ਪੰਜਾਬ

punjab

ETV Bharat / entertainment

ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦਾ ਦੂਜਾ ਪ੍ਰੀ-ਵੈਡਿੰਗ ਫੰਕਸ਼ਨ ਅੱਜ ਤੋਂ ਸ਼ੁਰੂ, ਜਾਣੋ ਕੀ ਹੈ ਖਾਸ - Anant Radhika Second Pre Wedding - ANANT RADHIKA SECOND PRE WEDDING

Anant Radhika Second Pre Wedding: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਦੂਜਾ ਪ੍ਰੀ-ਵੈਡਿੰਗ ਫੰਕਸ਼ਨ ਅੱਜ 29 ਮਈ ਤੋਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ ਗੁਜਰਾਤ ਦੇ ਜਾਮਨਗਰ ਵਿੱਚ ਆਪਣੇ ਬੇਟੇ ਦੀ ਪ੍ਰੀ-ਵੈਡਿੰਗ ਦਾ ਆਯੋਜਨ ਕੀਤਾ ਸੀ।

Anant Radhika Second Pre Wedding
Anant Radhika Second Pre Wedding (getty)

By ETV Bharat Entertainment Team

Published : May 29, 2024, 3:09 PM IST

ਮੁੰਬਈ:ਅੰਬਾਨੀ ਪਰਿਵਾਰ ਇੱਕ ਸ਼ਾਨਦਾਰ ਜਸ਼ਨ ਲਈ ਤਿਆਰ ਹੈ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਦੂਜਾ ਪ੍ਰੀ-ਵੈਡਿੰਗ ਫੰਕਸ਼ਨ ਅੱਜ 29 ਮਈ ਨੂੰ ਇੱਕ ਕਲਾਸਿਕ ਕਰੂਜ਼ ਡਰੈੱਸ ਕੋਡ ਨਾਲ ਸ਼ੁਰੂ ਹੋਵੇਗਾ। ਜੋੜੇ ਦਾ ਦੂਜਾ ਪ੍ਰੀ-ਵੈਡਿੰਗ ਫੰਕਸ਼ਨ ਕਰੂਜ਼ 'ਤੇ ਹੋਵੇਗਾ। ਇਹ ਕਰੂਜ਼ ਇਟਲੀ ਤੋਂ ਫਰਾਂਸ ਜਾਵੇਗਾ। ਇਹ ਫੰਕਸ਼ਨ 29 ਮਈ ਤੋਂ 1 ਜੂਨ ਤੱਕ ਚੱਲੇਗਾ। ਇਸ ਸਮਾਰੋਹ 'ਚ ਫਿਲਮ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਦੇ ਆਉਣ ਦੀ ਉਮੀਦ ਹੈ।

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਦੂਜੀ ਪ੍ਰੀ-ਵੈਡਿੰਗ ਪਾਰਟੀ ਲਗਜ਼ਰੀ ਕਰੂਜ਼ 'ਤੇ ਆਯੋਜਿਤ ਕੀਤੀ ਗਈ ਹੈ। ਕਈ ਮਸ਼ਹੂਰ ਬਾਲੀਵੁੱਡ ਹਸਤੀਆਂ ਅਤੇ ਗਲੋਬਲ ਚਿਹਰਿਆਂ ਦੇ ਕਰੂਜ਼ 'ਤੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਇਹ ਇਟਲੀ ਤੋਂ ਸ਼ੁਰੂ ਹੋ ਕੇ 1 ਜੂਨ ਨੂੰ ਫਰਾਂਸ ਵਿੱਚ ਸਮਾਪਤ ਹੋਵੇਗਾ। ਹਾਲ ਹੀ 'ਚ ਪਾਰਟੀ ਦਾ ਸੱਦਾ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ 29 ਮਈ ਤੋਂ 1 ਜੂਨ ਤੱਕ ਹੋਣ ਵਾਲੀ ਪਾਰਟੀ ਦੀ ਜਾਣਕਾਰੀ ਦਿੱਤੀ ਗਈ ਹੈ।

31 ਮਈ ਨੂੰ ਆਕਾਸ਼ ਅੰਬਾਨੀ ਦੇ ਬੇਟੇ ਦਾ ਪਹਿਲਾਂ ਜਨਮਦਿਨ: ਅੰਬਾਨੀ ਪਰਿਵਾਰ 31 ਮਈ ਨੂੰ ਡਬਲ ਸੈਲੀਬ੍ਰੇਸ਼ਨ ਕਰੇਗਾ। ਉਹ ਵੇਦਾ ਦਾ ਪਹਿਲਾਂ ਜਨਮਦਿਨ ਕਰੂਜ਼ ਜਹਾਜ਼ 'ਤੇ ਮਨਾਉਣਗੇ। ਵੇਦਾ ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦਾ ਦੂਜਾ ਬੱਚਾ ਹੈ। 'ਲੇ ਮਾਸਕਰੇਡ' ਥੀਮ ਲਈ ਮਹਿਮਾਨਾਂ ਨੂੰ ਕਾਲੇ ਰੰਗ ਵਿੱਚ ਮਾਸਕਰੇਡ ਡਰੈੱਸ ਕੋਡ ਵਿੱਚ ਦੇਖਿਆ ਜਾਵੇਗਾ। ਉਸੇ ਰਾਤ ਕਰੂਜ਼ ਜਹਾਜ਼ 'ਤੇ ਇੱਕ ਆਫਟਰ-ਪਾਰਟੀ ਰੱਖੀ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸ਼ਾਨਦਾਰ ਪਾਰਟੀ ਲਈ 300 ਵੀਆਈਪੀ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ।

ABOUT THE AUTHOR

...view details