ਪੰਜਾਬ

punjab

ETV Bharat / entertainment

ਗੈਰੀ ਬੈਨੀਪਾਲ ਦੇ ਇਸ ਗਾਣੇ ਦਾ ਹਿੱਸਾ ਬਣੇ ਇਹ ਅਦਾਕਾਰ, ਜਲਦ ਹੋਵੇਗਾ ਰਿਲੀਜ਼ - BANT NAMOL UPCOMING SONG

ਬੰਤ ਨਾਮੋਲ ਜਲਦ ਹੀ ਗਾਇਕ ਗੈਰੀ ਬੈਨੀਪਾਲ ਦੇ ਨਵੇਂ ਗੀਤ 'ਚ ਨਜ਼ਰ ਆਉਣਗੇ।

BANT NAMOL UPCOMING SONG
BANT NAMOL UPCOMING SONG (Instagram)

By ETV Bharat Entertainment Team

Published : Jan 28, 2025, 12:25 PM IST

ਫਰੀਦਕੋਟ: ਕਾਲੀ ਦੁਨੀਆਂ ਦੇ ਪ੍ਰਧਾਨ ਵਜੋਂ ਨਾਮ ਬਣਾ ਚੁੱਕੇ ਅਦਾਕਾਰ ਬੰਤ ਨਾਮੋਲ ਸਫ਼ਲਤਾ ਹਾਸਿਲ ਕਰਨ ਵੱਲ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਉਨ੍ਹਾਂ ਦਾ ਨਵਾਂ ਪੰਜਾਬੀ ਮਿਊਜ਼ਿਕ ਵੀਡੀਓ ਜਲਦ ਹੀ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਅਤੇ ਚੈੱਨਲਸ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ। ਪੰਜਾਬੀ ਗਾਇਕੀ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਚਰਚਿਤ ਗਾਇਕ ਗੈਰੀ ਬੈਨੀਪਾਲ ਦੇ ਆਉਣ ਵਾਲੇ ਗਾਣੇ ਵਿੱਚ ਲੀਡਿੰਗ ਅਦਾਕਾਰ ਦੇ ਤੌਰ 'ਤੇ ਬੰਤ ਨਾਮੋਲ ਅਪਣੀ ਮੌਜ਼ੂਦਗੀ ਦਰਜ਼ ਕਰਵਾਉਂਦੇ ਨਜ਼ਰ ਆਉਣਗੇ।

ਅਦਾਕਾਰ ਬੰਤ ਨਾਮੋਲ ਕਾਮੇਡੀ ਲਘੂ ਫਿਲਮਾਂ ਦੇ ਨਾਲ-ਨਾਲ ਮਿਊਜ਼ਿਕ ਵੀਡੀਓ ਦੇ ਖੇਤਰ ਵਿੱਚ ਵੀ ਇੰਨੀ ਦਿਨੀ ਖਾਸੀ ਭੱਲ ਸਥਾਪਿਤ ਕਰਦੇ ਜਾ ਰਹੇ ਹਨ। ਸ਼ੋਸ਼ਲ ਪਲੇਟਫ਼ਾਰਮ 'ਤੇ ਸਫ਼ਲਤਾ ਹਾਸਿਲ ਕਰ ਰਹੀ ਕਾਮੇਡੀ ਸੀਰੀਜ਼ 'ਮਾਲਦਾਰ ਛੜਾ' ਦਾ ਅੱਜਕਲ੍ਹ ਖਾਸ ਆਕਰਸ਼ਨ ਬਣੇ ਅਦਾਕਾਰ ਬੰਤ ਨਾਮੋਲ ਦੀ ਬੰਤ ਪ੍ਰਧਾਨ ਦੀ ਨਿਭਾਈ ਭੂਮਿਕਾ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

'ਯੰਗ ਫ਼ਿਲਮਜ਼' ਦੇ ਬੈਨਰ ਹੇਠ ਸਾਹਮਣੇ ਲਿਆਂਦੇ ਜਾ ਰਹੇ ਇਸ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਦਾਰਾ ਸਿੱਧੂ ਵੱਲੋ ਕੀਤਾ ਗਿਆ ਹੈ, ਜਿੰਨਾਂ ਦੁਆਰਾ ਕਾਫ਼ੀ ਵਿਸ਼ਾਲ ਕੈਨਵਸ ਅਧੀਨ ਫਿਲਮਾਂਏ ਗਏ ਇਸ ਸੰਗ਼ੀਤਕ ਵੀਡੀਓ ਵਿੱਚ ਚਰਚਿਤ ਮਾਡਲ ਅਮ੍ਰਿਤਾ ਅਮੇ ਵੀ ਸ਼ਾਮਿਲ ਹੈ। ਇਸ ਗੀਤ 'ਚ ਬੰਤ ਨਾਮੋਲ ਗਾਇਕ ਗੈਰੀ ਬੈਨੀਪਾਲ ਨਾਲ ਕਈ ਦ੍ਰਿਸ਼ਾਂ ਵਿੱਚ ਅਪਣੀ ਬਹੁ-ਪੱਖੀ ਅਦਾਕਾਰੀ ਕਲਾ ਦਾ ਅਹਿਸਾਸ ਦਰਸ਼ਕਾਂ ਅਤੇ ਅਪਣੇ ਚਾਹੁਣ ਵਾਲਿਆ ਨੂੰ ਕਰਵਾਉਣਗੇ।

ਬੰਤ ਨਾਮੋਲ ਅਪਣੇ ਇਸ ਵੱਡੇ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ, ਬੰਤ ਨਾਮੋਲ ਹਾਲ ਹੀ ਵਿੱਚ ਰਿਲੀਜ਼ ਹੋਏ ਕਈ ਹੋਰ ਮਿਊਜ਼ਿਕ ਵੀਡੀਓ ਵਿੱਚ ਵੀ ਅਪਣੀ ਸ਼ਾਨਦਾਰ ਅਦਾਕਾਰੀ ਸਮਰੱਥਾ ਦਾ ਪ੍ਰਗਟਾਵਾ ਕਰਵਾ ਚੁੱਕੇ ਹਨ, ਜਿੰਨ੍ਹਾਂ ਵਿੱਚ ਗਾਇਕ ਗੁਰਲਵ ਦਾ ਗੀਤ 'ਜਨਮ ਤਾਰੀਖ' ਆਦਿ ਸ਼ੁਮਾਰ ਰਹੇ ਹਨ। ਮਾਲਵੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਵਿਸ਼ਵ ਪੱਧਰ 'ਤੇ ਅਪਣਾ ਵਜ਼ੂਦ ਸਥਾਪਿਤ ਕਰਦੇ ਜਾ ਰਹੇ ਅਦਾਕਾਰ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਮਿਊਜ਼ਿਕ ਵੀਡੀਓ ਅਤੇ ਕਾਮੇਡੀ ਫਿਲਮਾਂ ਦਾ ਵੀ ਹਿੱਸਾ ਬਣਨ ਜਾ ਰਹੇ ਹਨ।

ਇਹ ਵੀ ਪੜ੍ਹੋ:-

ABOUT THE AUTHOR

...view details