ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਬਤੌਰ ਗੀਤਕਾਰ ਅਤੇ ਸੰਗੀਤਕਾਰ ਸ਼ਾਨਦਾਰ ਪਹਿਚਾਣ ਅਤੇ ਸਫ਼ਲ ਮੁਕਾਮ ਸਥਾਪਿਤ ਕਰਨ ਵਿੱਚ ਕਾਮਯਾਬ ਰਹੇ ਹਨ ਕੁਲਸ਼ਾਨ ਸੰਧੂ, ਜੋ ਹੁਣ ਬਤੌਰ ਗਾਇਕ ਵੀ ਨਵੇਂ ਦਿਸਹਿੱਦੇ ਸਿਰਜਦੇ ਜਾ ਰਹੇ ਹਨ, ਜਿੰਨ੍ਹਾਂ ਦੀਆਂ ਸੰਗੀਤਕ ਖੇਤਰ ਵਿੱਚ ਗੂੜਾ ਰੰਗ ਅਖ਼ਤਿਆਰ ਕਰਦੀਆਂ ਜਾ ਰਹੀਆਂ ਪੈੜਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਹੈਪੀ ਰਾਏਕੋਟ ਨਾਲ ਕਲੌਬਰੇਟ ਕੀਤਾ ਗਿਆ ਇੱਕ ਹੋਰ ਅਤੇ ਨਵਾਂ ਗਾਣਾ 'ਇੱਕ ਮੁੰਡਾ', ਜਿਸ ਦੀ ਪਹਿਲੀ ਝਲਕ ਵੀ ਉਨ੍ਹਾਂ ਵੱਲੋਂ ਜਾਰੀ ਕਰ ਦਿੱਤੀ ਗਈ ਹੈ।
ਸਦਾ ਬਹਾਰ ਸੰਗੀਤ ਅਤੇ ਗਾਇਨ ਸ਼ੈਲੀ ਦਾ ਅਹਿਸਾਸ ਕਰਵਾਉਂਦੇ ਉਕਤ ਗਾਣੇ ਨੂੰ ਹੈਪੀ ਰਾਏਕੋਟੀ ਦੁਆਰਾ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਸ਼ਬਦਬੱਧ ਕੀਤਾ ਗਿਆ ਹੈ, ਜਿਸ ਨੂੰ ਕੁਲਸ਼ਾਨ ਸੰਧੂ ਵੱਲੋਂ ਬਹੁਤ ਹੀ ਨਿਵੇਕਲੇ ਅਤੇ ਪ੍ਰਭਾਵੀ ਅੰਦਾਜ਼ ਵਿੱਚ ਗਾਇਆ ਗਿਆ ਹੈ, ਜਿਸ ਸੰਬੰਧਤ ਹੋਰਨਾਂ ਅਹਿਮ ਪਹਿਲੂਆਂ ਨੂੰ ਹਾਲ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ।
ਸੋਲੋ ਗਾਇਕੀ, ਸੰਗੀਤ ਨਿਰਦੇਸ਼ਨਾਂ ਦੇ ਨਾਲ-ਨਾਲ ਫਿਲਮੀ ਖੇਤਰ ਵਿੱਚ ਵੀ ਬਤੌਰ ਸੰਗੀਤਕਾਰ ਅਤੇ ਗੀਤਕਾਰ ਅਧਾਰ ਦਾਇਰਾ ਕਾਫ਼ੀ ਵਿਸ਼ਾਲ ਕਰ ਚੁੱਕੇ ਹਨ ਇਹ ਹੋਣਹਾਰ ਗਾਇਕ, ਗੀਤਕਾਰ ਅਤੇ ਸੰਗੀਤਕਾਰ, ਜਿੰਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਅਤੇ ਲਿਖੇ ਕਈ ਫਿਲਮੀ ਗੀਤ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫਲ ਰਹੇ ਹਨ।
ਪੰਜਾਬ ਦੇ ਜਿੰਨ੍ਹਾਂ ਨਾਮਵਰ ਗਾਇਕਾਂ ਅਤੇ ਫਿਲਮਾਂ ਲਈ ਗੀਤ ਅਤੇ ਸੰਗੀਤ ਸਿਰਜਨਾ ਨੂੰ ਅੰਜ਼ਾਮ ਦੇ ਚੁੱਕੇ ਹਨ, ਉਨ੍ਹਾਂ ਵਿੱਚ ਗਿੱਪੀ ਗਰੇਵਾਲ ਅਤੇ ਰੇਸ਼ਮ ਸਿੰਘ ਅਨਮੋਲ ਵੀ ਸ਼ੁਮਾਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਜੇਕਰ ਫਿਲਮੀ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਗਿੱਪੀ ਗਰੇਵਾਲ ਵੱਲੋਂ ਨਿਰਦੇਸ਼ਿਤ 'ਅਰਦਾਸ ਸਰਬੱਤ ਦੇ ਭਲੇ ਦੀ' ਅਤੇ ਸਮੀਪ ਕੰਗ ਨਿਰਦੇਸ਼ਿਤ 'ਮੌਜਾਂ ਹੀ ਮੌਜਾਂ' ਵਿਚਲੇ ਗਾਣੇ ਵੀ ਸ਼ਾਮਿਲ ਰਹੇ ਹਨ, ਜਿੰਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।
ਰਿਲੀਜ਼ ਤੋਂ ਪਹਿਲਾਂ ਹੀ ਸੰਗੀਤਕ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਅਤੇ ਖਿੱਚ ਦਾ ਕੇਂਦਰ ਬਣਦੇ ਜਾ ਰਹੇ ਉਕਤ ਨਵੇਂ ਗਾਣੇ ਨੂੰ ਕੁਲਸ਼ਾਨ ਸੰਧੂ ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤਾ ਜਾਵੇਗਾ, ਜਿਸ ਸੰਬੰਧਤ ਰਸਮੀ ਰਿਲੀਜ਼ ਮਿਤੀ ਦਾ ਐਲਾਨ ਉਨ੍ਹਾਂ ਵੱਲੋਂ ਜਲਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ: