ਪੰਜਾਬ

punjab

ETV Bharat / entertainment

ਆਪਣੇ ਨਵਜੰਮੇ ਬੱਚੇ ਦੀ ਮੌਤ ਨੂੰ ਲੈ ਕੇ ਅੱਜ ਤੱਕ ਨਿਰਾਜ਼ ਹੈ ਗਾਇਕ ਬੀ ਪਰਾਕ ਦੀ ਪਤਨੀ, ਜਾਣੋ ਗਾਇਕ ਤੋਂ ਅਜਿਹੀ ਕੀ ਹੋ ਗਈ ਸੀ ਗਲਤੀ - B PRAAK

ਇੱਕ ਪੋਡਕਾਸਟ ਦੌਰਾਨ ਗਾਇਕ ਬੀ ਪਰਾਕ ਨੇ ਖੁਲਾਸਾ ਕੀਤਾ ਕਿ ਉਸ ਦੀ ਪਤਨੀ ਉਸ ਨਾਲ 2 ਸਾਲ ਪੁਰਾਣੀ ਇੱਕ ਘਟਨਾ ਕਰਕੇ ਅੱਜ ਵੀ ਨਿਰਾਜ਼ ਹੈ।

b praak
b praak (Instagram @b praak)

By ETV Bharat Entertainment Team

Published : Nov 15, 2024, 5:23 PM IST

ਚੰਡੀਗੜ੍ਹ: ਬੀ ਪਰਾਕ ਬਾਲੀਵੁੱਡ ਅਤੇ ਪੰਜਾਬੀ ਸੰਗੀਤ ਜਗਤ ਦੇ ਜਾਣੇ-ਮਾਣੇ ਗਾਇਕ ਹਨ। ਗਾਇਕ 'ਮਨ ਭਰਿਆ' ਅਤੇ 'ਸਾਰੀਆ ਦੁਨੀਆਂ ਜਲਾ ਦੂੰਗਾ' ਵਰਗੇ ਕਈ ਸ਼ਾਨਦਾਰ ਗੀਤਾਂ ਲਈ ਸੰਗੀਤ ਜਗਤ ਵਿੱਚ ਅਲੱਗ ਸਥਾਨ ਬਣਾ ਕੇ ਬੈਠੇ ਹਨ। ਹੁਣ ਇਸ ਸਮੇਂ ਗਾਇਕ ਆਪਣੇ ਪੋਡਕਾਸਟ ਕਾਰਨ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਗਾਇਕ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਹਮੇਸ਼ਾ ਹੀ ਲਾਈਮਲਾਈਟ ਤੋਂ ਦੂਰ ਰੱਖਿਆ ਹੈ, ਪਰ ਹਾਲ ਹੀ ਵਿੱਚ ਇੱਕ ਪੋਡਕਾਸਟ ਦੌਰਾਨ ਗਾਇਕ ਆਪਣੇ ਨਵਜੰਮੇ ਪੁੱਤਰ ਨੂੰ ਖੋਹ ਦੇਣ ਵਾਲੀ ਘਟਨਾ ਬਾਰੇ ਕਾਫੀ ਕੁੱਝ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਨਜ਼ਰੀ ਪਏ।

ਪੋਡਕਾਸਟ ਦੌਰਾਨ ਗਾਇਕ ਨੇ ਦੱਸਿਆ ਕਿ "ਜ਼ਿੰਦਗੀ ਵਿੱਚ ਜੇ ਕੁੱਝ ਮੈਨੂੰ ਭਾਰਾ ਲੱਗਿਆ ਹੈ, ਤਾਂ ਉਹ ਸੀ ਮੇਰੇ ਨਵਜੰਮੇ ਬੱਚੇ ਦੀ ਲਾਸ਼ ਨੂੰ ਚੁੱਕਣਾ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਉਸ ਤੋਂ ਭਾਰੀ ਚੀਜ਼ ਨਹੀਂ ਚੁੱਕੀ। ਇੰਨਾ ਭਾਰ ਇੰਨੇ ਛੋਟੇ ਬੱਚੇ ਦਾ ਹੈ।"

ਇਸ ਘਟਨਾ ਬਾਰੇ ਖੱਲ੍ਹ ਦੇ ਦੱਸਦੇ ਹੋਏ ਗਾਇਕ ਨੇ ਕਿਹਾ ਕਿ ਆਪਣੇ ਬੱਚੇ ਨੂੰ ਦਫ਼ਨਾਉਣ ਤੋਂ ਬਾਅਦ ਜਦੋਂ ਉਹ ਆਪਣੀ ਪਤਨੀ ਮੀਰਾ ਦੇ ਕੋਲ ਆਇਆ ਤਾਂ ਉਹ ਪਹਿਲਾਂ ਹੀ ਇਸ ਘਟਨਾ ਤੋਂ ਟੁੱਟ ਚੁੱਕੀ ਸੀ, ਉਸ ਨੇ ਗਾਇਕ ਨੂੰ ਆਉਂਦੇ ਹੀ ਕਿਹਾ ਕਿ ਉਹ ਬੱਚੇ ਨੂੰ ਦਫ਼ਨਾ ਆਇਆ ਹੈ। ਮੈਨੂੰ ਦਿਖਾ ਤਾਂ ਦਿੰਦਾ।'

ਗਾਇਕ ਨੇ ਅੱਗੇ ਦੱਸਿਆ ਕਿ ਇਹ ਸਾਡੇ ਲ਼ਈ ਕਾਫੀ ਬੁਰਾ ਸਮਾਂ ਸੀ, ਮੈਂ ਮੇਰੀ ਪਤਨੀ ਨੂੰ ਸਾਡੇ ਬੱਚੇ ਦਾ ਚਿਹਰਾ ਨਹੀਂ ਦਿਖਾ ਪਾਇਆ। ਇਸ ਲਈ ਮੇਰੀ ਪਤਨੀ ਮੇਰੇ ਨਾਲ ਅੱਜ ਤੱਕ ਨਿਰਾਜ਼ ਹੈ। ਬੀ ਪਰਾਕ ਨੇ ਇਹ ਵੀ ਦੱਸਿਆ ਕਿ ਇਸ ਦੁੱਖ ਨੂੰ ਦੂਰ ਕਰਨ ਲਈ ਉਸ ਨੇ ਅਧਿਆਤਮਿਕਤਾ ਦਾ ਸਹਾਰਾ ਲਿਆ ਅਤੇ ਵਰਿੰਦਾਵਨ ਵਿੱਚ ਭਗਵਾਨ ਕ੍ਰਿਸ਼ਨ ਦੀ ਭਗਤੀ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ।

ਉਲੇਖਯੋਗ ਹੈ ਕਿ 10 ਜੂਨ 2022 ਨੂੰ ਬੀ ਪਰਾਕ ਅਤੇ ਮੀਰਾ ਬਚਨ ਨੇ ਆਪਣਾ ਦੂਜਾ ਬੱਚਾ ਗੁਆ ਦਿੱਤਾ ਸੀ। ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦਾ ਪੁੱਤਰ ਆਪਣੇ ਜਨਮ ਤੋਂ ਬਾਅਦ ਬਚ ਨਹੀਂ ਸਕਿਆ ਸੀ। ਇਸ ਦੀ ਜਾਣਕਾਰੀ ਖੁਦ ਜੋੜੇ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਸੀ।

ਇਹ ਵੀ ਪੜ੍ਹੋ:

ABOUT THE AUTHOR

...view details