ਪੰਜਾਬ

punjab

ETV Bharat / entertainment

ਆਪਣੀਆਂ ਚੰਦ ਵਰਗੀਆਂ ਪਤਨੀਆਂ ਲਈ ਵਰਤ ਰੱਖਦੇ ਨੇ ਇਹ ਐਕਟਰ, ਇੱਕ ਤਾਂ ਹੈ ਸੁਪਰਸਟਾਰ ਦਾ ਮੁੰਡਾ - KARWA CHAUTH 2024

ਕਰਵਾ ਚੌਥ 2024 ਵਿੱਚ ਅਭਿਸ਼ੇਕ ਬੱਚਨ ਅਤੇ ਵਿੱਕੀ ਕੌਸ਼ਲ ਸਮੇਤ ਕਈ ਮਸ਼ਹੂਰ ਹਸਤੀਆਂ ਆਪਣੀਆਂ ਪਤਨੀਆਂ ਲਈ ਵਰਤ ਰੱਖ ਰਹੀਆਂ ਹਨ।

karwa chauth 2024
karwa chauth 2024 (ANI/IANS)

By ETV Bharat Entertainment Team

Published : Oct 18, 2024, 6:02 PM IST

Karwa Chauth 2024: ਪਤਨੀਆਂ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ। ਹਰ ਸਾਲ ਕਰਵਾ ਚੌਥ ਪੂਰੇ ਦੇਸ਼ 'ਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਅਜਿਹੇ 'ਚ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਫਿਲਮੀ ਹਸਤੀਆਂ ਦੀ ਗੱਲ ਨਾ ਕੀਤੀ ਜਾਵੇ, ਕਿਉਂਕਿ ਕਿਤੇ ਨਾ ਕਿਤੇ, ਕਰਵਾ ਚੌਥ ਨੂੰ ਕਿਵੇਂ ਮਨਾਉਣਾ ਹੈ, ਕੀ ਪਹਿਨਣਾ ਹੈ, ਕੀ ਟ੍ਰੈਂਡ ਹੈ, ਇਸ ਦੀ ਪ੍ਰੇਰਣਾ ਜ਼ਿਆਦਾਤਰ ਬਾਲੀਵੁੱਡ ਸਿਤਾਰਿਆਂ ਤੋਂ ਮਿਲਦੀ ਹੈ।

ਪਰ ਇਸ ਵਾਰ ਅਸੀਂ ਤੁਹਾਨੂੰ ਇੱਕ ਅਜਿਹੇ ਟ੍ਰੈਂਡ ਬਾਰੇ ਦੱਸਣ ਜਾ ਰਹੇ ਹਾਂ ਜੋ ਬਿਲਕੁਲ ਵੱਖਰਾ ਹੈ। ਯਾਨੀ ਕਿ ਬਾਲੀਵੁੱਡ ਦੀਆਂ ਕਈ ਪਤਨੀਆਂ ਆਪਣੇ ਪਤੀਆਂ ਲਈ ਵਰਤ ਰੱਖਦੀਆਂ ਹਨ ਪਰ ਕੁਝ ਸੈਲੇਬਸ ਅਜਿਹੇ ਹਨ ਜੋ ਆਪਣੀਆਂ ਪਤਨੀਆਂ ਲਈ ਵਰਤ ਰੱਖਦੇ ਹਨ। ਜੀ ਹਾਂ, ਵਿੱਕੀ ਕੌਸ਼ਲ ਤੋਂ ਲੈ ਕੇ ਵਿਰਾਟ ਕੋਹਲੀ ਤੱਕ ਲਿਸਟ 'ਚ ਕਈ ਅਜਿਹੇ ਨਾਂਅ ਹਨ ਜੋ ਆਪਣੀਆਂ ਪਤਨੀਆਂ ਲਈ ਵਰਤ ਰੱਖਦੇ ਹਨ। ਆਓ ਇਸ ਸੂਚੀ ਉਤੇ ਸਰਸਰੀ ਨਜ਼ਰ ਮਾਰਦੇ ਹਾਂ...।

ਵਿੱਕੀ ਕੌਸ਼ਲ-ਕੈਟਰੀਨਾ ਕੈਫ

ਬਾਲੀਵੁੱਡ ਦੀ ਖੂਬਸੂਰਤ ਜੋੜੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਕਰੋੜਾਂ ਲੋਕ ਫਾਲੋ ਕਰਦੇ ਹਨ ਅਤੇ ਇਹ ਦੋਵੇਂ ਬਹੁਤ ਸਾਰੇ ਲੋਕਾਂ ਦੇ ਚਹੇਤੇ ਹਨ। ਇਹੀ ਕਾਰਨ ਹੈ ਕਿ ਇਹ ਦੋਵੇਂ ਜੋ ਵੀ ਕਰਦੇ ਹਨ ਪ੍ਰਸ਼ੰਸਕ ਇਹਨਾਂ ਨੂੰ ਫਾਲੋ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਦੇ ਨਾਲ ਵਿੱਕੀ ਵੀ ਕਰਵਾ ਚੌਥ ਦਾ ਵਰਤ ਰੱਖਦੇ ਹਨ।

ਵਿੱਕੀ ਕੌਸ਼ਲ-ਕੈਟਰੀਨਾ ਕੈਫ (ANI)

ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਕਰੋੜਾਂ ਲੋਕਾਂ ਲਈ ਆਦਰਸ਼ ਹੈ। ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਵੀ ਅਨੁਸ਼ਕਾ ਲਈ ਕਰਵਾ ਚੌਥ ਦਾ ਵਰਤ ਰੱਖਦੇ ਹਨ।

ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ (IANS)

ਆਯੁਸ਼ਮਾਨ ਖੁਰਾਨਾ-ਤਾਹਿਰਾ ਕਸ਼ਯਪ

ਆਯੁਸ਼ਮਾਨ ਖੁਰਾਨਾ ਅਤੇ ਤਾਹਿਰਾ ਕਸ਼ਯਪ ਬੀ-ਟਾਊਨ ਦਾ ਪਾਵਰਫੁੱਲ ਕਪਲ ਹੈ। ਇੱਕ ਵਾਰ ਤਾਹਿਰਾ ਮੈਡੀਕਲ ਕਾਰਨਾਂ ਕਰਕੇ ਵਰਤ ਨਹੀਂ ਰੱਖ ਸਕੀ ਅਤੇ ਫਿਰ ਆਯੁਸ਼ਮਾਨ ਨੇ ਉਸ ਲਈ ਵਰਤ ਰੱਖਿਆ।

ਆਯੁਸ਼ਮਾਨ ਖੁਰਾਨਾ-ਤਾਹਿਰਾ ਕਸ਼ਯਪ (IANS)

ਸ਼ਿਲਪਾ ਸ਼ੈਟੀ-ਰਾਜ ਕੁੰਦਰਾ

ਕਾਰੋਬਾਰੀ ਅਤੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਵੀ ਆਪਣੀ ਪਤਨੀ ਲਈ ਕਰਵਾ ਚੌਥ ਦਾ ਵਰਤ ਰੱਖਿਆ ਹੈ।

ਸ਼ਿਲਪਾ ਸ਼ੈਟੀ-ਰਾਜ ਕੁੰਦਰਾ (IANS)

ਜੈ ਭਾਨੁਸ਼ਾਲੀ-ਮਾਹੀ ਵਿੱਜ

ਆਪਣੀ ਪਤਨੀ ਲਈ ਵਰਤ ਰੱਖਣ ਵਾਲੇ ਪਤੀ 'ਚ ਜੈ ਭਾਨੁਸ਼ਾਲੀ ਦਾ ਨਾਂ ਵੀ ਸ਼ਾਮਲ ਹੈ। ਉਹ ਹਰ ਸਾਲ ਆਪਣੀ ਪਤਨੀ ਮਾਹੀ ਵਿੱਜ ਲਈ ਕਰਵਾ ਚੌਥ ਦਾ ਵਰਤ ਰੱਖਦਾ ਹੈ।

ਜੈ ਭਾਨੁਸ਼ਾਲੀ-ਮਾਹੀ ਵਿੱਜ (IANS)

ਅਭਿਸ਼ੇਕ ਬੱਚਨ-ਐਸ਼ਵਰਿਆ ਰਾਏ

ਅਭਿਸ਼ੇਕ ਬੱਚਨ ਨੇ ਆਪਣੀ ਚੰਨ ਵਰਗੀ ਪਤਨੀ ਐਸ਼ਵਰਿਆ ਰਾਏ ਬੱਚਨ ਲਈ ਕਰਵਾ ਚੌਥ ਦਾ ਵਰਤ ਕਈ ਵਾਰ ਰੱਖਿਆ ਹੈ।

ਅਭਿਸ਼ੇਕ ਬੱਚਨ-ਐਸ਼ਵਰਿਆ ਰਾਏ (IANS)

ਉਲੇਖਯੋਗ ਹੈ ਕਿ ਹਰ ਸਾਲ ਕਰਵਾ ਚੌਥ 'ਤੇ ਪਤਨੀਆਂ ਆਪਣੇ ਪਤੀਆਂ ਲਈ ਵਰਤ ਰੱਖਦੀਆਂ ਹਨ ਪਰ ਬਾਲੀਵੁੱਡ ਸੈਲੀਬ੍ਰਿਟੀਜ਼ ਦਾ ਆਪਣੀਆਂ ਪਤਨੀਆਂ ਲਈ ਵਰਤ ਰੱਖਣ ਦਾ ਰੁਝਾਨ ਕੁਝ ਵੱਖਰਾ ਅਤੇ ਚੰਗਾ ਹੈ।

ਇਹ ਵੀ ਪੜ੍ਹੋ:

ABOUT THE AUTHOR

...view details