ਚੰਡੀਗੜ੍ਹ: ਪੰਜਾਬੀ ਸਿਨੇਮਾ 'ਚ ਵਿਭਿੰਨਤਾ ਦੇ ਗੂੜੇ ਹੋ ਰਹੇ ਰੰਗਾਂ ਨੂੰ ਹੋਰ ਪ੍ਰਭਾਵੀ ਰੂਪ ਦੇਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਇੱਲਤੀ', ਜਿਸ ਵਿੱਚ ਪਹਿਲੀ ਵਾਰ ਲੀਡ ਜੋੜੀ ਵਜੋਂ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣਗੇ ਜਗਜੀਤ ਸੰਧੂ ਅਤੇ ਤਾਨੀਆ, ਜੋ ਪਹਿਲੀ ਵਾਰ ਕਿਸੇ ਫਿਲਮ ਲਈ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।
"ਗੀਤ ਐਮਪੀ3" ਅਤੇ "ਜਗਜੀਤ ਸੰਧੂ ਫਿਲਮਜ਼" ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਦਿਲਚਸਪ ਡਰਾਮਾ ਫਿਲਮ ਦਾ ਨਿਰਮਾਣ ਕੇਵੀ ਢਿੱਲੋਂ ਅਤੇ ਜਗਜੀਤ ਸੰਧੂ ਅਤੇ ਲੇਖਨ ਗੁਰਪ੍ਰੀਤ ਭੁੱਲਰ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਵਰਿੰਦਰ ਰਾਮਗੜ੍ਹੀਆਂ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ, ਜੋ ਇਸ ਮੰਨੋਰੰਜਕ ਫਿਲਮ ਨਾਲ ਨਿਰਦੇਸ਼ਕ ਦੇ ਤੌਰ ਉਤੇ ਇੱਕ ਨਵੀਂ ਸਿਨੇਮਾ ਪਾਰੀ ਦੇ ਅਗਾਜ਼ ਵੱਲ ਵਧਣ ਜਾ ਰਹੇ ਹਨ।