ਪੰਜਾਬ

punjab

ETV Bharat / entertainment

'ਤੌਬਾ ਤੌਬਾ' 'ਤੇ 2 ਬੱਚਿਆਂ ਦੀ ਮਾਂ ਦਾ ਜ਼ਬਰਦਸਤ ਡਾਂਸ ਹੋਇਆ ਵਾਇਰਲ, ਰੀਲ ਨੂੰ ਦੇਖ ਕੇ ਬੋਲੇ ਵਿੱਕੀ ਕੌਸ਼ਲ - song Tauba Tauba - SONG TAUBA TAUBA

Tauba Tauba Dance Reel: ਸਾੜੀ ਪਹਿਨੀ ਇੱਕ ਔਰਤ ਨੇ ਫਿਲਮ 'ਬੈਡ ਨਿਊਜ਼' ਦੇ ਚਾਰਟਬਸਟਰ ਗੀਤ 'ਤੌਬਾ ਤੌਬਾ' 'ਤੇ ਆਪਣੇ ਦੋ ਬੱਚਿਆਂ ਨਾਲ ਖੂਬ ਡਾਂਸ ਕੀਤਾ ਹੈ। ਇਸ ਰੀਲ ਉਤੇ ਵਿੱਕੀ ਕੌਸ਼ਲ ਦੀ ਪ੍ਰਤੀਕਿਰਿਆ ਵੀ ਆਈ ਹੈ।

Tauba Tauba Dance Reel
Tauba Tauba Dance Reel (instagram)

By ETV Bharat Entertainment Team

Published : Jul 24, 2024, 1:13 PM IST

ਮੁੰਬਈ (ਬਿਊਰੋ):ਬਾਕਸ ਆਫਿਸ 'ਤੇ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਬੈਡ ਨਿਊਜ਼' ਛਾਈ ਹੋਈ ਹੈ। ਫਿਲਮ ਦਾ ਗੀਤ 'ਤੌਬਾ ਤੌਬਾ' ਯੂਟਿਊਬ 'ਤੇ 99 ਮਿਲੀਅਨ ਵਿਊਜ਼ ਨੂੰ ਪਾਰ ਕਰ ਚੁੱਕਾ ਹੈ। ਇਸ ਗੀਤ 'ਤੇ ਦੇਸ਼-ਵਿਦੇਸ਼ 'ਚ ਕਾਫੀ ਹਲਚਲ ਹੋ ਰਹੀ ਹੈ।

ਹੈਰਾਨੀਜਨਕ ਗੱਲ ਇਹ ਹੈ ਕਿ ਪਿੰਡ ਦੀ ਇੱਕ ਔਰਤ ਨੇ ਵੀ ਆਪਣੇ ਬੱਚਿਆਂ ਨਾਲ ਇਸ ਗੀਤ ਉਤੇ ਰੀਲ ਬਣਾਈ ਅਤੇ ਇਸ ਰੀਲ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਰੀਲ ਨੂੰ 58 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਰੀਲ ਨੂੰ ਦੇਖ ਕੇ ਵਿੱਕੀ ਕੌਸ਼ਲ ਦੇ ਮੂੰਹੋਂ ਵੀ ਵਾਹ ਨਿਕਲ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਚਾਰਟਬਸਟਰ 'ਤੌਬਾ ਤੌਬਾ' 'ਤੇ ਹਰ ਰੋਜ਼ ਨਵੀਆਂ ਰੀਲਾਂ ਸਾਹਮਣੇ ਆ ਰਹੀਆਂ ਹਨ। ਇਸ ਗੀਤ 'ਚ ਵਿੱਕੀ ਕੌਸ਼ਲ ਦੇ ਡਾਂਸ ਦੀ ਕਾਫੀ ਤਾਰੀਫ ਹੋ ਰਹੀ ਹੈ। ਇਸ ਦੇ ਨਾਲ ਹੀ ਲੋਕ ਇਸ ਗੀਤ 'ਚ ਵਿੱਕੀ ਦੇ ਡਾਂਸ ਦੇ ਇੰਨੇ ਦੀਵਾਨੇ ਹੋ ਗਏ ਹਨ ਕਿ ਉਹ ਰੀਲਾਂ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਹਨ।

ਵੀਡੀਓ ਨਿਰਮਾਤਾ ਰੁਪਾਲੀ ਸਿੰਘ ਨੇ ਵੀ ਤੌਬਾ ਤੌਬਾ 'ਤੇ ਆਪਣੀ ਖੁਦ ਦੀ ਰੀਲ ਬਣਾਈ ਅਤੇ ਇਸਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ, ਜਿਸ ਨੂੰ ਕੁਝ ਹੀ ਸਮੇਂ ਵਿੱਚ 58 ਮਿਲੀਅਨ ਤੋਂ ਵੱਧ ਵਿਊਜ਼ ਮਿਲ ਗਏ। ਰੁਪਾਲੀ ਆਪਣੇ ਦੋ ਬੱਚਿਆਂ ਨਾਲ ਸਾੜੀ ਪਾ ਕੇ ਘਰ ਦੇ ਸਾਹਮਣੇ ਇਸ ਗੀਤ 'ਤੇ ਡਾਂਸ ਕਰ ਰਹੀ ਹੈ। ਦਰਸ਼ਕ ਰੁਪਾਲੀ ਦੇ ਸ਼ੁੱਧ ਦੇਸੀ ਅੰਦਾਜ਼ ਨੂੰ ਬਹੁਤ ਪਸੰਦ ਕਰ ਰਹੇ ਹਨ।

ਵਿੱਕੀ ਕੌਸ਼ਲ ਨੇ ਇਹ ਵੀਡੀਓ ਦੇਖ ਕੇ ਵਾਹ ਕਿਹਾ ਹੈ। ਇਸ ਦੇ ਨਾਲ ਹੀ ਆਯੁਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ਯਪ ਨੇ ਮਹਿਲਾ ਦੇ ਡਾਂਸ 'ਤੇ ਲਾਲ ਦਿਲ ਵਾਲਾ ਇਮੋਜੀ ਸ਼ੇਅਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਤੌਬਾ ਤੌਬਾ ਗੀਤ ਨੂੰ ਗਾਇਕ ਕਰਨ ਔਜਲਾ ਨੇ ਗਾਇਆ ਹੈ। ਇਸ ਗੀਤ ਨੂੰ 99 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਤੁਹਾਨੂੰ ਦੱਸ ਦੇਈਏ ਕਿ 'ਬੈਡ ਨਿਊਜ਼' 19 ਜੁਲਾਈ ਨੂੰ ਰਿਲੀਜ਼ ਹੋਈ ਸੀ ਅਤੇ ਇਸ ਨੇ ਬਾਕਸ ਆਫਿਸ 'ਤੇ ਪੰਜ ਦਿਨ ਪੂਰੇ ਕਰ ਲਏ ਹਨ। ਫਿਲਮ ਨੇ ਇਨ੍ਹਾਂ ਪੰਜ ਦਿਨਾਂ 'ਚ 30 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਲਿਆ ਹੈ।

ABOUT THE AUTHOR

...view details