ਪੰਜਾਬ

punjab

ETV Bharat / entertainment

ਤੁਹਾਨੂੰ ਵੀ ਹੋ ਜਾਏਗਾ ਪੰਜਾਬ ਨਾਲ ਪਿਆਰ, ਬਾਲੀਵੁੱਡ ਦੀਆਂ ਇਨ੍ਹਾਂ ਫਿਲਮਾਂ ਵਿੱਚ ਭਰੀ ਹੈ ਪੰਜਾਬ ਦੀ ਖੂਬਸੂਰਤੀ, ਕਰੋ ਇੱਕ ਕਲਿੱਕ - Punjabi Culture In Bollywood Films - PUNJABI CULTURE IN BOLLYWOOD FILMS

Punjabi Culture In Bollywood Films: ਬਾਲੀਵੁੱਡ ਵਿੱਚ ਲਗਾਤਾਰ ਪੰਜਾਬੀ ਸੱਭਿਆਚਾਰ ਅਤੇ ਬੋਲੀ ਨੂੰ ਦਿਖਾਇਆ ਗਿਆ ਹੈ। ਬਾਲੀਵੁੱਡ ਦੀਆਂ ਕਈ ਅਜਿਹੀਆਂ ਫਿਲਮਾਂ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਕਿਸੇ ਨੂੰ ਵੀ ਪੰਜਾਬ ਨਾਲ ਪਿਆਰ ਹੋ ਜਾਵੇਗਾ।

Punjabi Culture In Bollywood Films:
Punjabi Culture In Bollywood Films: (ETV BHARAT)

By ETV Bharat Punjabi Team

Published : Aug 4, 2024, 11:56 AM IST

ਚੰਡੀਗੜ੍ਹ:'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ' ਹੋਵੇ ਜਾਂ ਫਿਰ 'ਵੀਰ ਜ਼ਾਰਾ'...ਲੰਮੇਂ ਸਮੇਂ ਤੋਂ ਲਗਭਗ ਹਰ ਦੂਜੀ ਬਾਲੀਵੁੱਡ ਫਿਲਮ ਵਿੱਚ ਪੰਜਾਬੀ ਕਨੈਕਸ਼ਨ ਦਿਖਾਇਆ ਜਾਂਦਾ ਹੈ। ਪੰਜਾਬ ਦੇ ਸੱਭਿਆਚਾਰ ਅਤੇ ਖੂਬਸੂਰਤ ਲੋਕੇਸ਼ਨਾਂ ਕਰਕੇ ਬਹੁਤ ਸਾਰੀਆਂ ਮਸ਼ਹੂਰ ਫਿਲਮਾਂ ਦੀ ਸ਼ੂਟਿੰਗ ਪੰਜਾਬ ਵਿੱਚ ਹੀ ਕੀਤੀ ਜਾਂਦੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬਾਲੀਵੁੱਡ ਨੇ ਪੂਰੇ ਦੇਸ਼ ਨੂੰ ਪੰਜਾਬ ਦੀ ਖੂਬਸੂਰਤੀ ਤੋਂ ਜਾਣੂੰ ਕਰਵਾਇਆ ਹੈ।

ਹੁਣ ਇੱਥੇ ਅਸੀਂ ਬਾਲੀਵੁੱਡ ਦੀਆਂ ਅਜਿਹੀਆਂ ਫਿਲਮਾਂ ਦੀ ਲਿਸਟ ਤਿਆਰ ਕੀਤੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਕਿਸੇ ਨੂੰ ਵੀ ਪੰਜਾਬ ਨਾਲ ਪਿਆਰ ਹੋ ਜਾਵੇਗਾ। ਆਓ ਲਿਸਟ ਉਤੇ ਸਰਸਰੀ ਨਜ਼ਰ ਮਾਰੀਏ।

ਅਮਰ ਸਿੰਘ ਚਮਕੀਲਾ: ਇਸ ਲਿਸਟ ਵਿੱਚ ਪਹਿਲੀ ਫਿਲਮ ਅਸੀਂ ਤਾਜ਼ਾ ਨੈੱਟਫਲਿਕਸ ਉਤੇ ਰਿਲੀਜ਼ ਹੋਈ ਫਿਲਮ 'ਅਮਰ ਸਿੰਘ ਚਮਕੀਲਾ' ਲਈ ਹੈ। ਫਿਲਮ ਨੇ ਰਿਲੀਜ਼ ਹੁੰਦੇ ਹੀ ਕਾਫੀ ਪ੍ਰਸ਼ੰਸਾ ਹਾਸਿਲ ਕੀਤੀ ਹੈ। ਦਿਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ। ਫਿਲਮ ਵਿੱਚ ਪੰਜਾਬ ਦੇ ਖੂਬਸੂਰਤ ਪੱਖ ਨੂੰ ਦਿਖਾਇਆ ਗਿਆ ਹੈ।

