ਮੁੰਬਈ:ਜਾਹਨਵੀ ਕਪੂਰ ਆਪਣੀ ਆਉਣ ਵਾਲੀ ਫਿਲਮ 'ਮਿਸਟਰ ਐਂਡ ਮਿਸਿਜ਼ ਮਾਹੀ' ਦੀ ਰਿਲੀਜ਼ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਨੇ ਫਿਲਮ ਦੀ ਪ੍ਰਮੋਸ਼ਨ ਲਈ ਦਿਨ-ਰਾਤ ਇੱਕ ਕਰ ਰੱਖਿਆ ਹੈ। ਫਿਲਹਾਲ ਉਹ 'ਮਿਸਟਰ ਐਂਡ ਮਿਸਿਜ਼ ਮਾਹੀ' ਦੇ ਪ੍ਰਮੋਸ਼ਨ ਲਈ ਚੇੱਨਈ ਪਹੁੰਚੀ ਹੋਈ ਹੈ।
ਬੀਤੇ ਐਤਵਾਰ ਨੂੰ ਜਿੱਥੇ ਉਸਨੇ ਚੇੱਨਈ ਵਿੱਚ ਆਯੋਜਿਤ ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ ਫਾਈਨਲ ਮੈਚ ਦਾ ਆਨੰਦ ਮਾਣਿਆ। ਉੱਥੇ ਅੱਜ ਯਾਨੀ 27 ਮਈ ਨੂੰ ਅਦਾਕਾਰਾ ਨੇ ਆਪਣੀ ਮਾਂ ਸ਼੍ਰੀਦੇਵੀ ਦੀ ਪਸੰਦ ਦੀ ਜਗ੍ਹਾਂ ਦਾ ਖੁਲਾਸਾ ਕੀਤਾ ਹੈ। ਇਸ ਦੀ ਝਲਕ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀ ਹੈ।
ਜਾਹਨਵੀ ਕਪੂਰ ਆਪਣੀ ਫਿਲਮ 'ਮਿਸਟਰ ਐਂਡ ਮਿਸਿਜ਼ ਮਾਹੀ' ਦੀ ਕਾਮਯਾਬੀ ਲਈ ਮੂਪਥਮਨ ਮੰਦਰ ਗਈ ਸੀ। ਉਸ ਦੀ ਮਾਂ ਦੀ ਚਚੇਰੀ ਭੈਣ ਮਹੇਸ਼ਵਰੀ ਅਯੱਪਨ ਵੀ ਉਸ ਦੇ ਨਾਲ ਸੀ। ਦੋਵਾਂ ਨੇ ਮੰਦਿਰ ਦੇ ਬਾਹਰ ਤਸਵੀਰ ਵੀ ਕਰਵਾਈ।
ਉਲੇਖਯੋਗ ਹੈ ਕਿ ਸੋਮਵਾਰ ਨੂੰ ਜਾਹਨਵੀ ਕਪੂਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਚੇੱਨਈ ਤੋਂ ਆਪਣੀ ਇੱਕ ਤਸਵੀਰ ਪੋਸਟ ਕੀਤੀ। ਇਸ ਪੋਸਟ ਦੇ ਜ਼ਰੀਏ ਉਸਨੇ ਖੁਲਾਸਾ ਕੀਤਾ ਕਿ ਉਹ ਜਿਸ ਜਗ੍ਹਾਂ 'ਤੇ ਗਈ ਸੀ, ਉਹ ਉਸਦੀ ਮਾਂ ਦੀਆਂ ਮਨਪਸੰਦ ਥਾਵਾਂ ਵਿੱਚੋਂ ਇੱਕ ਸੀ। ਅਦਾਕਾਰਾ ਨੇ ਪੋਸਟ ਦੇ ਕੈਪਸ਼ਨ 'ਚ ਲਿਖਿਆ, 'ਪਹਿਲੀ ਵਾਰ ਮੂਪਥਮਨ ਮੰਦਰ ਗਈ, ਜੋ ਚੇਨੱਈ 'ਚ ਮਾਂ ਦੀ ਪਸੰਦ ਦੀ ਜਗ੍ਹਾਂ ਹੈ।'
ਤਸਵੀਰ ਸ਼ੇਅਰ ਹੁੰਦੇ ਹੀ ਸੈਲੇਬਸ ਅਤੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਟਿੱਪਣੀ ਕਰਦੇ ਹੋਏ ਲਿਖਿਆ, 'ਮਾਸੀ, ਸੱਚਮੁੱਚ ਤੁਹਾਡੀ ਭੈਣ ਲੱਗ ਰਹੀ ਹੈ।' ਹੋਰ ਪ੍ਰਸ਼ੰਸਕਾਂ ਨੇ ਅਦਾਕਾਰਾ 'ਤੇ ਪਿਆਰ ਦੀ ਵਰਖਾ ਕੀਤੀ ਹੈ।
ਇਸ ਤੋਂ ਪਹਿਲਾਂ ਜਾਹਨਵੀ ਕਪੂਰ ਨੇ ਚੇੱਨਈ ਦੇ ਐਮਏ ਚਿਦੰਬਰਮ ਸਟੇਡੀਅਮ ਤੋਂ ਤਸਵੀਰਾਂ ਪੋਸਟ ਕੀਤੀਆਂ ਸਨ। ਤਸਵੀਰਾਂ 'ਚ ਉਹ ਕੇਕੇਆਰ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਜਾਹਨਵੀ ਦੇ ਨਾਲ ਰਾਜਕੁਮਾਰ ਰਾਓ ਵੀ ਸਨ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਮਿਸਟਰ ਐਂਡ ਮਿਸਿਜ਼ ਮਾਹੀ ਦਾ ਡੇਅ ਆਊਟ।' ਜਾਹਨਵੀ ਅਤੇ ਰਾਜਕੁਮਾਰ ਤੋਂ ਇਲਾਵਾ ਫਿਲਮ 'ਚ ਅਭਿਸ਼ੇਕ ਬੈਨਰਜੀ, ਕੁਮੁਦ ਮਿਸ਼ਰਾ, ਰਾਜੇਸ਼ ਸ਼ਰਮਾ ਵਰਗੇ ਕਈ ਕੋ-ਸਟਾਰ ਹਨ। ਮਿਸਟਰ ਐਂਡ ਮਿਸਿਜ਼ ਮਾਹੀ 31 ਮਈ ਨੂੰ ਰਿਲੀਜ਼ ਹੋਵੇਗੀ।
ਜਾਹਨਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ 'ਮਿਸਟਰ ਐਂਡ ਮਿਸਿਜ਼ ਮਾਹੀ' ਤੋਂ ਬਾਅਦ ਉਸ ਦੀ ਫਿਲਮ 'ਉਲਝਨ' ਹੈ, ਜੋ 5 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਉਹ ਜੂਨੀਅਰ ਐਨਟੀਆਰ ਨਾਲ ਫਿਲਮ ‘ਦੇਵਰਾ’ ਵਿੱਚ ਵੀ ਨਜ਼ਰ ਆਵੇਗੀ।