ਪੰਜਾਬ

punjab

ETV Bharat / entertainment

ਪਿੰਡਾਂ ਵਿੱਚ ਫਿਲਮ 'ਬੀਬੀ ਰਜਨੀ' ਦਾ ਵੱਖਰਾ ਕ੍ਰੇਜ਼, ਲੋਕ ਟ੍ਰੈਕਟਰ-ਟਰਾਲੀਆਂ ਭਰ ਕੇ ਪਹੁੰਚੇ ਸਿਨੇਮਾਘਰ - Punjabi Film Bibi Rajini

Punjabi Film Bibi Rajini: 30 ਅਗਸਤ ਨੂੰ ਰਿਲੀਜ਼ ਹੋਈ ਫਿਲਮ 'ਬੀਬੀ ਰਜਨੀ' ਇਸ ਸਮੇਂ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ, ਪਿੰਡਾਂ ਵਿੱਚ ਫਿਲਮ ਦਾ ਵੱਖਰਾ ਕ੍ਰੇਜ਼ ਦੇਖਣ ਨੂੰ ਮਿਲਿਆ ਹੈ।

Punjabi Film Bibi Rajini
Punjabi Film Bibi Rajini (instagram)

By ETV Bharat Punjabi Team

Published : Sep 1, 2024, 4:00 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਰੂਪੀ ਗਿੱਲ ਇਸ ਸਮੇਂ ਆਪਣੀ ਸਭ ਤੋਂ ਦਿਲ ਦੇ ਕਰੀਬੀ ਫਿਲਮ 'ਬੀਬੀ ਰਜਨੀ' ਨਾਲ ਸੁਰਖ਼ੀਆਂ ਬਟੋਰ ਰਹੀ ਹੈ, 30 ਅਗਸਤ ਨੂੰ ਰਿਲੀਜ਼ ਹੋਈ ਇਸ ਫਿਲਮ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਫਿਲਮ ਦੀ ਕਹਾਣੀ ਅਤੇ ਸਾਰੇ ਅਦਾਕਾਰਾ ਦੀ ਅਦਾਕਾਰੀ ਪ੍ਰਸ਼ੰਸਕਾਂ ਦੇ ਨਾਲ-ਨਾਲ ਪਾਲੀਵੁੱਡ ਦੇ ਸਿਤਾਰਿਆਂ ਨੂੰ ਵੀ ਖਿੱਚ ਰਹੀ ਹੈ।

ਇਸ ਤਰ੍ਹਾਂ ਹਾਲ ਹੀ ਵਿੱਚ ਫਿਲਮ ਦੀ ਮੁੱਖ ਅਦਾਕਾਰਾ ਰੂਪੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਲੋਕ ਟ੍ਰੈਕਟਰ-ਟਰਾਲੀਆਂ ਭਰ-ਭਰ ਕੇ ਸਿਨੇਮਾਘਰਾਂ ਵਿੱਚ ਪਹੁੰਚ ਰਹੇ ਹਨ। ਇੰਨ੍ਹਾਂ ਲੋਕਾਂ ਵਿੱਚ ਛੋਟੀ ਉਮਰ ਤੋਂ ਲੈ ਕੇ ਬਜ਼ੁਰਗ ਲੋਕ ਸ਼ਾਮਲ ਹਨ।

ਵੀਡੀਓ ਨੂੰ ਦੇਖ ਕੇ ਲੋਕਾਂ ਦੀ ਪ੍ਰਤੀਕਿਰਿਆਵਾਂ: ਇਸ ਦੇ ਨਾਲ ਹੀ ਦਰਸ਼ਕ ਇਸ ਵੀਡੀਓ ਨੂੰ ਦੇਖ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਫਿਲਮਾਂ ਵਧੀਆ ਬਣਨ ਲੱਗ ਪੈਣ ਤਾਂ ਧੀਆਂ ਭੈਣਾਂ ਨੂੰ ਵੀ ਲੋਕ ਸਿਨੇਮਾ ਜ਼ਰੂਰ ਲੈ ਕੇ ਜਾਣਗੇ।' ਇੱਕ ਹੋਰ ਨੇ ਲਿਖਿਆ, 'ਰੂਪੀ ਗਿੱਲ ਭੈਣੇ, ਇਹ ਫਿਲਮ ਕਰਕੇ ਤੁਸੀਂ ਸਾਰੇ ਦਿਲਾਂ ਵਿੱਚ ਸਬਰ ਦਿਖਾਇਆ ਅਤੇ ਰੱਬ ਉਤੇ ਭਰੋਸਾ, ਬਹੁਤ ਮਿਹਰ ਹੋਈ ਤੁਹਾਡੇ ਉੱਤੇ ਵਾਹਿਗੁਰੂ ਇਸ ਤਰ੍ਹਾਂ ਹੀ ਮਿਹਰ ਬਣਾਈ ਰੱਖਣ ਤੁਹਾਡੇ ਉਤੇ, ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਹੋਰ ਫਿਲਮਾਂ ਵੇਖਣ ਲਈ ਮਿਲਣ ਸਾਨੂੰ ਬਾ-ਕਮਾਲ ਫਿਲਮ, ਬਹੁਤ ਹੀ ਜਿਆਦਾ ਸੋਹਣੀ ਇਤਿਹਾਸਿਕ ਫਿਲਮ।'

ਇਸ ਦੌਰਾਨ ਜੇਕਰ ਫਿਲਮ ਬਾਰੇ ਗੱਲ ਕਰੀਏ ਤਾਂ ਇਹ ਫਿਲਮ ਸਿੱਖ ਇਤਿਹਾਸ ਵਿੱਚ ਕਾਫੀ ਖਾਸ ਮਹੱਤਤਾ ਰੱਖਦੀ ਹੈ, ਇਸ ਫਿਲਮ ਵਿੱਚ ਰੂਪੀ ਗਿੱਲ ਤੋਂ ਇਲਾਵਾ ਯੋਗਰਾਜ ਸਿੰਘ, ਧੀਰਜ ਕੁਮਾਰ, ਸੁਨੀਤਾ ਧੀਰ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਬੀ ਐਨ ਸ਼ਰਮਾ, ਗੁਰਪ੍ਰੀਤ ਘੁੱਗੀ ਵਰਗੇ ਸ਼ਾਨਦਾਰ ਕਲਾਕਾਰਾਂ ਨੇ ਮੁੱਖ ਭੂਮਿਕਾ ਨਿਭਾਈ ਹੈ।

ABOUT THE AUTHOR

...view details