ਚੰਡੀਗੜ੍ਹ:ਹਿੰਦੀ ਸਿਨੇਮਾ ਦੇ ਖੇਤਰ ਵਿੱਚ ਅਜ਼ੀਮ ਲੇਖਕ ਅਤੇ ਗੀਤਕਾਰ ਵਜੋਂ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਸਥਾਪਿਤ ਕਰ ਚੁੱਕੇ ਹਨ ਜਾਵੇਦ ਅਖ਼ਤਰ, ਜਿੰਨ੍ਹਾਂ ਦੀ ਮਾਣਮੱਤੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਵੱਕਾਰੀ ਫਿਲਮੀ ਸਿੱਖਿਆ ਸੰਸਥਾਨ 'ਵਿਸਲਿੰਗਵੁੱਡਜ਼' ਉਨ੍ਹਾਂ ਨੂੰ ਉਚੇਚਾ ਮਾਣ ਦੇਣ ਜਾ ਰਿਹਾ ਹੈ, ਜਿਸ ਦਾ ਸੰਚਾਲਣ ਪ੍ਰਸਿੱਧ ਨਿਰਮਾਤਾ ਅਤੇ ਨਿਰਦੇਸ਼ਕ ਸੁਭਾਸ਼ ਘਈ ਕਰ ਰਹੇ ਹਨ।
ਬਾਲੀਵੁੱਡ ਦੀਆਂ ਬੇਸ਼ੁਮਾਰ ਬਲਾਕ-ਬਸਟਰ ਫਿਲਮਾਂ ਦਾ ਬਤੌਰ ਲੇਖਕ ਸ਼ਾਨਦਾਰ ਹਿੱਸਾ ਰਹੇ ਹਨ ਜਾਵੇਦ ਅਖ਼ਤਰ, ਜਿੰਨ੍ਹਾਂ ਵਿੱਚ 'ਸ਼ੋਲੇ', 'ਜੰਜੀਰ', 'ਦੀਵਾਰ', 'ਦੁਨੀਆਂ', 'ਸੀਤਾ ਔਰ ਗੀਤਾ', 'ਡੋਨ', 'ਸਾਗਰ', 'ਮਿਸਟਰ ਇੰਡੀਆ' ਆਦਿ ਸ਼ਾਮਿਲ ਰਹੀਆਂ ਹਨ।
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਲਿਖੇ 'ਤਨਹਾ ਤਨਹਾ', 'ਯੇ ਤੇਰਾ ਘਰ ਯੇ ਮੇਰਾ ਘਰ', 'ਤੁਮੇ ਜੋ ਮੈਂਨੇ ਦੇਖਾ', 'ਖਾਈਕੇ ਪਾਣ ਬਨਾਰਸ ਵਾਲਾ', 'ਸੰਦੇਸ਼ੇ ਆਤੇ ਹੈ' ਆਦਿ ਜਿਹੇ ਅਣਗਿਣਤ ਗੀਤ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
ਮਾਇਆਨਗਰੀ ਮੁੰਬਈ ਦੀ ਸਤਿਕਾਰਤ ਹਸਤੀ ਵਜੋਂ ਜਾਣੇ ਜਾਂਦੇ ਜਾਵੇਦ ਅਖ਼ਤਰ ਨੂੰ ਦਿੱਤੇ ਜਾ ਰਹੇ ਇਸ ਮਾਣ ਉਪਰ ਵਿਸਲਿੰਗਵੁੱਡਜ਼ ਸੰਸਥਾਨ ਅਤੇ ਇਸ ਦੇ ਕਰਤਾ ਧਰਤਾ ਸ਼ੁਭਾਸ਼ ਘਈ ਵੀ ਕਾਫ਼ੀ ਫ਼ਖਰ ਮਹਿਸੂਸ ਕਰ ਰਹੇ ਹਨ, ਜਿੰਨ੍ਹਾਂ ਇਸੇ ਸੰਬੰਧੀ ਅਪਣੇ ਭਾਵਪੂਰਨ ਪ੍ਰਗਟਾਵਾ ਕਰਦਿਆਂ ਕਿਹਾ ਕਿ ਇੰਟਰਨੈਸ਼ਨਲ ਫਿਲਮ ਸਕੂਲ ਆਫ਼ ਕ੍ਰਿਏਟਿਵ ਐਨ ਪਰਫਾਰਮਿੰਗ ਆਰਟਸ ਵੱਲੋਂ ਉਨ੍ਹਾਂ ਦੀਆਂ 50 ਸਾਲਾਂ ਸ਼ਾਨਦਾਰ ਪ੍ਰਾਪਤੀਆਂ ਨੂੰ ਸੱਜਦਾ ਕਰਨ ਅਤੇ ਨਵੀਂ ਪੀੜ੍ਹੀ ਨੂੰ ਇਸੇ ਸ਼ਖਸੀਅਤ ਦੀ ਤਰ੍ਹਾਂ ਕੁਝ ਕਰ ਗੁਜ਼ਰਨ ਦੀ ਪ੍ਰੇਰਨਾ ਦੇਣ ਲਈ ਉਨ੍ਹਾਂ ਨੂੰ 'ਮਾਸਟਰੋ ਐਵਾਰਡ' ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
ਬਾਲੀਵੁੱਡ 'ਚ ਸ਼ੋਅਮੈਨ ਦਾ ਰੁਤਬਾ ਰੱਖਦੇ ਸ਼ੁਭਾਸ਼ ਘਈ ਅਨੁਸਾਰ ਜਾਵੇਦ ਜੀ ਨੂੰ ਦਿੱਤਾ ਜਾ ਰਿਹਾ ਇਹ 'ਮਾਸਟਰੋ' ਐਵਾਰਡ ਹਰ ਸਾਲ ਉਨ੍ਹਾਂ ਦੀ ਸੰਸਥਾਨ ਅਕਾਦਮਿਕ ਫੈਕਲਟੀ ਅਤੇ ਵਿਦਿਆਰਥੀਆਂ ਦੁਆਰਾ ਅਯੋਜਿਤ ਕੀਤਾ ਜਾਂਦਾ ਹੈ ਅਤੇ 2008 ਤੋਂ ਹਰ ਸਾਲ 24 ਜਨਵਰੀ ਨੂੰ ਹਰ ਕਨਵੋਕੇਸ਼ਨ ਦਿਵਸ 'ਤੇ ਚੁਣੀ ਮਹਾਨ ਸ਼ਖਸੀਅਤ ਨੂੰ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ: