ETV Bharat / state

ਪੰਜਾਬ ਵਿਧਾਨਸਭਾ ਸੈਸ਼ਨ: ਸਦਨ ਦੀ ਕਾਰਵਾਈ ਜਾਰੀ, ਆਪ ਵਿਧਾਇਕ ਨੇ ਕੀਤੀ ਯੂਪੀ ਮਾਡਲ ਦੀ ਤਰੀਫ਼ - PUNJAB VIDHAN SABHA SESSION

Punjab Vidhan Sabha Session
ਪੰਜਾਬ ਵਿਧਾਨਸਭਾ ਸੈਸ਼ਨ (ETV Bharat)
author img

By ETV Bharat Punjabi Team

Published : Feb 25, 2025, 8:40 AM IST

Updated : Feb 25, 2025, 11:09 AM IST

Punjab Vidhan Sabha Session Updates : ਅੱਜ (ਮੰਗਲਵਾਰ) ਪੰਜਾਬ 'ਚ 2-ਦਿਨਾਂ ਵਿਧਾਨ ਸਭਾ ਸੈਸ਼ਨ ਦਾ ਦੂਜਾ ਅਤੇ ਆਖਰੀ ਦਿਨ ਹੈ। ਸੈਸ਼ਨ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਵੇਗਾ। ਸੈਸ਼ਨ ਦਾ ਆਖ਼ਰੀ ਦਿਨ 25 ਫ਼ਰਵਰੀ 2025 ਨੂੰ ਚੰਡੀਗੜ੍ਹ ਵਿਖੇ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਇਸ 'ਚ ਸਰਕਾਰ ਕਈ ਅਹਿਮ ਮੁੱਦਿਆਂ 'ਤੇ ਚਰਚਾ ਕਰਨ ਲਈ ਤਿਆਰ ਹੈ। ਇਸ ਸੈਸ਼ਨ ਵਿੱਚ ਮੁੱਖ ਤੌਰ ’ਤੇ ਕੌਮੀ ਖੇਤੀ ਮੰਡੀਕਰਨ ਨੀਤੀ ’ਤੇ ਬਹਿਸ ਹੋਣ ਦੀ ਸੰਭਾਵਨਾ ਹੈ, ਜਿਸ ਨੂੰ ਲੈ ਕੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵਿੱਚ ਮੱਤਭੇਦ ਡੂੰਘੇ ਹੁੰਦੇ ਜਾ ਰਹੇ ਹਨ। ਉੱਥੇ ਹੀ, ਵਿਰੋਧੀਆਂ ਵਲੋਂ ਹੰਗਾਮੇ ਦੇ ਵੀ ਆਸਾਰ ਹਨ, ਜੋ ਸਰਕਾਰ ਨੂੰ ਕਈ ਮੁੱਦਿਆਂ ਉੱਤੇ ਘੇਰਨ ਲਈ ਤਿਆਰ ਹੈ।

ਇਹ ਵੀ ਪੜ੍ਹੋ : "ਦੋਵਾਂ ਹੱਥਾਂ ਨਾਲ ਪੈਸੇ ਇਕੱਠੇ ਕਰ ਰਹੇ ਹਨ ਆਪ ਦੇ ਮੰਤਰੀ ਅਤੇ ਵਿਧਾਇਕ" ਵਿਰੋਧੀਆਂ ਦੇ ਮਾਨ ਸਰਕਾਰ ਉੱਤੇ ਇਲਜ਼ਾਮ, ਸੁਣੋ ਕੌਣ ਕੀ ਬੋਲਿਆ ?

