ਚੰਡੀਗੜ੍ਹ: ਏਲਾਂਟੇ ਮਾਲ ਵਿੱਚ ਇੱਕ ਵਾਰ ਮੁੜ ਹਾਦਸਾ ਵਾਪਰਿਆ ਹੈ। ਇਸ ਵਾਰ ਚਰਚਿਤ ਚਾਈਡ ਅਦਾਕਾਰਾ ਇਸ਼ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਏਲਾਂਟੇ ਮਾਲ ’ਚ ਆਪਣਾ ਜਨਮਦਿਨ ਮਨਾਉਣ ਗਈ ਚਾਈਲਡ ਅਦਾਕਾਰਾ ਮਾਈਸ਼ਾ ਦੀਕਸ਼ਿਤ ਅਤੇ ਉਸ ਦੀ ਮਾਸੀ ਸੁਰਭੀ ਦੇ ਪਿੱਲਰ ਤੋਂ ਟਾਈਲਾਂ ਉਖੜ ਕੇ ਡਿੱਗਣ ਕਾਰਨ ਜ਼ਖ਼ਮੀ ਹੋ ਗਏ। ਦੋਵਾਂ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਟਾਈਲਾਂ ਉਖੜਨ ਵਾਲੀ ਥਾਂ ਤੋਂ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਜਨਮਦਿਨ ਮਨਾਉਣ ਆਈ ਸੀ ਮਾਈਸ਼ਾ
ਮਾਈਸ਼ਾ ਦੀਕਸ਼ਿਤ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਦੇ ਏਲਾਂਟੇ ਮਾਲ ਵਿੱਚ ਘੁੰਮਣ ਆਈ ਸੀ। ਉਹ ਤੇ ਉਸ ਦਾ ਪਰਿਵਾਰ ਚੰਡੀਗੜ੍ਹ ਹੀ ਸੈਕਟਰ 22 ਵਿੱਚ ਰਹਿੰਦਾ ਹੈ। ਮਾਈਸ਼ਾ ਦਾ ਜਨਮਦਿਨ ਸੀ ਜਿਸ ਕਰਕੇ ਪਰਿਵਾਰ ਸਣੇ ਉਹ ਏਲਾਂਟੇ ਮਾਲ ਪਹੁੰਚੇ। ਮਾਈਸ਼ਾ ਤੇ ਉਸ ਦੀ ਮਾਸੀ ਇੱਕਠੇ ਮਾਲ ਅੰਦਰ ਘੁੰਮ ਰਹੇ ਸੀ ਤੇ ਫੋਟੋਆਂ ਖਿੱਚ ਰਹੇ ਸੀ ਕਿ ਅਚਾਨਕ ਪਿੱਲਰ ਦੀਆਂ ਕੁਝ ਟਾਈਲਾਂ ਟੁੱਟ ਕੇ ਉਨ੍ਹਾਂ ਦੋਹਾਂ ਉੱਤੇ ਡਿੱਗ ਪਈਆਂ। ਜਿਸ ਕਰਕੇ ਮਾਈਸ਼ਾ ਤੇ ਉਸ ਦੀ ਮਾਸੀ ਜਖਮੀ ਹੋ ਗਈਆਂ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਨਿੱਜੀ ਹਸਪਤਾਲ ਪਹੁੰਚਾਇਆ ਗਿਆ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਹੈ। ਮਾਈਸ਼ਾ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।