ਮੁੰਬਈ (ਬਿਊਰੋ): ਬਾਲੀਵੁੱਡ ਅਦਾਕਾਰ ਗੋਵਿੰਦਾ ਨੇ ਹਾਲ ਹੀ 'ਚ ਗਲਤੀ ਨਾਲ ਖੁਦ ਦੀ ਲੱਤ 'ਚ ਗੋਲੀ ਮਾਰ ਲਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੀ ਸਰਜਰੀ ਕਰਵਾਈ ਗਈ ਸੀ। ਹੁਣ ਗੋਵਿੰਦਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ, ਉਨ੍ਹਾਂ ਦੀ ਹਸਪਤਾਲ ਤੋਂ ਛੁੱਟੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਗੋਵਿੰਦਾ ਨੂੰ ਵ੍ਹੀਲਚੇਅਰ 'ਤੇ ਬੈਠੇ ਦੇਖਿਆ ਜਾ ਸਕਦਾ ਹੈ।
ਦੱਸ ਦੇਈਏ ਕਿ 1 ਅਕਤੂਬਰ 2024 ਨੂੰ ਗੋਵਿੰਦਾ ਨੇ ਗਲਤੀ ਨਾਲ ਆਪਣੇ ਰਿਵਾਲਵਰ ਤੋਂ ਗੋਲੀ ਚਲਾ ਦਿੱਤੀ ਸੀ, ਜਿਸ ਕਾਰਨ ਉਸ ਦੀ ਲੱਤ 'ਚ ਸੱਟ ਲੱਗ ਗਈ ਸੀ। ਇਹ ਘਟਨਾ ਤੜਕੇ 4:45 ਵਜੇ ਵਾਪਰੀ ਜਦੋਂ ਉਹ ਕਿਤੇ ਜਾਣ ਤੋਂ ਪਹਿਲਾਂ ਬੰਦੂਕ ਦੀ ਜਾਂਚ ਕਰ ਰਿਹਾ ਸੀ। ਅਦਾਕਾਰ ਨੂੰ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਸਿਨਹਾ ਨੇ ਸਾਂਝੀ ਕੀਤੀ ਸੀ ਸਿਹਤ ਦੀ ਅਪਡੇਟ:ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਏਐਨਆਈ ਨੂੰ ਦੱਸਿਆ ਕਿ ਅਦਾਕਾਰ ਕੋਲਕਾਤਾ ਲਈ ਰਵਾਨਾ ਹੋਣ ਲਈ ਤਿਆਰ ਹੋ ਰਿਹਾ ਸੀ ਜਦੋਂ ਉਸਨੇ ਗਲਤੀ ਨਾਲ ਆਪਣਾ ਲਾਇਸੈਂਸੀ ਰਿਵਾਲਵਰ ਆਪਣੀ ਅਲਮਾਰੀ ਵਿੱਚੋਂ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਹੋਏ ਸੁੱਟ ਲਿਆ। ਬੰਦੂਕ ਚਲੀ ਅਤੇ ਉਸ ਦੀ ਲੱਤ ਵਿੱਚ ਗੋਲੀ ਲੱਗੀ।