LIVE FEED

11:07 AM, 25 Feb 2025 (IST)

ਵਿਰੋਧੀ ਧਿਰ ਦੇ ਨੇਤਾ ਕਾਂਗਰਸੀ ਵਿਧਾਇਕ ਦਾ ਕੇਂਦਰ ਉੱਤੇ ਨਿਸ਼ਾਨਾ

ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ 'ਚ ਪੁੱਜੇ ਅਤੇ ਸਰਕਾਰ 'ਤੇ ਨਿਸ਼ਾਨਾ ਸਾਧਿਆ। ਇਸ ਦੌਰਾਨ ਬਾਜਵਾ ਨੇ ਕਿਹਾ ਕਿ ਕਾਂਗਰਸ ਹੁਣ ਨੈਸ਼ਨਲ ਐਗਰੀਕਲਚਰਲ ਮਾਰਕੀਟਿੰਗ ਪਾਲਿਸੀ ਦੇ ਖਿਲਾਫ ਪਾਸ ਹੋਈ ਵੋਟ 'ਤੇ ਵਿਚਾਰ ਕਰੇਗੀ। ਬਾਜਵਾ ਨੇ ਇਹ ਵੀ ਕਿਹਾ ਕਿ ਕੇਂਦਰ ਖੇਤੀ ਮੰਡੀਕਰਨ ਨੀਤੀ ਦੇ ਤਿੰਨੋਂ ਕਾਨੂੰਨ ਕਿਸੇ ਹੋਰ ਤਰੀਕੇ ਨਾਲ ਪਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

10:53 AM, 25 Feb 2025 (IST)

ਨਸ਼ੇ ਵਿਰੁੱਧ ਜੇਕਰ ਬੁਲਡੋਜ਼ਰ ਚੱਲਦੇ, ਤਾਂ ਅਸੀ ਸਵਾਗਤ ਕਰਦੇ: AAP ਵਿਧਾਇਕ

ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਕੇਂਦਰ ਦੇ ਖੇਤੀ ਕਾਨੂੰਨ ਵਿਰੁੱਧ ਖੇਤੀ ਡ੍ਰਾਫਟ ਦੇ ਮਤੇ ਦੇ ਸਾਰੇ ਹੱਕ ਵਿੱਚ ਹਨ, ਕਿਉਂਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਤਾਂ ਕਾਂਗਰਸ ਵੀ ਹੈ। ਸਾਰੇ ਇੱਕਠੇ ਹੋਣ, ਮਤਾ ਪਵੇਗਾ, ਫਿਰ ਹੀ ਆਲ ਪਾਰਟੀ ਮੀਟਿੰਗ ਹੋਵੇਗੀ। ਪੰਜਾਬ ਵਿੱਚ ਨਸ਼ੇ ਵਿਰੁੱਧ ਚੱਲਦੇ ਬੁਲਡੋਜ਼ਰ ਨੂੰ ਲੈ ਕੇ ਉਨ੍ਹਾਂ ਕਿਹਾ ਕਿ, "ਅਸੀ ਅਜਿਹੇ ਬੁਲਡੋਜ਼ਰ ਦਾ ਸਵਾਗਤ ਕਰਦੇ ਹਾਂ। ਮੈਂ ਨਸ਼ੇ ਵਿਰੁੱਧ ਅਜਿਹੀ ਕਾਰਵਾਈ ਦੇ ਹੱਕ ਵਿੱਚ ਹਾਂ। ਜੇਕਰ ਯੂਪੀ ਵਿੱਚ ਨਸ਼ੇ ਵਿਰੁੱਧ ਬੁਲਡੋਜ਼ਰ ਚੱਲਦਾ ਹੈ, ਤਾਂ ਯੂਪੀ ਦਾ ਮਾਡਲ ਵੀ ਵਧੀਆ ਹੈ।"

ਖੇਤੀ ਕਾਨੂੰਨਾਂ ਨੂੰ ਲੈ ਕੇ ਬੋਲੇ ਆਪ ਵਿਧਾਇਕ (ETV Bharat)

10:40 AM, 25 Feb 2025 (IST)

