ਚੰਡੀਗੜ੍ਹ: ਪੰਜਾਬੀ ਸੰਗੀਤ ਦੇ ਨਾਲ-ਨਾਲ ਪੰਜਾਬੀ ਸਿਨੇਮਾ ਖਿੱਤੇ ਵਿੱਚ ਵੀ ਵਿਲੱਖਣ ਪਹਿਚਾਣ ਅਤੇ ਕਾਮਯਾਬ ਮੁਕਾਮ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ, ਜੋ ਇਸ ਨਵੇਂ ਵਰ੍ਹੇ ਦੀ ਅਪਣੀ ਪਹਿਲੀ ਫਿਲਮ 'ਖਿਡਾਰੀ' ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਸਨਮੁੱਖ ਹੋਣ ਜਾ ਰਹੇ ਹਨ, ਜਿੰਨਾਂ ਦੀ ਇਸ ਬਹੁ-ਚਰਚਿਤ ਫਿਲਮ ਦਾ ਟ੍ਰੇਲਰ ਅੱਜ ਵੱਡੇ ਪੱਧਰ ਉੱਪਰ ਰਿਲੀਜ਼ ਕਰ ਦਿੱਤਾ ਹੈ।
'ਜੀਐਫਐਮ ਫਿਲਮਜ਼' ਅਤੇ 'ਰਵੀਜਿੰਗ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣਾਈ ਗਈ ਉਕਤ ਫਿਲਮ ਦਾ ਨਿਰਦੇਸ਼ਨ ਨੌਜਵਾਨ ਅਤੇ ਸਫਲਤਮ ਫਿਲਮਕਾਰ ਮਾਨਵ ਸ਼ਾਹ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਸਿਕੰਦਰ 2', 'ਜੱਟ ਬ੍ਰਦਰਜ਼' ਅਤੇ 'ਅੜਬ ਮੁਟਿਆਰਾਂ' ਜਿਹੀਆਂ ਕਈ ਬਿਹਤਰੀਨ ਅਤੇ ਸੁਪਰ-ਡੁਪਰ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਅਤੇ ਅੱਜਕੱਲ੍ਹ ਉੱਚਕੋਟੀ ਨਿਰਦੇਸ਼ਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਹਨ।
ਲੰਦਨ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਮੋਹਾਲੀ-ਪੰਜਾਬ ਆਦਿ ਵਿੱਚ ਵੀ ਫਿਲਮਾਈ ਗਈ ਇਸ ਐਕਸ਼ਨ ਡਰਾਮਾ ਫਿਲਮ ਦਾ ਨਿਰਮਾਣ ਪਰਮਜੀਤ ਸਿੰਘ, ਰਵਿਸ਼ ਅਬਰੋਲ, ਅਕਾਸ਼ਦੀਪ ਚੈਲੀ, ਗਗਨਦੀਪ ਚੈਲੀ, ਜਦਕਿ ਸਟੋਰੀ ਅਤੇ ਸਕਰੀਨਪਲੇਅ ਲੇਖਨ ਧੀਰਜ ਕੇਦਾਰਨਾਥ ਰਤਨ ਅਤੇ ਡਾਇਲਾਗ ਲੇਖਨ ਧੀਰਜ ਰਤਨ ਦੇ ਨਾਲ-ਨਾਲ ਗੁਰਪ੍ਰੀਤ ਭੁੱਲਰ ਅਤੇ ਜਿੰਮੀ ਰਾਮਪਾਲ ਵੱਲੋਂ ਕੀਤਾ ਗਿਆ ਹੈ।
- ਨਵੇਂ ਵਰ੍ਹੇ 'ਤੇ ਗੁਰਨਾਮ ਭੁੱਲਰ ਦਾ ਪ੍ਰਸ਼ੰਸਕਾਂ ਨੂੰ ਤੋਹਫ਼ਾ, ਰਿਲੀਜ਼ ਕੀਤਾ ਆਪਣੀ ਨਵੀਂ ਫਿਲਮ 'ਖਿਡਾਰੀ' ਦਾ ਪਹਿਲਾਂ ਲੁੱਕ
- Upcoming Film Khadari: ਹੁਣ ਫ਼ਰਵਰੀ 'ਚ ਹੋਵੇਗਾ ਧਮਾਕਾ, ਗੁਰਨਾਮ ਭੁੱਲਰ ਦੀ ਫਿਲਮ 'ਖਿਡਾਰੀ' ਦੀ ਰਿਲੀਜ਼ ਡੇਟ ਦਾ ਐਲਾਨ
- Film Khadari: ਗੁਰਨਾਮ-ਕਰਤਾਰ ਅਤੇ ਸੁਰਭੀ ਦੀ ਫਿਲਮ 'ਖਿਡਾਰੀ' ਦੀ ਸ਼ੂਟਿੰਗ ਹੋਈ ਪੂਰੀ, ਐਕਸ਼ਨ ਰੂਪ 'ਚ ਨਜ਼ਰ ਆਉਣਗੇ ਡਾਇਮੰਡ ਸਟਾਰ