ਮੁੰਬਈ:ਕੈਨੇਡੀਅਨ ਗਾਇਕ-ਰੈਪਰ ਏਪੀ ਢਿੱਲੋਂ ਨੇ ਕੋਚੇਲਾ ਮਿਊਜ਼ਿਕ ਫੈਸਟੀਵਲ ਵਿੱਚ ਆਪਣੀ ਪਰਫਾਰਮੈਂਸ ਦੌਰਾਨ ਮਰਹੂਮ ਰੈਪਰ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ। ਉਨ੍ਹਾਂ ਆਪਣੀ ਪੇਸ਼ਕਾਰੀ ਰਾਹੀਂ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦਿੱਤੀ।
ਉਨ੍ਹਾਂ ਨੇ ਆਪਣੇ ਸਟੇਜ ਪਰਫਾਰਮੈਂਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਉਸ ਨੇ ਉਨ੍ਹਾਂ ਟ੍ਰੋਲਰਜ਼ 'ਤੇ ਵੀ ਨਿਸ਼ਾਨਾ ਸਾਧਿਆ ਹੈ, ਜਿਨ੍ਹਾਂ ਨੇ ਸੈੱਟ ਦੌਰਾਨ ਉਸ ਦੇ ਗਿਟਾਰ ਨੂੰ ਤੋੜਨ ਲਈ ਉਸ ਦੀ ਆਲੋਚਨਾ ਕੀਤੀ ਸੀ।
ਉਲੇਖਯੋਗ ਹੈ ਕਿ ਕੋਚੇਲਾ ਵਿਖੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਏਪੀ ਢਿੱਲੋਂ ਨੇ ਸਟੇਜ 'ਤੇ ਆਪਣੇ ਗਿਟਾਰ ਨੂੰ ਤੋੜਨ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ। ਕੁਝ ਯੂਜ਼ਰਸ ਨੇ ਰੈਪਰ ਦੇ ਇਸ ਰਵੱਈਏ ਦੀ ਆਲੋਚਨਾ ਕੀਤੀ। ਇਸ ਮੁੱਦੇ ਬਾਰੇ ਗਾਇਕ ਨੇ 17 ਅਪ੍ਰੈਲ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਕੋਚੇਲਾ 2024 ਦੀਆਂ ਆਪਣੀਆਂ ਤਸਵੀਰਾਂ ਦੀ ਇੱਕ ਲੜੀ ਪੋਸਟ ਕੀਤੀ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਮੀਡੀਆ ਕੰਟਰੋਲ 'ਚ ਹੈ ਅਤੇ ਮੈਂ ਕੰਟਰੋਲ ਤੋਂ ਬਾਹਰ ਹਾਂ।'
- ਆਖਿਰ ਸ਼ੋਅ ਦੇ ਵਿੱਚ ਏਪੀ ਢਿੱਲੋਂ ਨੇ ਕਿਉਂ ਤੋੜੀ ਗਿਟਾਰ, ਫੈਨਜ਼ ਹੋਏ ਨਿਰਾਸ਼, ਕਰਨ ਲੱਗੇ ਇਸ ਤਰ੍ਹਾਂ ਦੇ ਕਮੈਂਟ - AP Dhillon Breaking Guitar
- AP Dhillon: ਡੇਟਿੰਗ ਦੀਆਂ ਖਬਰਾਂ 'ਤੇ ਮਸ਼ਹੂਰ ਰੈਪਰ AP Dhillon ਨੇ ਤੋੜੀ ਚੁੱਪੀ, ਬੋਲੇ...
- ਦਿਲਜੀਤ ਦੁਸਾਂਝ ਤੋਂ ਬਾਅਦ 'ਬ੍ਰਾਊਨ ਮੁੰਡੇ' ਫੇਮ ਗਾਇਕ ਏਪੀ ਢਿੱਲੋਂ ਵੀ ਕਰਨਗੇ ਕੋਚੇਲਾ 'ਚ ਪ੍ਰੋਫਾਰਮ, ਕਰੋ ਫਿਰ ਡੇਟ ਨੋਟ