ਭਾਜਪਾ ਆਗੂ ਨੇ ਪੰਜਾਬ ਵਿਧਾਨਸਭਾ ਸੈਸ਼ਨ ਉੱਤੇ ਚੁੱਕੇ ਸਵਾਲ

ਭਾਜਪਾ ਆਗੂ ਨੇ ਪੰਜਾਬ ਵਿਧਾਨਸਭਾ ਸੈਸ਼ਨ ਉੱਤੇ ਚੁੱਕੇ ਸਵਾਲ ਅਤੇ ਇਸ ਸੈਸ਼ਨ ਨੂੰ ਮਹਿਜ਼ "ਖਾਨਾਪੂਰਤੀ ਵਾਲਾ ਸੈਸ਼ਨ" ਦੱਸਿਆ ਹੈ।

10:25 AM, 25 Feb 2025 (IST)

ਪੰਜਾਬ 'ਚ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਜਾਰੀ

ਪੰਜਾਬ 'ਚ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਜਾਰੀ ਹੈ।

10:25 AM, 25 Feb 2025 (IST)

ਵਿਧਾਨਸਭਾ ਸੈਸ਼ਨ ਚੋਂ ਸੀਐਮ ਮਾਨ ਗੈਰ-ਹਾਜ਼ਿਰ

ਦੱਸ ਦਈਏ ਕਿ ਸੋਮਵਾਰ ਨੂੰ ਪੰਜਾਬ ਵਿਧਾਨਸਭਾ ਸੈਸ਼ਨ ਦੇ ਪਹਿਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਦਨ ਅੰਦਰ ਨਹੀ ਦਿਖਾਈ ਦਿੱਤੇ। ਅੱਜ ਦੀ ਸੀਐਮ ਭਗਵੰਤ ਮਾਨ ਖ਼ਬਰ ਲਿਖੇ ਜਾਣ ਤੱਕ ਸਦਨ ਅੰਦਰ ਨਹੀਂ ਦਿਖਾਈ ਦਿੱਤੇ।

9:59 AM, 25 Feb 2025 (IST)

ਇਜਲਾਸ ਸਿਰਫ਼ ਇੱਕ Fraud: ਵਿਰੋਧੀ ਧਿਰ ਨੇਤਾ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਲਜ਼ਾਮ ਲਾਇਆ ਕਿ, "ਇਹ ਇਜਲਾਸ ਸਿਰਫ ਇੱਕ ਫਰੌਡ ਹੈ। ਆਪ ਸਰਕਾਰ ਨੇ ਮਜਬੂਰੀ ਵਿੱਚ ਇਹ ਸੈਸ਼ਨ ਬੁਲਾਇਆ ਹੈ।"

8:39 AM, 25 Feb 2025 (IST)

ਇਨ੍ਹਾਂ ਮੁੱਦਿਆਂ ਉੱਤੇ ਹੋ ਸਕਦਾ ਹੈ ਚਰਚਾ-

  1. ਕੇਂਦਰ ਦੀ ਨਵੀਂ ਖੇਤੀ ਨੀਤੀ ਉੱਤੇ ਵਿਰੋਧ ਦੀ ਰਣਨੀਤੀ
  2. ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਲੈ ਕੇ ਚਰਚਾ
  3. ਆਵਾਰਾ ਕੁੱਤਿਆਂ ਦੀ ਵੱਧ ਰਹੀ ਸਮੱਸਿਆ 'ਤੇ ਚਰਚਾ
  4. ਰਾਜ ਦੀ ਆਰਥਿਕ ਸਥਿਤੀ ਅਤੇ ਵਿੱਤੀ ਰਿਪੋਰਟਾਂ
  5. ਪੰਚਾਇਤੀ ਰਾਜ ਸੰਸਥਾਵਾਂ ਅਤੇ ਪੇਂਡੂ ਵਿਕਾਸ ਬਾਰੇ ਰਿਪੋਰਟ ਪੇਸ਼ ਕੀਤੀ ਜਾਵੇਗੀ
  6. ਸਰਕਾਰੀ ਕੰਮਾਂ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਜਾਵੇਗੀ

Last Updated : Feb 25, 2025, 11:09 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.