Bollywood Actresses Who Married to Foreigner: ਕਿਹਾ ਜਾਂਦਾ ਹੈ ਕਿ ਪਿਆਰ ਦੇ ਲਈ ਕੋਈ ਉਮਰ ਜਾਂ ਸੀਮਾ ਮਾਇਨੇ ਨਹੀਂ ਰੱਖਦੀ। ਇਸ ਗੱਲ ਨੂੰ ਬਾਲੀਵੁੱਡ ਦੀਆਂ ਕਈ ਹਸੀਨਾਵਾਂ ਨੇ ਵਿਦੇਸ਼ੀਆਂ ਨਾਲ ਪਿਆਰ ਕਰਕੇ ਸਾਬਿਤ ਕੀਤਾ ਹੈ। ਬਾਲੀਵੁਡ ਵਿੱਚ ਬਹੁਤ ਸਾਰੀਆਂ ਅਜਿਹੀਆਂ ਅਦਾਕਾਰਾਂ ਹਨ, ਜਿੰਨ੍ਹਾਂ ਨੇ ਆਪਣੇ ਜੀਵਨ ਸਾਥੀ ਦੇ ਰੂਪ ਵਿੱਚ ਵਿਦੇਸ਼ੀ ਮੁੰਡਿਆਂ ਨੂੰ ਚੁਣਿਆ ਹੈ, ਹੁਣ ਇਹ ਅਦਾਕਾਰਾ ਭਾਰਤ ਵਿੱਚ ਘੱਟ ਹੀ ਦਿਖਾਈ ਦਿੰਦੀਆਂ ਹਨ। ਹੁਣ ਅਸੀਂ ਇਸ ਸੰਬੰਧੀ ਇੱਕ ਸ਼ਾਨਦਾਰ ਲਿਸਟ ਤਿਆਰ ਕੀਤੀ ਹੈ, ਆਓ ਇਸ ਲਿਸਟ ਉਤੇ ਸਰਸਰੀ ਨਜ਼ਰ ਮਾਰੀਏ।
ਪ੍ਰੀਟੀ ਜਿੰਟਾ:ਬਾਲੀਵੁੱਡ ਵਿੱਚ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ 'ਡਿੰਪਲ ਗਰਲ' ਪ੍ਰੀਟੀ ਜਿੰਟਾ ਨੇ ਸੈਟਲ ਹੋਣ ਲਈ ਵਿਦੇਸ਼ੀ ਕਾਰੋਬਾਰੀ ਜੀਨ ਗੁਡਨਫ ਨੂੰ ਆਪਣੇ ਸਾਥੀ ਵਜੋਂ ਚੁਣਿਆ। ਪ੍ਰੀਟੀ ਅਤੇ ਜੀਨ ਗੁਡਨਫ ਦੇ ਵਿਆਹ ਦੀ ਖਬਰ ਪ੍ਰਸ਼ੰਸਕਾਂ ਨੂੰ ਕਾਫੀ ਦੇਰ ਬਾਅਦ ਮਿਲੀ। ਦੋਵਾਂ ਨੇ ਲਾਂਸ ਏਂਜਲਸ 'ਚ ਬਹੁਤ ਹੀ ਗੁਪਤ ਤਰੀਕੇ ਨਾਲ ਵਿਆਹ ਕੀਤਾ ਸੀ। ਹੁਣ ਜੋੜਾ ਆਏ ਦਿਨ ਆਪਣੀਆਂ ਪਿਆਰੀਆਂ ਪਿਆਰੀਆਂ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ।
ਪ੍ਰਿਅੰਕਾ ਚੋਪੜਾ: ਬਾਲੀਵੁੱਡ ਦੀ 'ਦੇਸੀ ਗਰਲ' ਦਾ ਨਾਂਅ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨਾਲ ਜੁੜਿਆ ਸੀ ਪਰ ਉਸ ਨੇ ਅਮਰੀਕੀ ਗਾਇਕ ਨਿਕ ਜੋਨਸ ਨਾਲ ਵਿਆਹ ਕੀਤਾ। ਉਨ੍ਹਾਂ ਦਾ ਸ਼ਾਹੀ ਵਿਆਹ ਰਾਜਸਥਾਨ 'ਚ ਹੋਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਜ ਵੀ ਹਨ। ਇਨ੍ਹੀਂ ਦਿਨੀਂ ਪ੍ਰਿਅੰਕਾ ਲਾਂਸ ਏਂਜਲਸ 'ਚ ਰਹਿ ਰਹੀ ਹੈ ਅਤੇ ਕਈ ਮੌਕਿਆਂ 'ਤੇ ਭਾਰਤ ਆਉਂਦੀ ਰਹਿੰਦੀ ਹੈ। 2022 ਵਿੱਚ ਇਹ ਜੋੜਾ ਮਾਤਾ-ਪਿਤਾ ਬਣਿਆ ਸੀ।