ETV Bharat / state

2 ਰੁਪਏ ਕਿੱਲੋ ਵਿਕ ਰਹੀ ਹੈ ਗੋਭੀ, ਕਿਸਾਨਾਂ ਦੇ ਖਰਚੇ ਵੀ ਨਹੀਂ ਹੋ ਰਹੇ ਪੂਰੇ - CABBAGE 2 TO 3 RUPEES PER KG

ਕਿਸਾਨਾਂ ਨੇ ਕਿਹਾ ਕਿ ਗੋਭੀ 2 ਤੋਂ 3 ਰੁਪਏ ਕਿਲੋ ਵਿਕ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਘਾਟਾ ਪੈ ਰਿਹਾ ਹੈ।

Cabbage is being sold at Rs 2 per kg in Punjab
ਕਿਸਾਨਾਂ ਨੇ ਕਿਹਾ ਕਿ ਗੋਭੀ 2 ਤੋਂ 3 ਰੁਪਏ ਕਿਲੋ ਵਿਕ ਰਹੀ ਹੈ (Etv Bharat)
author img

By ETV Bharat Punjabi Team

Published : Jan 30, 2025, 6:59 PM IST

ਲੁਧਿਆਣਾ: ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸਬਜ਼ੀਆਂ ਦੀ ਖੇਤੀ ਕਰਦੇ ਹਨ। ਪਰ ਇਸ ਵਾਰ ਗੋਭੀ ਬੀਜ ਕੇ ਕਿਸਾਨ ਖੁਦ ਨੂੰ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੇ ਗੋਭੀ ਪੁੱਟ ਖੇਤਾਂ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਗੋਭੀ 2 ਤੋਂ 3 ਰੁਪਏ ਕਿਲੋ ਵਿਕ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਘਾਟਾ ਪੈ ਰਿਹਾ ਹੈ।

ਕਿਸਾਨਾਂ ਨੇ ਕਿਹਾ ਕਿ ਗੋਭੀ 2 ਤੋਂ 3 ਰੁਪਏ ਕਿਲੋ ਵਿਕ ਰਹੀ ਹੈ (Etv Bharat)

‘2 ਤੋਂ 3 ਰੁਪਏ ਕਿਲੋ ਵਿਕ ਰਹੀ ਹੈ ਗੋਭੀ’

ਲੁਧਿਆਣਾ ਦੇ ਪਿੰਡ ਦੇਤਵਾਲ ਦੇ ਕਿਸਾਨ ਮੰਗਲ ਸਿੰਘ ਨੇ ਕਿਹਾ ਕਿ "ਉਹ ਸਬਜ਼ੀਆਂ ਦੀ ਖੇਤੀ ਕਰਦੇ ਹਨ ਅਤੇ ਉਨ੍ਹਾਂ ਨੇ ਤਿੰਨ ਕਿਲਿਆਂ ਦੇ ਵਿੱਚ ਗੋਭੀ ਬੀਜੀ ਸੀ। ਪਰ ਮੰਡੀ ਵਿੱਚ ਗੋਭੀ ਦਾ ਸਹੀ ਮੁੱਲ ਨਾ ਮਿਲਣ ਦੇ ਚੱਲਦਿਆਂ ਉਨ੍ਹਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਖੇਤ ਨੂੰ ਖਾਲੀ ਕਰ ਰਹੇ ਹਨ, ਕਿਉਂਕਿ ਗੋਭੀ ਸਿਰਫ਼ 2 ਤੋਂ 3 ਰੁਪਏ ਕਿੱਲੋ ਹੀ ਵਿਕ ਰਹੀ ਹੈ ਜਿਸ ਨਾਲ ਸਾਡੇ ਖਰਚੇ ਵੀ ਪੂਰੇ ਨਹੀਂ ਹੋ ਰਹੇ ਹਨ।"

ਕਿਸਾਨ ਨੇ ਕਿਹਾ ਫਸਲ ਬੀਜਣ ਤੋਂ ਲੈ ਕੇ ਤਿਆਰ ਹੋਣ ਤੱਕ ਪ੍ਰਤੀ ਕਿਲਾ 50 ਹਜ਼ਾਰ ਦੇ ਕਰੀਬ ਖਰਚਾ ਆ ਜਾਂਦਾ ਹੈ ਅਤੇ ਖੇਤ ਦਾ ਮਾਮਲਾ (ਠੇਕਾ) ਵੱਖਰਾ ਭਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਗੋਭੀ ਨੂੰ ਕੋਈ ਨਹੀਂ ਪੁੱਛਦਾ। ਉਹ ਮੰਡੀ ਵਿੱਚ ਲੈ ਕੇ ਜਾਂਦੇ ਹਨ ਤਾਂ ਕਈ-ਕਈ ਵਾਰ ਮਾਲ ਨਹੀਂ ਵਿਕਦਾ ਜਿਸਦੇ ਚੱਲਦੇ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਨੇ ਸਰਕਾਰਾਂ ਤੋਂ ਐੱਮਐੱਸਪੀ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਜੇਕਰ ਘੱਟੋ-ਘੱਟ ਰੇਟ ਫਿਕਸ ਹੋ ਜਾਣਗੇ ਤਾਂ ਕਿਸਾਨਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹੋਰ ਫਸਲਾਂ ਦਾ ਸਹੀ ਰੇਟ ਨਾ ਮਿਲਣ ਕਾਰਨ ਹੀ ਕਿਸਾਨ ਕਣਕ ਅਤੇ ਝੋਨਾ ਲਾਉਂਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.