ਚੰਡੀਗੜ੍ਹ: ਤਨਜ਼ਾਨੀਆ ਕੰਟੈਂਟ ਕ੍ਰਿਏਟਰ ਕਿਲੀ ਪੌਲ ਅਕਸਰ ਲਿਪ-ਸਿੰਕਿੰਗ ਵੀਡੀਓਜ਼ ਨੂੰ ਸਾਂਝਾ ਕਰਦੇ ਰਹਿੰਦੇ ਹਨ, ਜੋ ਇੰਟਰਨੈੱਟ ਉਤੇ ਤੂਫਾਨ ਲਿਆ ਦਿੰਦੀਆਂ ਹਨ, ਉਸ ਦੀ ਤਾਜ਼ਾ ਵੀਡੀਓ ਜੋ ਆਨਲਾਈਨ ਧਮਾਲਾਂ ਪਾ ਰਹੀ ਹੈ, ਉਸ ਵਿੱਚ ਉਹ ਹਾਲ ਹੀ ਵਿੱਚ ਰਿਲੀਜ਼ ਹੋਏ ਕਰਨ ਔਜਲਾ ਅਤੇ ਵਿੱਕੀ ਕੌਸ਼ਲ ਦੇ ਗੀਤ 'ਤੌਬਾ-ਤੌਬਾ' ਉਤੇ ਨੱਚਦੇ ਨਜ਼ਰੀ ਪੈ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਵਾਇਰਲ ਹੋ ਰਿਹਾ ਹੈ। ਹਰ ਕੋਈ ਇਸ ਗੀਤ ਦੀ ਤਾਰੀਫ ਕਰ ਰਿਹਾ ਹੈ। ਇਸ ਗੀਤ ਦਾ ਨਾਂ 'ਤੌਬਾ ਤੌਬਾ' ਹੈ। 'ਤੌਬਾ ਤੌਬਾ' 'ਤੇ ਵਿੱਕੀ ਦੇ ਡਾਂਸ ਮੂਵਜ਼ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਤੱਕ, ਹਰ ਕੋਈ ਇਸ ਗੀਤ 'ਤੇ ਰੀਲ ਬਣਾ ਰਿਹਾ ਹੈ।