ਪੰਜਾਬ

punjab

ETV Bharat / entertainment

ਇਸ ਪੰਜਾਬੀ ਫਿਲਮ ਦਾ ਹਿੱਸਾ ਬਣੀ ਅਦਾਕਾਰਾ ਰੌਣਕ ਜੋਸ਼ੀ, ਲੀਡ ਭੂਮਿਕਾ 'ਚ ਆਵੇਗੀ ਨਜ਼ਰ - Actress Ronak Joshi - ACTRESS RONAK JOSHI

Actress Ronak Joshi: ਹਾਲ ਹੀ ਵਿੱਚ ਨਵੀਂ ਪੰਜਾਬੀ ਫਿਲਮ 'ਫਤਹਿ' ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਮੁੱਖ ਭੂਮਿਕਾ ਅਦਾਕਾਰਾ ਰੌਣਕ ਜੋਸ਼ੀ ਨਿਭਾਉਂਦੀ ਨਜ਼ਰੀ ਆਵੇਗੀ।

Actress Ronak Joshi
Actress Ronak Joshi (instagram)

By ETV Bharat Entertainment Team

Published : Jul 3, 2024, 12:38 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਮਜ਼ਬੂਤ ਪੈੜਾਂ ਸਿਰਜਦੀ ਜਾ ਰਹੀ ਹੈ ਅਦਾਕਾਰਾ ਰੌਣਕ ਜੋਸ਼ੀ, ਜਿਸ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸ ਦਾਇਰੇ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਫਤਹਿ', ਜੋ ਜਲਦ ਹੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

ਸੰਗੀਤਕ ਕੰਪਨੀ 'ਗੀਤ ਐਮਪੀ3' ਅਤੇ 'ਜੀਕੇ ਡਿਜ਼ੀਟਲ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਸੇਵੀਓ ਸੰਧੂ ਕਰ ਰਹੇ ਹਨ, ਜੋ ਮਿਊਜ਼ਿਕ ਵੀਡੀਓ ਦੀ ਦੁਨੀਆ ਵਿੱਚ ਬਤੌਰ ਨਿਰਦੇਸ਼ਕ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ ਅਤੇ ਇਸ ਫਿਲਮ ਨਾਲ ਸਿਨੇਮਾ ਖਿੱਤੇ ਵਿੱਚ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।

ਸੱਚੀ ਕਹਾਣੀ ਆਧਾਰਿਤ ਅਤੇ ਵੋਮੈਨ ਓਰੀਐਟਡ ਇਸ ਫਿਲਮ ਵਿੱਚ ਲੀਡ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ ਅਦਾਕਾਰਾ ਰੌਣਕ ਜੋਸ਼ੀ, ਜੋ ਸੋਸ਼ਲ ਮੀਡੀਆ ਬਲੋਗਿੰਗ 'ਚ ਵੀ ਅੱਜਕੱਲ੍ਹ ਚੌਖਾ ਨਾਮਣਾ ਖੱਟ ਰਹੀ ਹੈ। ਸਾਲ 2021 'ਚ ਸਾਹਮਣੇ ਆਈ ਚਰਚਿਤ ਪੰਜਾਬੀ ਵੈੱਬ ਸੀਰੀਜ਼ 'ਮੁਰੱਬਾ' ਦਾ ਵੀ ਪ੍ਰਭਾਵਸ਼ਾਲੀ ਹਿੱਸਾ ਰਹੀ ਹੈ ਇਹ ਪ੍ਰਤਿਭਾਵਾਨ ਅਦਾਕਾਰਾ, ਜਿਸ ਵੱਲੋਂ ਹਾਲੀਆ ਸਮੇਂ ਦੌਰਾਨ ਰਿਲੀਜ਼ ਹੋਈ ਅਤੇ ਗਾਇਕ-ਅਦਾਕਾਰ ਗੁਰੀ ਸਟਾਰਰ ਬਹੁ-ਚਰਚਿਤ ਪੰਜਾਬੀ ਫਿਲਮ 'ਲਵਰ' ਵਿੱਚ ਨਿਭਾਈ ਲੀਡਿੰਗ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ।

ਸਿਨੇਮਾ ਖੇਤਰ ਵਿੱਚ ਪੜਾਅ ਦਰ ਪੜਾਅ ਨਵੇਂ ਦੇ ਸਿਰਜ ਰਹੀ ਅਦਾਕਾਰਾ ਰੌਣਕ ਜੋਸ਼ੀ ਦੀ ਉਕਤ ਨਵੀਂ ਫਿਲਮ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਹ 'ਗੀਤ ਐਮਪੀ3' ਵੱਲੋਂ ਬਣਾਈ ਜਾ ਰਹੀ ਦਸਵੀਂ ਫਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ 'ਸ਼ੂਟਰ', 'ਜੱਟ ਬ੍ਰਦਰ', ' ਲਵਰ', 'ਓਏ ਭੋਲੇ ਓਏ', 'ਸਿਕੰਦਰ2', 'ਚੌਬਰ' ਅਤੇ 'ਕਾਕਾ ਪ੍ਰਧਾਨ' ਦਾ ਵੀ ਨਿਰਮਾਣ ਕਰ ਚੁੱਕੀ ਹੈ ਅਤੇ ਅੱਜਕੱਲ੍ਹ ਇੱਕ ਹੋਰ ਪੰਜਾਬੀ ਫਿਲਮ 'ਮਝੈਲ' ਦੇ ਨਿਰਮਾਣ ਵਿੱਚ ਵੀ ਰੁੱਝੀ ਹੋਈ ਹੈ, ਜਿਸ ਵਿੱਚ ਦੇਵ ਖਰੌੜ ਅਤੇ ਅਦਿਤੀ ਆਰਿਆ ਲੀਡ ਜੋੜੀ ਵਜੋਂ ਨਜ਼ਰ ਆਉਣਗੇ।

ABOUT THE AUTHOR

...view details