ਪੰਜਾਬ

punjab

ETV Bharat / entertainment

ਹੁਣ ਸਿਰੀਆਂ ਦੀ ਜ਼ਿੰਦਗੀ ਉਤੇ ਬਣੀ ਇਹ ਪੰਜਾਬੀ ਫਿਲਮ, ਲੀਡਿੰਗ ਰੋਲ 'ਚ ਨਜ਼ਰ ਆਉਣਗੇ ਇਹ ਚਰਚਿਤ ਚਿਹਰੇ

ਹਾਲ ਹੀ ਵਿੱਚ ਨਵੀਂ ਪਾਲੀਵੁੱਡ ਫਿਲਮ ਦਾ ਐਲਾਨ ਕੀਤਾ ਗਿਆ ਹੈ, ਜੋ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹਾਂ।

Hey Siri Ve Siri
Hey Siri Ve Siri (instagram)

By ETV Bharat Entertainment Team

Published : 4 hours ago

New Pollywood Movie Hey Siri Ve Siri:ਪੰਜਾਬੀ ਸਿਨੇਮਾ ਲਈ ਬਣੀਆਂ ਕਈ ਬਹੁ-ਚਰਚਿਤ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਅਵਤਾਰ ਸਿੰਘ, ਜਿੰਨ੍ਹਾਂ ਵੱਲੋਂ ਅਪਣੀ ਨਵੀਂ ਪੰਜਾਬੀ ਫਿਲਮ 'ਹੇ ਸਿਰੀ ਵੇ ਸਿਰੀ' ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਦੇ ਵੀ ਕਈ ਚਰਚਿਤ ਚਿਹਰੇ ਲੀਡਿੰਗ ਭੂਮਿਕਾਵਾਂ ਚ ਨਜ਼ਰ ਆਉਣਗੇ।

'ਜਿਓ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਏ ਵੇਵ ਬੈਂਡ ਪ੍ਰੋਡਕਸ਼ਨ ਪ੍ਰੋਡੋਕਸ਼ਨ' ਦੇ ਸੁਯੰਕਤ ਨਿਰਮਾਣ ਅਤੇ ਐਸ਼ੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਆਰਿਆ ਬੱਬਰ, ਸ਼ਵੇਤਾ ਇੰਦਰ ਕੁਮਾਰ, ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਆਦਿ ਸ਼ੁਮਾਰ ਹਨ, ਜਿੰਨ੍ਹਾਂ ਤੋਂ ਇਲਾਵਾ ਕਈ ਹੋਰ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਵਿਖਾਈ ਦੇਣਗੇ।

'ਜਿਓ ਸਟੂਡਿਓਜ਼' ਵੱਲੋਂ ਵਰਲਡ-ਵਾਈਡ ਰਿਲੀਜ਼ ਕੀਤੀ ਜਾਣ ਵਾਲੀ ਉਕਤ ਫਿਲਮ ਦੇ ਨਿਰਮਾਤਾ ਏ ਜੁਨ ਜੁਨਵਾਲਾ, ਐਸ ਕੇ ਆਹਲੂਵਾਲਿਆ, ਗੋਰਵ ਭਵਨਗਕਰ ਹਨ, ਜਦਕਿ ਲੇਖਨ ਅਤੇ ਨਿਰਦੇਸ਼ਨ ਅਵਤਾਰ ਸਿੰਘ ਸੰਭਾਲ ਰਹੇ ਹਨ, ਜਿੰਨ੍ਹਾਂ ਵੱਲੋਂ ਜਾਰੀ ਕੀਤੀ ਰਸਮੀ ਜਾਣਕਾਰੀ ਅਨੁਸਾਰ ਪੰਜਾਬ ਦੇ ਦੇਸੀ ਰਹੇ ਅਸਲ ਮਾਹੌਲ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਵਿੱਚ ਹਾਸਿਆਂ ਭਰੇ ਕਈ ਨਿਵੇਕਲੇ ਰੰਗ ਵੇਖਣ ਨੂੰ ਮਿਲਣਗੇ।

ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦਿਲਚਸਪ-ਡ੍ਰਾਮੈਟਿਕ ਫਿਲਮ ਦੇ ਰਚਨਾਤਮਕ ਨਿਰਮਾਤਾ ਨੀਤੂ ਅਗਰਵਾਲ, ਕਾਰਜਕਾਰੀ ਨਿਰਮਾਤਾ ਰਾਹੁਲ ਤੋਮਰ, ਸਿਨੇਮਾਟੋਗ੍ਰਾਫ਼ਰ ਸੁੱਖ ਕੰਬੋਜ਼, ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਕ ਅਮਨ ਸਿੱਧੂ, ਸੰਗੀਤਕਾਰ ਸ਼ਬੀਰ ਅਹਿਮਦ, ਅਮਿਤ ਗੁਪਤਾ ਅਤੇ ਪ੍ਰਤੀਕ ਗਾਂਧੀ ਅਤੇ ਸੰਪਾਦਕ ਕ੍ਰਿਸ਼ਨਾ ਰੋਡਜੇ ਹਨ।

ਇਹ ਵੀ ਪੜ੍ਹੋ:

ABOUT THE AUTHOR

...view details