ਪੰਜਾਬ

punjab

ETV Bharat / entertainment

ਰਿਲੀਜ਼ ਲਈ ਤਿਆਰ ਹੈ ਇਹ ਖੂਬਸੂਰਤ ਪੰਜਾਬੀ ਫਿਲਮ, ਲੀਡ ਭੂਮਿਕਾ 'ਚ ਨਜ਼ਰ ਆਉਣਗੇ ਇਹ ਚਰਚਿਤ ਚਿਹਰੇ - Punjabi movie allahr vres

Upcoming Punjabi Movie Allahr Vres: ਹਾਲ ਹੀ ਵਿੱਚ ਅਦਾਕਾਰ ਅਰਮਾਨ ਬੇਦਿਲ ਨੇ ਆਪਣੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ, ਜਿਸ ਵਿੱਚ ਉਹਨਾਂ ਨਾਲ ਜਾਨਵੀਰ ਕੌਰ ਲੀਡ ਕਿਰਦਾਰ ਵਿੱਚ ਨਜ਼ਰ ਆਵੇਗੀ।

Armaan Bedil Upcoming Punjabi movie
Armaan Bedil Upcoming Punjabi movie

By ETV Bharat Entertainment Team

Published : Feb 9, 2024, 12:21 PM IST

ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਅਪਾਰ ਸਲਾਹੁਤਾ ਹਾਸਿਲ ਕਰਨ ਵਾਲੀ ਬਹੁ-ਚਰਚਿਤ ਪੰਜਾਬੀ ਫਿਲਮ 'ਮੁੰਡਾ ਸਾਊਥਾਲ' ਨਾਲ ਪੰਜਾਬੀ ਸਿਨੇਮਾ ਖੇਤਰ ਵਿੱਚ ਅਪਣੀ ਆਮਦ ਦਾ ਪ੍ਰਭਾਵੀ ਇਜ਼ਹਾਰ ਅਤੇ ਅਹਿਸਾਸ ਕਰਵਾਉਣ ਵਿੱਚ ਸਫ਼ਲ ਰਹੇ ਸਨ ਚਰਚਿਤ ਗਾਇਕ ਅਤੇ ਅਦਾਕਾਰ ਅਰਮਾਨ ਬੇਦਿਲ, ਜਿੰਨਾਂ ਦੀ ਮੁੱਖ ਭੂਮਿਕਾ ਨਾਲ ਸਜੀ ਨਵੀਂ ਫਿਲਮ 'ਅੱਲੜ੍ਹ ਵਰੇਸ' ਰਿਲੀਜ਼ ਲਈ ਤਿਆਰ ਹੈ, ਜਿਸ ਦਾ ਨਿਰਦੇਸ਼ਨ ਸ਼ਿਵਮ ਸ਼ਰਮਾ ਵੱਲੋਂ ਕੀਤਾ ਗਿਆ ਹੈ, ਜੋ ਇਸ ਦੁਆਰਾ ਪਾਲੀਵੁੱਡ ਵਿੱਚ ਬਤੌਰ ਨਿਰਦੇਸ਼ਕ ਅਪਣੇ ਸ਼ਾਨਦਾਰ ਸਫ਼ਰ ਦੇ ਆਗਾਜ਼ ਵੱਲ ਵਧਣਗੇ।

'ਟੋਪ ਹਿੱਲ ਮੂਵੀਜ਼' ਅਤੇ 'ਆਰਨਿਕਾ ਪ੍ਰੋਡੋਕਸ਼ਨ' ਵੱਲੋ ਸੁਯੰਕਤ ਨਿਰਮਾਣ ਅਧੀਨ ਪੇਸ਼ ਕੀਤੀ ਜਾ ਰਹੀ ਇਹ ਫਿਲਮ ਇੱਕ ਰੁਮਾਂਟਿਕ ਪ੍ਰੇਮ ਕਹਾਣੀ ਦੇ ਤੌਰ 'ਤੇ ਸਾਹਮਣੇ ਲਿਆਂਦੀ ਜਾ ਰਹੀ ਹੈ, ਜਿਸ ਵਿੱਚ ਅਰਮਾਨ ਬੇਦਿਲ ਅਤੇ ਜਾਨਵੀਰ ਕੌਰ ਲੀਡ ਜੋੜੀ ਦੇ ਵਜੋਂ ਨਜ਼ਰ ਅਉਣਗੇ, ਇੰਨਾਂ ਤੋਂ ਇਲਾਵਾ ਇਸ ਫਿਲਮ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਵੇਂ ਅਤੇ ਮੰਝੇ ਹੋਏ ਕਲਾਕਾਰ ਵੀ ਪ੍ਰਮੁੱਖ ਕਿਰਦਾਰਾਂ ਵਿੱਚ ਹਨ, ਜਿੰਨਾਂ ਵਿੱਚ ਨਿਰਮਲ ਰਿਸ਼ੀ, ਜਿੰਮੀ ਸ਼ਰਮਾ, ਮਲਕੀਤ ਰੌਣੀ, ਕਵੀ ਸਿੰਘ, ਦਿਵਜੋਤ ਕੌਰ, ਸ਼ਵਿੰਦਰ ਮਾਹਲ, ਤਰਸੇਮ ਪਾਲ, ਰਾਜ ਧਾਲੀਵਾਲ, ਨਿਰਭੈ ਧਾਲੀਵਾਲ, ਸਤਵੰਤ ਕੌਰ, ਪਰਮਿੰਦਰ ਗਿੱਲ, ਮੋਂਟੀ, ਪ੍ਰਿਯਾ ਦਿਓਲ, ਯਸ਼ਵੀਰ ਸ਼ਰਮਾ ਆਦਿ ਸ਼ੁਮਾਰ ਹਨ।

'ਵਾਈਟ ਹਿੱਲ ਸਟੂਡੀਓਜ਼' ਵੱਲੋਂ ਵਰਲਡ-ਵਾਈਡ ਰਿਲੀਜ਼ ਕੀਤੀ ਜਾਣ ਵਾਲੀ ਇਸ ਫਿਲਮ ਦੀ ਕਹਾਣੀ ਕੇਐਸ ਰੰਧਾਵਾ ਦੀ ਹੈ, ਜਦਕਿ ਸਕਰੀਨ-ਪਲੇ ਅਤੇ ਡਾਇਲਾਗ ਲੇਖਨ ਜੱਸ ਬਰਾੜ ਦੁਆਰਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਜੇਕਰ ਇਸ ਫਿਲਮ ਦੇ ਹੋਰਨਾਂ ਖਾਸ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਵਿਦੇਸ਼ ਦੇ ਨਾਲ-ਨਾਲ ਪੰਜਾਬ ਅਤੇ ਮੋਹਾਲੀ ਆਸ-ਪਾਸ ਦੇ ਖੇਤਰਾਂ ਵਿੱਚ ਫਿਲਮਾਈ ਗਈ ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਵਿਸ਼ਵਨਾਥ ਪ੍ਰਜਾਪਤੀ, ਐਸੋਸੀਏਟ ਨਿਰਦੇਸ਼ਕ ਸ਼ਿਖਾ ਸ਼ਰਮਾ, ਕਾਸਟਿਊਮ ਡਿਜ਼ਾਈਨਰ ਲਤਾ ਵਾਤਵਾਨੀ, ਸੁਰਭੀ, ਕਲਾ ਨਿਰਦੇਸ਼ਕ ਦੀਪ ਆਰਟ, ਲਾਈਨ ਨਿਰਮਾਤਾ ਰਾਣਾ ਪ੍ਰੋਡੋਕਸ਼ਨ, ਪ੍ਰੋਡੋਕਸ਼ਨ ਮੈਨੇਜਰ ਗੁਰਮੀਤ ਸਿੰਘ ਹਨ।

ਪਾਲੀਵੁੱਡ ਵਿੱਚ ਬਤੌਰ ਅਦਾਕਾਰ ਮਜ਼ਬੂਤ ਪੈੜਾਂ ਸਿਰਜਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ ਗਾਇਕ ਅਰਮਾਨ ਬੇਦਿਲ, ਜੋ ਆਪਣੇ ਪਿਤਾ ਮਸ਼ਹੂਰ ਗੀਤਕਾਰ ਬਚਨ ਬੇਦਿਲ ਦੇ ਨਾਂ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਸਫਲ ਰਹੇ ਹਨ, ਜਿੰਨਾਂ ਦੀ ਉਨਾਂ ਦੀ ਪਲੇਠੀ ਫਿਲਮ ਵਿੱਚ ਕੀਤੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ, ਜਿਸ ਉਪਰੰਤ ਹੋਰ ਦੋਗੁਣੇ ਉਤਸ਼ਾਹ ਨਾਲ ਅਦਾਕਾਰੀ ਖਿੱਤੇ ਵਿੱਚ ਅਪਣੀਆਂ ਆਸ਼ਾਵਾਂ ਨੂੰ ਬੂਰ ਪਾਉਣ ਵਿੱਚ ਜੁੱਟ ਗਏ ਹਨ ਇਹ ਹੋਣਹਾਰ ਗਾਇਕ ਅਤੇ ਅਦਾਕਾਰ।

ABOUT THE AUTHOR

...view details