ਚੰਡੀਗੜ੍ਹ: ਪੰਜਾਬੀ ਫਿਲਮ ਉਦਯੋਗ ਵਿੱਚ ਸ਼ੂਟਿੰਗਜ਼, ਰਿਲੀਜ਼ ਅਤੇ ਨਵ-ਫਿਲਮਾਂ ਦੀ ਅਨਾਊਂਸਮੈਂਟ ਦਾ ਸਿਲਸਿਲਾ ਇੰਨੀ-ਦਿਨੀਂ ਜ਼ੋਰਾਂ ਉਤੇ ਹੈ, ਜਿਸ ਦੇ ਮੱਦੇਨਜ਼ਰ ਹੀ ਸੰਪੂਰਨਤਾ ਦੇ ਆਖਰੀ ਪੜਾਅ ਦਾ ਸਫ਼ਰ ਹੰਢਾਂ ਰਹੀ ਹੈ, ਇੱਕ ਹੋਰ ਬਹੁ-ਚਰਚਿਤ ਪੰਜਾਬੀ ਫਿਲਮ 'ਪੰਜਾਬੀ ਆ ਗਏ ਓਏ', ਜੋ ਜਲਦ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਹੋਣ ਜਾ ਰਹੀ ਹੈ।

'ਆਦਿਤਿਆ ਗਰੁੱਪ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਆਦਿਤਿਆ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਵੱਡੀਆਂ ਅਤੇ ਬਹੁ-ਚਰਚਿਤ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਓਏ ਹੋਏ ਪਿਆਰ ਹੋ ਗਿਆ', 'ਤੇਰੀ ਮੇਰੀ ਜੋੜੀ' ਅਤੇ 'ਮਰ ਜਾਵਾਂ ਗੁੜ ਖਾ ਕੇ', 'ਸੈਕਟਰ 17' ਆਦਿ ਸ਼ੁਮਾਰ ਰਹੀਆਂ ਹਨ।

ਐਕਸ਼ਨ-ਡਰਾਮਾ ਥੀਮ ਅਧਾਰਿਤ ਇਸ ਫਿਲਮ ਵਿੱਚ ਗਾਇਕ ਅਤੇ ਅਦਾਕਾਰ ਸਿੰਗਾ ਮੁੱਖ ਰੋਲ ਅਦਾ ਕਰ ਰਹੇ ਹਨ, ਜੋ ਕਾਫ਼ੀ ਲੰਮੇਂ ਵਕਫ਼ੇ ਬਾਅਦ ਪੰਜਾਬੀ ਸਿਨੇਮਾ ਵਿੱਚ ਸ਼ਾਨਦਾਰ ਕਮਬੈਕ ਕਰਨ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਪ੍ਰਿੰਸ ਕੰਵਲਜੀਤ ਸਿੰਘ ਵੀ ਮਹੱਤਵਪੂਰਨ ਕਿਰਦਾਰ ਪਲੇਅ ਕਰਦੇ ਨਜ਼ਰੀ ਪੈਣਗੇ, ਜੋ ਅਪਣੇ ਚਿਰ ਪਰਿਚਤ ਅੰਦਾਜ਼ ਨੂੰ ਇੱਕ ਵਾਰ ਮੁੜ ਪ੍ਰਤੀਬਿੰਬ ਕਰਨ ਜਾ ਰਹੇ ਹਨ।

ਸਾਲ 2023 ਵਿੱਚ ਆਈ ਅਤੇ ਸਿਮਰਨਜੀਤ ਸਿੰਘ ਹੁੰਦਲ ਵੱਲੋਂ ਨਿਰਦੇਸ਼ਿਤ ਕੀਤੀ 'ਮਾਈਨਿੰਗ: ਰੇਤੇ ਤੇ ਕਬਜ਼ਾ' ਵਿੱਚ ਨਜ਼ਰ ਆਏ ਸਿੰਗਾ ਅਪਣੀ ਉਕਤ ਨਵੀਂ ਫਿਲਮ ਨੂੰ ਕੇ ਕਾਫ਼ੀ ਉਤਸ਼ਾਹਿਤ ਵਿਖਾਈ ਦੇ ਰਹੇ ਹਨ, ਜੋ ਇਸ ਮੇਨ ਸਟ੍ਰੀਮ ਫਿਲਮ ਵਿੱਚ ਬੇਹੱਦ ਪ੍ਰਭਾਵੀ ਐਕਸ਼ਨ ਭੂਮਿਕਾ ਨੂੰ ਅੰਜ਼ਾਮ ਦੇ ਰਹੇ ਹਨ।

ਓਧਰ ਉਕਤ ਫਿਲਮ ਬਿੱਗ ਸੈਟਅੱਪ ਫਿਲਮ ਨਾਲ ਜੁੜੇ ਕੁਝ ਹੋਰ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਮੋਹਾਲੀ-ਖਰੜ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਤੇਜ਼ੀ ਨਾਲ ਫਿਲਮਾਈ ਜਾ ਰਹੀ ਉਕਤ ਫਿਲਮ ਵਿੱਚ ਪੰਜਾਬੀ ਫਿਲਮ ਉਦਯੋਗ ਨਾਲ ਜੁੜੇ ਕਈ ਹੋਰ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਪਲੇਅ ਕਰ ਰਹੇ ਹਨ, ਜਿੰਨ੍ਹਾਂ ਦੇ ਨਾਵਾਂ ਦਾ ਰਸਮੀ ਖੁਲਾਸਾ ਫਿਲਮ ਨਿਰਮਾਣ ਟੀਮ ਵੱਲੋਂ ਜਲਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ:
- ਲਾਈਵ ਗਾਉਂਦੇ-ਗਾਉਂਦੇ ਗਾਇਕ ਕੁਲਵਿੰਦਰ ਬਿੱਲਾ ਨੇ ਲੋਕਾਂ ਤੋਂ ਲੁਕ ਕੇ ਕੀਤਾ ਇਹ ਕੰਮ, ਵੀਡੀਓ ਦੇਖ ਹਰ ਕੋਈ ਹੋਇਆ ਹੈਰਾਨ
- ਪੰਜਾਬੀ ਫਿਲਮ 'ਬੈਕਅੱਪ' ਨਾਲ ਚਰਚਾ ਦਾ ਕੇਂਦਰ ਬਣੇ ਬਿਨੇ ਜੋੜਾ ਅਤੇ ਸੁਖਮਨੀ ਕੌਰ, ਜਾਣੋ ਕਿੱਦਾਂ ਦਾ ਰਿਹਾ ਉੱਭਰਦੇ ਸਿਤਾਰਿਆਂ ਦਾ ਤਜ਼ਰਬਾ
- ਭਾਰਤ-ਪਾਕਿ ਮੈਚ 'ਚ ਨਵਜੋਤ ਸਿੱਧੂ ਦੀ ਕੁਮੈਂਟਰੀ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਵਿਰਾਟ ਕੋਹਲੀ-ਬਾਬਰ ਆਜ਼ਮ ਸਮੇਤ ਇਹਨਾਂ ਕ੍ਰਿਕਟਰਾਂ ਲਈ ਕਹੀਆਂ ਖਾਸ ਗੱਲਾਂ