ETV Bharat / entertainment

ਪੰਜਾਬੀ ਫਿਲਮ 'ਬੈਕਅੱਪ' ਨਾਲ ਚਰਚਾ ਦਾ ਕੇਂਦਰ ਬਣੇ ਬਿਨੇ ਜੋੜਾ ਅਤੇ ਸੁਖਮਨੀ ਕੌਰ, ਜਾਣੋ ਕਿੱਦਾਂ ਦਾ ਰਿਹਾ ਉੱਭਰਦੇ ਸਿਤਾਰਿਆਂ ਦਾ ਤਜ਼ਰਬਾ - FILM BACKUP

ਹਾਲ ਹੀ ਵਿੱਚ ਈਟੀਵੀ ਭਾਰਤ ਨੇ ਤਾਜ਼ਾ ਰਿਲੀਜ਼ ਹੋਈ ਪੰਜਾਬੀ ਫਿਲਮ 'ਬੈਕਅੱਪ' ਦੇ ਦੋ ਮੁੱਖ ਕਿਰਦਾਰ ਬਿਨੇ ਜੌੜਾ ਅਤੇ ਸੁਖਮਨੀ ਕੌਰ ਨਾਲ ਗੱਲਬਾਤ ਕੀਤੀ।

Biney Jaura and Sukhmani Kaur
Biney Jaura and Sukhmani Kaur (Photo: ETV Bharat)
author img

By ETV Bharat Entertainment Team

Published : Feb 25, 2025, 10:48 AM IST

ਚੰਡੀਗੜ੍ਹ: ਰਿਲੀਜ਼ ਹੋਈ ਪੰਜਾਬੀ ਫਿਲਮ 'ਬੈਕਅੱਪ' ਨਾਲ ਇੰਨੀ ਦਿਨੀਂ ਸਿਨੇਮਾ ਗਲਿਆਰਿਆਂ ਵਿੱਚ ਕਾਫ਼ੀ ਚਰਚਾ ਦਾ ਕੇਂਦਰ ਬਣੇ ਹੋਏ ਹਨ ਫਿਲਮ ਦੇ ਲੀਡ ਅਦਾਕਾਰ ਬਿਨੇ ਜੌੜਾ ਅਤੇ ਅਦਾਕਾਰਾ ਸੁਖਮਨੀ ਕੌਰ, ਜੋ ਇਸ ਅਰਥ-ਭਰਪੂਰ ਫਿਲਮ ਨੂੰ ਚਾਰੇ-ਪਾਸੇ ਤੋਂ ਮਿਲ ਰਹੀ ਤਾਰੀਫ਼ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ।

ਦੁਨੀਆਂ ਭਰ ਵਿੱਚ ਪਸੰਦ ਕੀਤੀ ਜਾ ਰਹੀ ਉਕਤ ਫਿਲਮ ਦੇ ਗ੍ਰੈਂਡ ਪ੍ਰੀਮੀਅਰ ਦੌਰਾਨ ਇਸ ਖੂਬਸੂਰਤ ਆਨ ਸਕਰੀਨ ਜੋੜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸੇ ਨੂੰ ਲੈ ਕੇ ਅਪਣੇ ਤਜ਼ਰਬੇ ਬਾਰੇ ਦੱਸਿਆ ਕਿ ਕਮਰਸ਼ਿਅਲ ਹਿੱਤਾਂ ਤੋਂ ਪਾਸੇ ਹੱਟ ਕੇ ਬਣਾਈ ਗਈ ਇਸ ਫਿਲਮ ਨੂੰ ਵਜ਼ੂਦ ਲੈਣ ਨੂੰ ਲੈ ਕੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਪੂਰੀ ਟੀਮ ਦੇ ਜੀਅ-ਜਾਨ ਅਤੇ ਜਨੂੰਨੀਅਤ ਨਾਲ ਕੀਤੀ ਮਿਹਨਤ ਦੇ ਸਦਕਾ ਫਿਲਮ ਸਿਰਜਨਾਤਮਕ ਚੋਂ ਉਭਰਨ 'ਚ ਸਫ਼ਲ ਰਹੀ ਹੈ, ਜਿਸ ਨੂੰ ਹੌਂਸਲਿਆਂ ਦੇ ਪ੍ਰਤੀਕ ਵਜੋਂ ਵੀ ਮੰਨਿਆ ਜਾ ਸਕਦਾ ਹੈ।

ਬਿਨੇ ਜੌੜਾ ਅਤੇ ਸੁਖਮਨੀ ਕੌਰ (Video: ETV Bharat)

