ਪੰਜਾਬ

punjab

ETV Bharat / entertainment

'ਦਿਲਜੀਤ ਭਾਈ 20 ਮਿੰਟ ਹੋਰ'...ਅਨੰਤ ਅੰਬਾਨੀ ਦੀ ਬੇਨਤੀ 'ਤੇ ਦਿਲਜੀਤ ਦੁਸਾਂਝ ਨੇ ਦਿੱਤੀ ਇਹ ਪ੍ਰਤੀਕਿਰਿਆ, ਦੇਖੋ ਵੀਡੀਓ - Anant Ambani requests to Diljit

Diljit Dosanjh Viral Video: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅਨੰਤ ਰਾਧਿਕਾ ਦੇ ਪ੍ਰੀ-ਵੈਡਿੰਗ ਸਮਾਰੋਹ 'ਚ ਧਮਾਲਾਂ ਪਾਉਂਦੇ ਨਜ਼ਰ ਆਏ ਅਤੇ ਹੁਣ ਪੰਜਾਬੀ ਸਟਾਰ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਦਾ ਸ਼ਿੰਗਾਰ ਬਣੀ ਹੋਈ ਹੈ।

Anant Ambani
Anant Ambani

By ETV Bharat Entertainment Team

Published : Mar 4, 2024, 12:45 PM IST

ਮੁੰਬਈ:ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਪ੍ਰੋਗਰਾਮ ਵਿੱਚ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਸਮੇਤ ਵੱਖ-ਵੱਖ ਭਾਸ਼ਾਵਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਝਲਕ ਦੇਖਣ ਨੂੰ ਮਿਲੀ। 1 ਤੋਂ 3 ਮਾਰਚ ਤੱਕ ਕਈ ਬਾਲੀਵੁੱਡ ਸਿਤਾਰਿਆਂ ਨੇ ਗੁਜਰਾਤ ਦੇ ਜਾਮਨਗਰ ਵਿੱਚ ਅਨੰਤ-ਰਾਧਿਕਾ ਦੇ ਵਿਆਹ ਤੋਂ ਪਹਿਲਾਂ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਸਟਾਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਵੀ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਸਮਾਰੋਹ 'ਚ ਆਪਣਾ ਪੰਜਾਬੀ ਰੰਗ ਦਿਖਾਇਆ।

ਜੀ ਹਾਂ...ਦਿਲਜੀਤ ਦੁਸਾਂਝ ਨੇ ਪ੍ਰੀ-ਵੈਡਿੰਗ ਵਿੱਚ ਆਪਣੀ ਪਰਫਾਰਮੈਂਸ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਅਨੰਤ ਸਟੇਜ 'ਤੇ ਪਰਫਾਰਮ ਕਰ ਰਹੇ ਦਿਲਜੀਤ ਨੂੰ ਕਹਿ ਰਹੇ ਹਨ, 'ਦਿਲਜੀਤ ਭਾਈ ਘੱਟੋ-ਘੱਟ 20 ਮਿੰਟ ਹੋਰ'। ਇਸ 'ਤੇ ਸਟੇਜ 'ਤੇ ਪਰਫਾਰਮ ਕਰ ਰਹੇ ਦਿਲਜੀਤ ਨੇ ਕਿਹਾ ਕਿ 'ਸਰ ਤੁਸੀਂ ਕਿਹਾ ਤਾਂ 30 ਮਿੰਟ ਹੋਰ।'

ਇਸ ਵੀਡੀਓ 'ਚ ਸ਼ਾਹਰੁਖ ਖਾਨ, ਕਰੀਨਾ ਕਪੂਰ ਖਾਨ, ਸਿਧਾਰਥ ਮਲਹੋਤਰਾ, ਕਿਆਰਾ ਅਡਵਾਨੀ, ਸੈਫ ਅਲੀ ਖਾਨ, ਵਿੱਕੀ ਕੌਸ਼ਲ, ਅਰਜੁਨ ਕਪੂਰ, ਜਾਹਨਵੀ ਕਪੂਰ, ਕਰਿਸ਼ਮਾ ਕਪੂਰ, ਨੀਤਾ ਅੰਬਾਨੀ ਸਮੇਤ ਸਾਰੇ ਬਾਲੀਵੁੱਡ ਸਿਤਾਰਿਆਂ ਨੇ ਦਿਲਜੀਤ ਦੀ ਪਰਫਾਰਮੈਂਸ ਦਾ ਆਨੰਦ ਮਾਣਿਆ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪੰਜਾਬੀ ਗਾਇਕ ਅਨੰਤ ਰਾਧਿਕਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਦਿਲਜੀਤ ਦੁਸਾਂਝ ਨੇ ਕਪੂਰ ਭੈਣਾਂ ਕਰਿਸ਼ਮਾ ਅਤੇ ਕਰੀਨਾ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

ਦਿਲਜੀਤ ਨੇ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਸਮਾਰੋਹ ਦੀਆਂ ਕਈ ਖੂਬਸੂਰਤ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਅਨੰਤ-ਰਾਧਿਕਾ ਦੀ ਪ੍ਰੀ-ਵੈਡਿੰਗ ਸੈਰੇਮਨੀ ਜਾਮਨਗਰ 'ਚ ਹੋਈ ਸੀ, ਜਿੱਥੇ ਬਾਲੀਵੁੱਡ ਦੇ ਕਈ ਸਿਤਾਰੇ ਆਏ ਅਤੇ ਆਪਣੇ ਪਰਫਾਰਮੈਂਸ ਨਾਲ ਦੇਸੀ-ਵਿਦੇਸ਼ੀ ਮਹਿਮਾਨਾਂ ਦਾ ਮਨੋਰੰਜਨ ਕੀਤਾ।

ਇਸ ਦੇ ਨਾਲ ਹੀ ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ ਵੀ ਅੰਬਾਨੀ ਪਰਿਵਾਰ ਦੇ ਪ੍ਰੋਗਰਾਮ 'ਚ ਪਹਿਲੀ ਵਾਰ ਇਕੱਠੇ ਹੋਏ ਅਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਮਹਿਮਾਨਾਂ ਦੇ ਨਾਲ-ਨਾਲ ਪ੍ਰਸ਼ੰਸਕਾਂ ਦਾ ਵੀ ਦਿਲ ਜਿੱਤ ਦੇ ਨਜ਼ਰ ਆਏ।

ABOUT THE AUTHOR

...view details