ਪੰਜਾਬ

punjab

ETV Bharat / entertainment

ਹਿੰਦੀ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ 2' ਲਈ ਤਿਆਰ ਕਪਿਲ ਸ਼ਰਮਾ, ਕਰਨਗੇ ਸ਼ਾਨਦਾਰ ਕਮਬੈਕ - KAPIL SHARMA

ਕਪਿਲ ਸ਼ਰਮਾ ਜਲਦ ਹੀ ਨਵੀਂ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ 2' ਲੈ ਕੇ ਆ ਰਹੇ ਹਨ, ਜੋ ਅਗਲੇ ਸਾਲ ਰਿਲੀਜ਼ ਹੋਣ ਦੀ ਉਮੀਦ ਹੈ।

ਕਪਿਲ ਸ਼ਰਮਾ
ਕਪਿਲ ਸ਼ਰਮਾ (ਈਟੀਵੀ ਭਾਰਤ ਪੱਤਰਕਾਰ)

By ETV Bharat Entertainment Team

Published : Dec 28, 2024, 1:03 PM IST

ਚੰਡੀਗੜ੍ਹ:ਟੈਲੀਵਿਜ਼ਨ ਦੀ ਦੁਨੀਆਂ ਵਿੱਚ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਕਾਮੇਡੀਅਨ-ਹੋਸਟ ਕਪਿਲ ਸ਼ਰਮਾ, ਜੋ ਲੰਮੇਂ ਸਮੇਂ ਬਾਅਦ ਇੱਕ ਵਾਰ ਫਿਰ ਪ੍ਰਭਾਵਸ਼ਾਲੀ ਸਿਨੇਮੈਟਿਕ ਪਾਰੀ ਲਈ ਤਿਆਰ ਹਨ, ਜੋ ਅਪਣੀ ਹੀ ਹਿੱਟ ਰਹੀ ਅਤੇ ਬਹੁ-ਚਰਚਿਤ ਹਿੰਦੀ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ' ਦੇ ਸੀਕਵਲ ਨਾਲ ਸ਼ਾਨਦਾਰ ਸਿਨੇਮਾ ਕਮਬੈਕ ਕਰਨਗੇ।

ਸਾਲ 2015 ਵਿੱਚ ਰਿਲੀਜ਼ ਹੋਈ ਉਕਤ ਕਾਮੇਡੀ-ਡਰਾਮਾ ਫਿਲਮ ਦਾ ਨਿਰਦੇਸ਼ਨ ਅੱਬਾਸ ਮਸਤਾਨ ਦੁਆਰਾ ਕੀਤਾ ਗਿਆ ਸੀ, ਜੋ ਸਟੈਂਡ-ਅੱਪ ਕਾਮੇਡੀਅਨ ਕਪਿਲ ਸ਼ਰਮਾ ਦੀ ਬਤੌਰ ਅਦਾਕਾਰ ਪਹਿਲੀ ਫਿਲਮ ਰਹੀ, ਜਿਸ ਵਿੱਚ ਅਰਬਾਜ਼ ਖਾਨ, ਮੰਜਰੀ ਫਰਨਾਂਡਿਸ, ਸਿਮਰਨ ਕੌਰ ਮੁੰਡੀ, ਐਲੀ ਅਵਰਾਮ, ਵਰੁਣ ਸ਼ਰਮਾ, ਸੁਪ੍ਰੀਆ ਪਾਠਕ, ਸ਼ਰਤ ਸਕਸੈਨਾ ਅਤੇ ਮਨੋਜ ਜੋਸ਼ੀ ਵੱਲੋਂ ਵੀ ਲੀਡਿੰਗ ਕਿਰਦਾਰ ਅਦਾ ਕੀਤੇ ਗਏ।

ਬਾਲੀਵੁੱਡ ਵਿੱਚ ਖਾਸੀ ਚਰਚਾ ਹਾਸਿਲ ਕਰਨ ਵਾਲੀ ਇਹ ਫਿਲਮ ਵਪਾਰਕ ਪੱਖੋਂ ਸਫ਼ਲ ਰਹੀ, ਪਰ ਇਸ ਉਪਰੰਤ ਆਈ ਕਪਿਲ ਸ਼ਰਮਾ ਸਟਾਰਰ 'ਫਿਰੰਗੀ' ਅਤੇ 'ਜਵਿਗਾਟੋ' ਟਿਕਟ ਖਿੜਕੀ ਉਤੇ ਸਫ਼ਲ ਸਾਬਿਤ ਨਹੀਂ ਹੋ ਸਕੀਆਂ।

ਨੈੱਟਫਲਿਕਸ ਉਪਰ ਸਟ੍ਰੀਮ ਹੋਏ ਕਪਿਲ ਸ਼ਰਮਾ ਸ਼ੋਅ ਦੇ ਅਗਲੇ ਸੀਜ਼ਨ ਨੂੰ ਇੰਨੀਂ ਦਿਨੀਂ ਹੋਰ ਵੰਨ ਸੁਵੰਨਤਾ ਭਰਿਆ ਰੂਪ ਦੇਣ ਵਿੱਚ ਜੁਟੇ ਹੋਏ ਹਨ ਇਹ ਬਾਕਮਾਲ ਕਾਮੇਡੀਅਨ ਅਤੇ ਹੋਸਟ, ਜਿੰਨ੍ਹਾਂ ਦੀ ਉਕਤ ਨਵੀਂ ਹਿੰਦੀ ਫਿਲਮ ਸਾਲ 2025 ਦੇ ਮੁੱਢਲੇ ਪੜਾਅ ਦੌਰਾਨ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ, ਜਿਸ ਦੇ ਸੀਕਵਲ ਨੂੰ ਇਸ ਵਾਰ ਅੱਬਾਸ ਮਸਤਾਨ ਦੀ ਬਜਾਏ ਦਾ ਕਪਿਲ ਸ਼ਰਮਾ ਸ਼ੋਅ ਸੰਬੰਧਤ ਫਿਲਮਕਾਰ ਨਿਰਦੇਸ਼ਿਤ ਕਰਨਗੇ, ਜਿਸ ਸੰਬੰਧੀ ਸਮੂਹ ਫਿਲਮੀ ਤਾਣੇ-ਬਾਣੇ ਦਾ ਰਸਮੀ ਐਲਾਨ ਕਿਸੇ ਵੀ ਵੇਲੇ ਸਾਹਮਣੇ ਆ ਸਕਦਾ ਹੈ।

ਇਹ ਵੀ ਪੜ੍ਹੋ:

ABOUT THE AUTHOR

...view details