ਵੀਰ ਜ਼ਾਰਾ: ਪਾਕਿਸਤਾਨੀ ਕੁੜੀ ਨਾਲ ਪਿਆਰ ਕਰਨ ਵਾਲੇ ਭਾਰਤੀ ਮੁੰਡੇ ਦੀ ਪ੍ਰੇਮ ਕਹਾਣੀ ਨੇ ਫਿਲਮ 'ਵੀਰ ਜ਼ਾਰਾ' ਦੀ ਸਕ੍ਰਿਪਟ, ਗੀਤਾਂ, ਅਦਾਕਾਰੀ ਅਤੇ ਨਿਰਦੇਸ਼ਨ ਨੂੰ ਤਾਰੀਫ਼ ਹਾਸਿਲ ਕਰਵਾਈ। ਤੁਹਾਡੇ ਵਿੱਚ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਅਦਾਲਤ ਦਾ ਬਾਹਰਲਾ ਸ਼ਾਟ ਹੈ, ਜਿੱਥੇ ਰਾਣੀ ਨੇ ਵੀਰ ਦਾ ਕੇਸ ਲੜਿਆ ਸੀ, ਇਹ ਸ਼ਾਟ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਲਿਆ ਗਿਆ ਸੀ। ਫਿਲਮ ਦਾ ਕਲਾਈਮੈਕਸ ਅੰਮ੍ਰਿਤਸਰ ਦੇ ਵਾਹਗਾ ਬਾਰਡਰ 'ਤੇ ਸ਼ੂਟ ਕੀਤਾ ਗਿਆ ਸੀ। ਇਸ ਫਿਲਮ ਨੇ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਮੁਹੱਬਤ ਨੂੰ ਬਾਖੂਬੀ ਬਿਆਨ ਕੀਤਾ ਹੈ।

ਜਬ ਵੀ ਮੇਟ: 'ਲਵ ਬਰਡਜ਼' ਵਜੋਂ ਸ਼ਾਹਿਦ ਅਤੇ ਕਰੀਨਾ ਦੀ ਆਖਰੀ ਫਿਲਮ 'ਜਬ ਵੀ ਮੇਟ' ਵਿੱਚ ਪੰਜਾਬ ਦੇ ਕਈ ਸ਼ਾਟ ਹਨ। ਕਰੀਨਾ ਦਾ ਮਸ਼ਹੂਰ ਡਾਇਲਾਗ 'ਸਿੱਖਣੀ ਹੂੰ ਮੈਂ ਬਠਿੰਡੇ ਕੀ' ਫਿਲਮ 'ਚ ਪੰਜਾਬ ਦੀ ਭਾਵਨਾ ਨੂੰ ਬਿਆਨ ਕਰਦਾ ਹੈ। ਪਟਿਆਲੇ ਦੇ ਸਰ੍ਹੋਂ ਦੇ ਖੇਤ ਨੇ ਗੀਤ ਅਤੇ ਆਦਿਤਿਆ ਦੇ ਰੁਮਾਂਟਿਕ ਸਫ਼ਰ ਨੂੰ ਖੂਬਸੂਰਤੀ ਨਾਲ ਕੈਦ ਕੀਤਾ ਹੈ। ਫਿਲਮ ਦੀ ਸ਼ੂਟਿੰਗ ਵੀ ਚੰਡੀਗੜ੍ਹ 'ਚ ਹੋਈ ਸੀ। ਇਸ ਫਿਲਮ ਨੇ ਪੰਜਾਬ ਦੇ ਪਿਆਰ ਅਤੇ ਸੱਭਿਆਚਾਰ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ ਹੈ।

