ਚੰਡੀਗੜ੍ਹ: ਪੰਜਾਬੀ ਗਾਇਕੀ ਵਿੱਚ ਵਿਲੱਖਣ ਪਹਿਚਾਣ ਰੱਖਦੇ ਗਾਇਕ ਇੰਦਰਜੀਤ ਨਿੱਕੂ ਲੰਮੇਰੇ ਸਮੇਂ ਦੇ ਡਾਊਨਫਾਲ ਬਾਅਦ ਇੱਕ ਵਾਰ ਫਿਰ ਅਪਣਾ ਪੁਰਾਣਾ ਜਾਹੋ-ਜਲਾਲ ਮੁੜ ਕਾਇਮ ਕਰਦੇ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਵਧਾਈਆਂ ਜਾ ਰਹੀਆਂ ਗਾਇਕੀ ਸਰਗਰਮੀਆਂ ਦਾ ਮੁੜ ਪ੍ਰਭਾਵੀ ਅਹਿਸਾਸ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ 'ਮੈਂ ਅੱਜ ਵੀ ਚਾਹੁੰਨੀ ਆਂ', ਜੋ ਜਲਦ ਵੱਖ-ਵੱਖ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
'ਫੈਬ ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਬੋਲ ਇੰਦਰਜੀਤ ਨਿੱਕੂ ਵੱਲੋਂ ਦਿੱਤੇ ਗਏ ਹਨ, ਜਦਕਿ ਦੀ ਸ਼ਬਦ ਰਚਨਾ ਕਰਨ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਖੂਬਸੂਰਤੀ ਨਾਲ ਕਲਮਬੱਧ ਕੀਤੇ ਗਏ ਉਕਤ ਗਾਣੇ ਦਾ ਸੰਗੀਤ ਨਿੱਕ ਸੰਗੀਤ ਵੱਲੋਂ ਤਿਆਰ ਕੀਤਾ ਗਿਆ ਹੈ।
ਸੰਗੀਤਕ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਇੰਦਰਜੀਤ ਨਿੱਕੂ ਫਿਲਮਜ਼ ਟੀਮ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ।