕਰ ਚੁੱਕੀ ਹੈ ਅਦਾਕਾਰਾ ਮਾਹੀ ਸ਼ਰਮਾ, ਜੋ ਜਲਦ ਹੀ ਸਾਹਮਣੇ ਆਉਣ ਜਾ ਰਹੇ ਇੱਕ ਹੋਰ ਸੰਗੀਤਕ ਵੀਡੀਓ 'ਬੋਲੀ ਤੂੰ ਪਾਵੇ' ਵਿੱਚ ਅਪਣੀ ਪ੍ਰਭਾਵੀ ਉਪ-ਸਥਿਤੀ ਦਰਜ ਕਰਵਾਉਣ ਜਾ ਰਹੀ ਹੈ, ਜਿੰਨ੍ਹਾਂ ਦੀ ਸ਼ਾਨਦਾਰ ਮੌਜੂਦਗੀ ਦਾ ਇਜ਼ਹਾਰ ਕਰਵਾਉਂਦਾ ਇਹ ਗਾਣਾ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਹੋਵੇਗਾ।

'ਜਸ ਰਿਕਾਰਡਸ' ਅਤੇ 'ਜਸਵੀਰਪਾਲ ਸਿੰਘ' ਵੱਲੋਂ ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ ਉਪਰ ਪੇਸ਼ ਕੀਤੇ ਜਾ ਰਹੇ ਇਸ ਸੰਗੀਤਕ ਵੀਡੀਓ ਸੰਬੰਧਤ ਗਾਣੇ ਨੂੰ ਚਰਚਿਤ ਗਾਇਕ ਏਕਮ ਚੰਨੋਲੀ ਵੱਲੋਂ ਗਾਇਆ ਗਿਆ ਹੈ, ਜਦਕਿ ਇਸ ਦਾ ਸੰਗੀਤ ਅਕਾਸ਼ ਜੰਡੂ ਦੁਆਰਾ ਤਿਆਰ ਕੀਤਾ ਗਿਆ ਹੈ।

ਪੰਜਾਬੀ ਸੱਭਿਆਚਾਰਕ ਅਤੇ ਪੁਰਾਤਨ ਪੰਜਾਬ ਦੀਆਂ ਵੱਖ-ਵੱਖ ਵੰਨਗੀਆਂ ਨੂੰ ਪ੍ਰਤੀਬਿੰਬ ਕਰਦੇ ਇਸ ਗਾਣੇ ਵਿੱਚ ਮਾਡਲ ਅਤੇ ਅਦਾਕਾਰਾ ਮਾਹੀ ਸ਼ਰਮਾ ਵੱਲੋਂ ਬਹੁਤ ਹੀ ਖੂਬਸੂਰਤ ਫੀਚਰਿੰਗ ਨੂੰ ਅੰਜ਼ਾਮ ਦਿੱਤਾ ਗਿਆ, ਜਿੰਨ੍ਹਾਂ ਦੁਆਰਾ ਹਾਲ ਹੀ ਵਿਚ ਜਾਰੀ ਹੋਏ ਕਈ ਵੱਡੇ ਸੰਗੀਤਕ ਵੀਡੀਓਜ਼ ਨੂੰ ਚਾਰ ਚੰਨ ਲਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਜਾ ਚੁੱਕੀ ਹੈ, ਜਿਸ ਵਿੱਚ ਗਾਇਕ ਸੱਬਾ ਦਾ ਮਿਊਜ਼ਿਕ ਵੀਡੀਓ 'ਔਖੇ ਸੌਖੇ' ਵੀ ਸ਼ੁਮਾਰ ਰਿਹਾ ਹੈ, ਜੋ ਇੰਨੀ ਦਿਨੀਂ ਕਾਫ਼ੀ ਮਕਬੂਲੀਅਤ ਕਰ ਰਿਹਾ ਹੈ।

ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦੁਆਰਾ ਸਿਲਵਰ ਸਕ੍ਰੀਨ ਦਾ ਸ਼ਾਨਦਾਰ ਹਿੱਸਾ ਬਣੀ ਇਹ ਅਦਾਕਾਰਾ ਜਲਦ ਹੀ ਕੁਝ ਹੋਰ ਬਿੱਗ ਸੈੱਟਅੱਪ ਫਿਲਮਾਂ ਵਿੱਚ ਵੀ ਅਪਣੀ ਮੌਜ਼ੂਦਗੀ ਦਰਜ ਕਰਵਾਏਗੀ।

ਇਹ ਵੀ ਪੜ੍ਹੋ:

ABOUT THE AUTHOR

...view details