ਭਾਗ ਮਿਲਖਾ ਭਾਗ: ਮਿਲਖਾ ਸਿੰਘ ਦੀ ਸਵੈ-ਜੀਵਨੀ 'ਤੇ ਆਧਾਰਿਤ ਫਿਲਮ 'ਭਾਗ ਮਿਲਖਾ ਭਾਗ' ਦਾ ਉਦੇਸ਼ ਖਿਡਾਰੀ ਬਾਰੇ ਜਾਣਨਾ ਸੀ। ਫਿਲਮ ਦੀ ਸ਼ੂਟਿੰਗ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ (NIS) ਵਿੱਚ ਵੀ ਕੀਤੀ ਗਈ ਸੀ, ਜਿੱਥੇ ਫਰਹਾਨ ਅਖਤਰ ਨੂੰ ਓਲੰਪਿਕ ਲਈ ਸਿਖਲਾਈ ਦਿੰਦੇ ਦਿਖਾਇਆ ਗਿਆ ਸੀ। ਫਿਲਮ ਵਿੱਚ ਪੰਜਾਬ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਦਿਖਾਇਆ ਗਿਆ।

ਦਿਲ ਬੋਲੇ ​​ਹੜ੍ਹੀਪਾ: ਫਿਲਮ 'ਦਿਲ ਬੋਲੇ ​​ਹੜ੍ਹੀਪਾ' ਹਾਲਾਂਕਿ ਸਿਲਵਰ ਸਕਰੀਨ 'ਤੇ ਧੂੰਮਾਂ ਨਹੀਂ ਪਾ ਸਕੀ ਪਰ ਪੰਜਾਬ ਦੀ ਬੋਲੀ ਨੂੰ ਦਰਸਾਉਣ ਵਿੱਚ ਇਹ ਸਫ਼ਲ ਰਹੀ। ਰਾਣੀ ਮੁਖਰਜੀ ਅਤੇ ਸ਼ਾਹਿਦ ਕਪੂਰ ਸਟਾਰਰ ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਰੋਪੜ ਦੇ ਖੇਤਾਂ ਵਿੱਚ ਕੀਤੀ ਗਈ ਸੀ।

ਮਨਮਰਜ਼ੀਆਂ:ਅਨੁਰਾਗ ਕਸ਼ਯਪ ਦੀ 'ਮਨਮਰਜ਼ੀਆਂ' 2018 ਦੀ ਸ਼ਾਨਦਾਰ ਫਿਲਮ ਹੈ। ਤਾਪਸੀ ਪੰਨੂ, ਵਿੱਕੀ ਕੌਸ਼ਲ ਅਤੇ ਅਭਿਸ਼ੇਕ ਬੱਚਨ ਸਟਾਰਰ ਇਸ ਫਿਲਮ ਨੂੰ ਪੰਜਾਬ ਵਿੱਚ ਵੱਖ-ਵੱਖ ਸਥਾਨਾਂ 'ਤੇ ਸ਼ੂਟ ਕੀਤਾ ਗਿਆ। 'ਮਨਮਰਜ਼ੀਆਂ' ਪੰਜਾਬੀ ਸੱਭਿਆਚਾਰ, ਢੋਲ ਅਤੇ ਪਰੰਪਰਾਵਾਂ ਨੂੰ ਬਾਖੂਬੀ ਦਿਖਾਉਂਦੀ ਹੈ।

ਪਿੰਜਰ: ਅੰਮ੍ਰਿਤਾ ਪ੍ਰੀਤਮ ਦੁਆਰਾ ਲਿਖੇ ਪੰਜਾਬੀ ਨਾਵਲ 'ਪਿੰਜਰ' 'ਤੇ ਅਧਾਰਤ ਫਿਲਮ 'ਪਿੰਜਰ' ਬਿਨ੍ਹਾਂ ਇਹ ਲਿਸਟ ਅਧੂਰੀ ਹੈ। ਪਿੰਜਰ ਭਾਰਤ ਦੀ ਵੰਡ ਦੌਰਾਨ ਹਿੰਦੂ-ਮੁਸਲਿਮ ਸਮੱਸਿਆਵਾਂ ਨੂੰ ਦਿਖਾਉਂਦੀ ਹੈ। ਫਿਲਮ ਦੀ ਕਾਫੀ ਸ਼ੂਟਿੰਗ ਅੰਮ੍ਰਿਤਸਰ ਵਿੱਚ ਕੀਤੀ ਗਈ ਸੀ। ਫਿਲਮ ਵਿੱਚ ਪੰਜਾਬ ਦੇ ਸੱਭਿਆਚਾਰ ਅਤੇ ਖੂਬਸੂਰਤੀ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਦਿਖਾਇਆ ਹੈ।

ABOUT THE AUTHOR

...view details