ਚੰਡੀਗੜ੍ਹ:ਪਾਲੀਵੁੱਡ ਦੇ ਮਸ਼ਹੂਰ ਅਤੇ ਸਫ਼ਲਤਮ ਨਿਰਦੇਸ਼ਕ ਸਮੀਪ ਕੰਗ ਵੱਲੋਂ ਹਾਲੀਆਂ ਦਿਨੀਂ ਐਲਾਨੀ ਗਈ ਪੰਜਾਬੀ ਫਿਲਮ 'ਸ਼ੁੱਧ ਵੈਸ਼ਨੂੰ ਡਾਕਾ' ਇੰਨੀਂ ਦਿਨੀਂ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਦੁਆਰਾ ਪਾਲੀਵੁੱਡ ਦੀ ਪ੍ਰਭਾਵੀ ਤਿੱਕੜੀ ਵਜੋਂ ਪਹਿਲੀ ਵਾਰ ਇਕੱਠਿਆਂ ਅਪਣੀ ਸ਼ਾਨਦਾਰ ਸਕ੍ਰੀਨ ਮੌਜ਼ੂਦਗੀ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ ਬਿੰਨੂ ਢਿੱਲੋਂ, ਅੰਬਰਦੀਪ ਸਿੰਘ ਅਤੇ ਗੁਰੂ ਰੰਧਾਵਾ, ਜਿੰਨ੍ਹਾਂ ਦੀ ਇਹ ਬਹੁ-ਚਰਚਿਤ ਫਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
'751 ਫਿਲਮਜ਼' ਅਤੇ 'ਅੰਬਰਦੀਪ ਪ੍ਰੋਡੋਕਸ਼ਨ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਫਿਲਮ ਦੀ ਪਹਿਲਾਂ ਪੜ੍ਹਾਅ ਸ਼ੂਟਿੰਗ ਇਸੇ ਮਹੀਨੇ ਦੇ ਅੱਧ ਤੋਂ ਚੰਡੀਗੜ੍ਹ ਵਿਖੇ ਸ਼ੁਰੂ ਹੋਣ ਜਾ ਰਹੀ ਹੈ, ਜਿਸ ਲਈ ਨਿਰਦੇਸ਼ਕ ਸਮੀਪ ਕੰਗ ਮੁੰਬਈ ਤੋਂ ਪੰਜਾਬ ਰਵਾਨਗੀ ਲਈ ਤਿਆਰ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਬਿੱਗ ਸੈਟਅੱਪ ਫਿਲਮ ਨੂੰ ਕਾਫ਼ੀ ਵੱਡੇ ਬਜਟ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਜਾਵੇਗਾ।