ਪੰਜਾਬ

punjab

ETV Bharat / entertainment

ਦਿਲਜੀਤ ਦੁਸਾਂਝ ਦੇ ਗੀਤਾਂ ਉਤੇ ਨੱਚਦੇ ਨਜ਼ਰ ਆਏ 'ਰੂਹ ਬਾਬਾ', ਸਿਤਾਰਿਆਂ ਨੇ ਸਟੇਜ ਉਤੇ ਮਿਲ ਕੇ ਗਾਇਆ ਗੀਤ - DILJIT DOSANJH DIL LUMINATI TOUR

ਹਾਲ ਹੀ ਵਿੱਚ ਗਾਇਕ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਉਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੇ ਨਾਲ ਕਾਰਤਿਕ ਆਰੀਅਨ ਨੱਚਦੇ ਨਜ਼ਰ ਆ ਰਹੇ ਹਨ।

Kartik Aaryan And Diljit Dosanjh
Kartik Aaryan And Diljit Dosanjh (Instagram)

By ETV Bharat Entertainment Team

Published : Nov 19, 2024, 5:22 PM IST

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਅੱਜਕੱਲ੍ਹ ਆਪਣੇ ਭਾਰਤੀ ਕੰਸਰਟਸ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ 'ਭੂਲ ਭੁਲੱਈਆ 3' ਦੀ ਸਫਲਤਾ ਦਾ ਆਨੰਦ ਮਾਣ ਰਹੇ ਅਦਾਕਾਰ ਕਾਰਤਿਕ ਆਰੀਅਨ ਨੇ ਵੀ ਉਨ੍ਹਾਂ ਦੇ ਅਹਿਮਾਦਾਬਾਦ ਵਾਲੇ ਸ਼ੋਅ ਦਾ ਆਨੰਦ ਮਾਣਿਆ। ਸ਼ੋਅ 'ਚ ਦਿਲਜੀਤ ਦੁਸਾਂਝ ਨੇ ਵੀ ਕਾਰਤਿਕ ਦੀ ਕਾਫੀ ਤਾਰੀਫ਼ ਕੀਤੀ। ਦੋਵਾਂ ਨੇ ਸਟੇਜ 'ਤੇ ਇੱਕ ਦੂਜੇ ਨੂੰ ਗਲੇ ਲਗਾਇਆ।

ਉਲੇਖਯੋਗ ਹੈ ਕਿ ਕਾਰਤਿਕ ਨੇ ਦਿਲਜੀਤ ਨਾਲ ਆਪਣੀਆਂ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰ 'ਚ ਦਿਲਜੀਤ ਅਤੇ ਕਾਰਤਿਕ ਦੋਵੇਂ ਬਲੈਕ ਆਊਟਫਿਟਸ 'ਚ ਨਜ਼ਰ ਆ ਰਹੇ ਹਨ। ਇੱਕ ਤਸਵੀਰ ਵਿੱਚ ਕਾਰਤਿਕ ਦਿਲਜੀਤ ਨੂੰ ਜੱਫੀ ਪਾਉਂਦਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਿਲਜੀਤ ਨੂੰ ਕਾਰਤਿਕ ਦੀ ਫਿਲਮ 'ਭੂਲ ਭੁਲੱਈਆ 3' ਦਾ ਗੀਤ "ਹਰੇ ਕ੍ਰਿਸ਼ਨਾ ਹਰੇ ਰਾਮ" ਗਾਉਂਦੇ ਹੋਏ ਸੁਣਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ 'ਚ ਦਿਲਜੀਤ ਦੁਸਾਂਝ ਕਾਰਤਿਕ ਆਰੀਅਨ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਜਿੱਥੇ ਉਹ ਕਹਿੰਦਾ ਹੈ ਕਿ 'ਇਹ ਕਲਾਕਾਰ ਆਪਣੇ ਦਮ 'ਤੇ ਖੜ੍ਹਾ ਹੈ। ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਹਾਂ।'

ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਨੇ 17 ਨਵੰਬਰ ਨੂੰ ਅਹਿਮਦਾਬਾਦ ਵਿੱਚ ਪ੍ਰਦਰਸ਼ਨ ਕੀਤਾ ਸੀ। ਉਸਦਾ ਅਗਲਾ ਸਟੌਪ ਲਖਨਊ ਹੈ, ਜਿਸ ਤੋਂ ਬਾਅਦ ਉਹ ਪੂਨੇ, ਕੋਲਕਾਤਾ, ਬੈਂਗਲੁਰੂ, ਇੰਦੌਰ ਅਤੇ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕਰਨਗੇ। 'ਹਸ ਹਸ' ਗਾਇਕ ਦੀ ਇਹ ਲੜੀ 29 ਦਸੰਬਰ ਨੂੰ ਗੁਹਾਟੀ ਵਿੱਚ ਸਮਾਪਤ ਹੋਵੇਗੀ।

ਇਹ ਵੀ ਪੜ੍ਹੋ:

ABOUT THE AUTHOR

...view details