ਚੰਡੀਗੜ੍ਹ:ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਅਪਣੇ ਸੁਫ਼ਨਿਆਂ ਨੂੰ ਤਾਬੀਰ ਦੇਣ ਵਿੱਚ ਜੁਟੇ ਹੋਏ ਹਨ ਅਦਾਕਾਰ ਹਰਸ਼ਰਨ, ਜਿੰਨ੍ਹਾਂ ਦੀਆਂ ਆਸਾਂ ਨੂੰ ਬੂਰ ਪਾਉਣ ਜਾ ਰਹੀ ਹੈ ਉਨ੍ਹਾਂ ਦੀ ਨਵੀਂ ਅਤੇ ਸ਼ੁਰੂ ਹੋਣ ਜਾ ਰਹੀ ਪੰਜਾਬੀ ਫਿਲਮ, ਜਿਸ ਦਾ ਨਿਰਮਾਣ 'ਮਸਤਾਨੇ' ਜਿਹੀ ਸੁਪਰ ਡੁਪਰ ਹਿੱਟ ਫਿਲਮ ਦਾ ਨਿਰਮਾਣ ਕਰ ਚੁੱਕੇ ਪ੍ਰੋਡੋਕਸ਼ਨ ਹਾਊਸ 'ਵੇਹਲੀ ਜੰਤਾ ਫਿਲਮਜ਼' ਵੱਲੋਂ ਕੀਤਾ ਜਾ ਰਿਹਾ ਹੈ।
'ਬਿਗ ਸੈੱਟਅੱਪ' ਅਤੇ 'ਵਿਸ਼ਾਲ ਕੈਨਵਸ' ਅਧੀਨ ਬਣਾਈ ਜਾ ਰਹੀ ਉਕਤ ਅਣ-ਟਾਈਟਲ ਫਿਲਮ ਦਾ ਨਿਰਦੇਸ਼ਨ ਸ਼ਰਨ ਆਰਟਸ ਦੁਆਰਾ ਕੀਤਾ ਜਾਵੇਗਾ, ਜਿੰਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਬਣਾਈਆਂ ਪੰਜਾਬੀ ਫਿਲਮਾਂ ਨੂੰ ਵੀ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ, ਜਿੰਨ੍ਹਾਂ ਵਿੱਚ 'ਬ੍ਰਿਜ ਟੂ ਦਾ ਸੋਲ', 'ਰੱਬ ਦਾ ਰੇਡਿਓ 2', 'ਰੱਬ ਦਾ ਰੇਡਿਓ 3', 'ਗੱਲਵਕੜੀ' ਅਤੇ 'ਮਸਤਾਨੇ' ਸ਼ਾਮਿਲ ਰਹੀਆਂ ਹਨ।
ਪਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਮਨਪ੍ਰੀਤ ਜੋਹਲ ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਕਾਫ਼ੀ ਵੱਡੇ ਪੱਧਰ ਉੱਪਰ ਬਣਾਈ ਜਾ ਰਹੀ ਉਕਤ ਮਲਟੀ-ਸਟਾਰਰ ਫਿਲਮ ਵਿੱਚ ਤਰਸੇਮ ਜੱਸੜ ਦੇ ਲੀਡ ਭੂਮਿਕਾ ਨਿਭਾਏ ਜਾਣ ਦੀ ਸੰਭਾਵਨਾ ਹੈ, ਹਾਲਾਂਕਿ ਇਸ ਸੰਬੰਧਤ ਰਸਮੀ ਐਲਾਨ ਹਾਲੇ ਨਹੀਂ ਕੀਤਾ ