ਪੰਜਾਬ

punjab

ETV Bharat / entertainment

ਨਵੇਂ ਗੀਤ ਲਈ ਇੱਕਠੇ ਹੋਏ ਪਾਕਿਸਤਾਨ ਅਤੇ ਪੰਜਾਬ ਦੇ ਇਹ ਦੋ ਫ਼ਨਕਾਰ, ਗਾਣਾ ਹੋਇਆ ਰਿਲੀਜ਼ - GURNAZAR AND RAHAT FATEH ALI KHAN

ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਦੋ ਕਲਾਕਾਰ ਇੱਕਠੇ ਗੀਤ ਲੈ ਕੇ ਆਏ ਹਨ, ਜਿੰਨ੍ਹਾਂ ਦਾ ਇਹ ਗੀਤ ਰਿਲੀਜ਼ ਹੋ ਗਿਆ ਹੈ।

ਗੁਰਨਾਜ਼ਰ ਅਤੇ ਰਾਹਤ ਫਤਹਿ ਅਲੀ ਖਾਨ
ਗੁਰਨਾਜ਼ਰ ਅਤੇ ਰਾਹਤ ਫਤਹਿ ਅਲੀ ਖਾਨ (ਈਟੀਵੀ ਭਾਰਤ ਪੱਤਰਕਾਰ)

By ETV Bharat Entertainment Team

Published : Jan 21, 2025, 10:04 AM IST

ਚੰਡੀਗੜ੍ਹ: ਪੰਜਾਬ ਅਤੇ ਲਾਹੌਰ ਦੇ ਨਾਲ ਸੰਬੰਧਿਤ ਕ੍ਰਮਵਾਰ ਗਾਇਕ ਫ਼ਨਕਾਰ ਗੁਰਨਾਜ਼ਰ ਅਤੇ ਰਾਹਤ ਫਤਹਿ ਅਲੀ ਖਾਨ ਅੱਜ ਦੁਨੀਆਂ ਭਰ ਵਿੱਚ ਅਪਣੀ ਬਿਹਤਰੀਨ ਗਾਇਕੀ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਇਕੱਠਿਆਂ ਅਪਣਾ ਇੱਕ ਵਿਸ਼ੇਸ਼ ਗਾਣਾ 'ਤਾਜ਼ਾ ਤਾਜ਼ਾ ਖਬਰੇ' ਸੰਗੀਤ ਪ੍ਰੇਮੀਆਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕੀਤਾ ਹੈ, ਜਿੰਨ੍ਹਾਂ ਦੀ ਆਹਲਾ ਪੇਸ਼ਕਾਰੀ ਦਾ ਇਜ਼ਹਾਰ ਕਰਵਾਉਂਦਾ ਇਹ ਗਾਣਾ ਪਹਿਲੇ ਪੜ੍ਹਾਅ ਅਧੀਨ ਆਡਿਓ ਰੂਪ ਵਿੱਚ ਰਿਲੀਜ਼ ਹੋ ਗਿਆ ਹੈ।

'ਈਵਾਈਪੀ ਕਰੂਏਸ਼ਨ' ਅਤੇ 'ਵਾਰਨਰ ਮਿਊਜ਼ਿਕ ਇੰਡੀਆਂ' ਵੱਲੋਂ ਵੱਡੇ ਪੱਧਰ ਉੱਪਰ ਪੇਸ਼ ਅਤੇ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਇਸ ਖੂਬਸੂਰਤ ਗਾਣੇ ਨੂੰ ਅਵਾਜ਼ਾਂ ਰਾਹਤ ਫਤਿਹ ਅਲੀ ਖਾਨ ਅਤੇ ਗੁਰਨਾਜ਼ਰ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਦਾ ਮਨ ਨੂੰ ਛੂਹ ਲੈਣ ਵਾਲਾ ਸੰਗੀਤ ਗੋਰਵ ਦੇਵ ਅਤੇ ਕਾਰਤਿਕ ਦੇਵ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਅਤੇ ਹਾਲ ਹੀ ਵਿੱਚ ਰਿਲੀਜ਼ ਹੋਏ ਕਈ ਟ੍ਰੈਕ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।

ਮੋਹ ਭਰੇ ਆਪਸੀ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਨੂੰ ਪਹਿਲੇ ਪੜ੍ਹਾਅ ਅਧੀਨ ਮਹਿਜ਼ ਆਡਿਓ ਰੂਪ ਵਿੱਚ ਸਾਹਮਣੇ ਲਿਆਂਦਾ ਗਿਆ ਹੈ, ਜਿਸ ਦੇ ਬੋਲਾਂ ਅਤੇ ਕੰਪੋਜੀਸ਼ਨ ਦੀ ਸਿਰਜਣਾ ਵੀ ਗੁਰਨਾਜ਼ਰ ਵੱਲੋਂ ਖੁਦ ਕੀਤੀ ਗਈ ਹੈ।

ਸੰਗੀਤਕ ਗਲਿਆਰਿਆਂ ਵਿੱਚ ਵਿਲੱਖਣਤਾ ਭਰੇ ਸੰਗੀਤ ਅਤੇ ਗਾਇਨ ਸ਼ੈਲੀ ਦਾ ਅਹਿਸਾਸ ਕਰਵਾਉਣ ਜਾ ਰਹੇ ਉਕਤ ਗਾਣੇ ਦਾ ਸੈਫਾਲੀ ਬੱਗਾ ਦੀ ਪ੍ਰਭਾਵੀ ਫੀਚਰਿੰਗ ਨਾਲ ਸੱਜਿਆ ਮਿਊਜ਼ਿਕ ਵੀਡੀਓ ਵੀ ਜਲਦ ਰਿਲੀਜ਼ ਕੀਤਾ ਜਾਵੇਗਾ, ਜਿਸ ਦਾ ਨਿਰਦੇਸ਼ਨ ਟਰਊ ਮੇਕਰਸ ਦੁਆਰਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ABOUT THE AUTHOR

...view details