ਜ਼ੀਰਾ: ਆਏ ਦਿਨ ਹੀ ਨਸ਼ਿਆਂ ਸੰਬੰਧੀ ਮਾਮਲੇ ਵਧਦੇ ਹੀ ਜਾ ਰਹੇ ਹਨ ਜਿਸ ਦੇ ਕਾਰਨ ਲੋਕਾਂ ਲਈ ਵੱਡੀਆਂ ਮੁਸ਼ਕਿਲਾਂ ਪੈਦਾਹੋ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਨਸ਼ਿਆਂ ‘ਤੇ ਠੱਲ ਪਾਉਂਦੇ ਹੋਏ ਵੱਖ-ਵੱਖ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਕਿ ਤਾਂ ਜੋ ਪੰਜਾਬ ਦੇ ਵਿੱਚ ਨਸ਼ੇ ਦੇ ਮਾਮਲਿਆਂ ‘ਤੇ ਰੋਕ ਲੱਗ ਸਕੇ। ਨਸ਼ਿਆਂ ਦੇ ਕਾਰਨ ਹੁਣ ਤੱਕ ਪੰਜਾਬ ਦੇ ਕਈ ਨੌਜਵਾਨਾਂ ਦੀ ਜਾਨ ਵੀ ਜਾ ਚੁੱਕੀ ਹੈ।ਦੂਸਰੇ ਪਾਸੇ ਪੰਜਾਬ ਪੁਲਿਸ ਦੇ ਵੱਲੋਂ ਵੀ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਕਿ ਤਾਂ ਜੋ ਨਸ਼ਿਆਂ ਦੇ ਮਾਮਲਿਆਂ ‘ਤੇ ਠੱਲ ਪੈ ਸਕੇ ।
ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ 'ਤੇ ਸਖ਼ਤੀ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਹੁਣ ਜ਼ੀਰਾ ਪੁਲਿਸ ਨੇ ਪੰਜ ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਪੁਲਿਸ ਨੇ ਬਸਤੀ ਮਾਛੀਆਂ 'ਚ ਰਹਿਣ ਵਾਲੇ ਸੋਨੂ ਅਤੇ ਵਿਸ਼ਾਲ ਦੀ ਇੱਕ ਕਰੋੜ 2 ਲੱਖ 90 ਹਜ਼ਾਰ ਰੁਪਏ ਮਕਾਨ ਨੂੰ ਫ਼ਰੀਜ਼ ਕਰ ਦਿੱਤਾ ਗਿਆ ਹੈ।
ਲੰਬੇ ਸਮੇਂ ਤੋਂ ਵੇਚ ਰਹੇ ਸੀ ਨਸ਼ਾ
ਇਸ ਸਭ ਦੀ ਜਾਣਕਾਰੀ ਡੀਐਸਪੀ ਗੁਰਦੀਪ ਸਿੰਘ ਜ਼ੀਰਾ ਵੱਲੋਂ ਦਿੱਤੀ ਗਈ । ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਜੋ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਇਹਨਾਂ ਦੋਵਾਂ ਭਰਾਵਾਂ 'ਤੇ ਪਹਿਲਾਂ ਵੀ ਕਰੀਬ 8 ਤੋਂ 9 ਪਰਚੇ ਦਰਜ ਹਨ। ਇਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਵੇਚ ਕੇ ਇਹ ਪ੍ਰਾਪਰਟੀ ਬਣਾਈ ਗਈ ਹੈ। ਜਿਸ ਨੂੰ ਦਿੱਲੀ ਅਥਾਰਟੀ ਕੋਲ ਭੇਜਿਆ ਗਿਆ ਅਤੇ ਉਹਨਾਂ ਵੱਲੋਂ ਇਸ ਨੂੰ ਫਰੀਜ ਕਰਨ ਦੇ ਹੁਕਮ ਜਾਰੀ ਕੀਤੇ ਗਏ। ਉਹਨਾਂ ਦੱਸਿਆ ਕਿ ਇਹ ਨਾ ਤਾਂ ਹੁਣ ਮਕਾਨ ਨੂੰ ਵੇਚ ਸਕਦੇ ਨੇ ਅਤੇ ਨਾ ਹੀ ਕਿਸੇ ਦੇ ਨਾਮ ਟਰਾਂਸਫਰ ਕਰ ਸਕਦੇ ਹਨ ।