ਫਿਲਮ ਨੂੰ ਲੈ ਕੇ ਕੀ ਬੋਲੇ ਅਦਾਕਾਰ ਬਿਨੇ ਜੌੜਾ

ਹਾਲ ਦੇ ਸਮੇਂ ਵਿੱਚ ਸਾਹਮਣੇ ਆਈ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ ਪੰਜਾਬੀ ਵੈੱਬ ਸੀਰੀਜ਼ 'ਯਾਰ ਚੱਲੇ ਬਾਹਰ' ਦਾ ਸ਼ਾਨਦਾਰ ਹਿੱਸਾ ਰਹੇ ਹਨ ਅਦਾਕਾਰ ਬਿਨੇ ਜੌੜਾ, ਜਿੰਨ੍ਹਾਂ ਵੱਲੋਂ ਪੀਟੀਸੀ ਪੰਜਾਬੀ ਦੇ ਸੀਰੀਅਲ 'ਵੰਗਾਂ' ਵਿੱਚ ਨਿਭਾਈ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ।

ਓਟੀਟੀ ਅਤੇ ਛੋਟੇ ਪਰਦੇ ਤੋਂ ਬਾਅਦ ਹੁਣ ਸਿਨੇਮਾ ਦੇ ਖੇਤਰ ਵਿੱਚ ਵੀ ਮਜ਼ਬੂਤ ਪੈੜ੍ਹਾਂ ਸਿਰਜਦੇ ਜਾ ਰਹੇ ਹਨ, ਇਹ ਹੋਣਹਾਰ ਅਦਾਕਾਰ, ਜਿੰਨ੍ਹਾਂ ਅਨੁਸਾਰ ਉਨ੍ਹਾਂ ਦੀ ਇਹ ਡੈਬਿਊ ਫਿਲਮ ਨਸ਼ਿਆਂ ਅਤੇ ਸਮਾਜਿਕ ਸਰੋਕਾਰਾਂ ਨਾਲ ਪੂਰੀ ਜੁੜੀ ਹੋਈ ਹੈ, ਜਿਸ ਵਿੱਚ ਗਲਤਾਨ ਹੋ ਰਹੇ ਆਪਸੀ ਰਿਸ਼ਤਿਆਂ ਨੂੰ ਵੀ ਖੂਬਸੂਰਤੀ ਅਤੇ ਪ੍ਰਭਾਵਪੂਰਨਤਾ ਨਾਲ ਪ੍ਰਤਿਬਿੰਬ ਕੀਤਾ ਗਿਆ ਹੈ।

ਬੈਕਅੱਪ ਬਾਰੇ ਕੀ ਬੋਲੀ ਖੂਬਸੂਰਤ ਅਦਾਕਾਰਾ ਸੁਖਮਨੀ ਕੌਰ

ਓਧਰ ਇਸ ਫਿਲਮ ਨੂੰ ਲੈ ਸੁਰਖੀਆਂ ਬਟੋਰ ਰਹੀ ਅਦਾਕਾਰਾ ਸੁਖਮਨੀ ਕੌਰ ਨੇ ਵੀ ਈਟੀਵੀ ਭਾਰਤ ਨਾਲ ਖੁੱਲ੍ਹ ਕੇ ਅਪਣੇ ਵਿਚਾਰ ਪ੍ਰਗਟ ਕੀਤੇ, ਜਿੰਨ੍ਹਾਂ ਅਪਣੀ ਇਸ ਪਹਿਲੀ ਫਿਲਮ ਨਾਲ ਜੁੜੇ ਅਪਣੇ ਜਜ਼ਬਾਤ ਬਿਆਨ ਕਰਦਿਆਂ ਕਿਹਾ ਕਿ ਬਹੁਤ ਹੀ ਉਤਸ਼ਾਹਿਤ ਮਹਿਸੂਸ ਕਰ ਰਹੀ ਹਾਂ, ਇਸ ਫਿਲਮ ਨੂੰ ਮਿਲਣ ਵਾਲੇ ਹੁੰਗਾਰੇ ਨੂੰ ਲੈ ਕੇ ਇੰਝ ਲੱਗ ਰਿਹਾ ਸੀ, ਜਿਵੇਂ ਕੋਈ ਇਮਤਿਹਾਨ ਦੇ ਰਹੀ ਹੋਵਾਂ, ਪਰ ਤਹਿ ਦਿਲੋਂ ਸ਼ੁਕਰੀਆਂ ਅਦਾ ਕਰਾਂਗੀ ਦਰਸ਼ਕਾਂ ਅਤੇ ਚਾਹੁੰਣ ਵਾਲਿਆਂ ਦਾ, ਜਿੰਨ੍ਹਾਂ ਵੱਲੋਂ ਇਸ ਭਾਵਪੂਰਨ ਫਿਲਮ ਅਤੇ ਸਮੂਹ ਕਲਾਕਾਰਾਂ ਦੀ ਰੱਜਵੀਂ ਸਲਾਹੁਤਾ ਕੀਤੀ ਜਾ ਰਹੀ ਹੈ, ਜਿਸ ਨਾਲ ਮਿਲੀ ਹੌਂਸਲਾ ਅਫਜ਼ਾਈ ਦੀ ਬਦੌਂਲਤ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਚੰਗੇਰਾ ਕਰਨ ਦੀ ਕੋਸ਼ਿਸ਼ ਕਰੇਗੀ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.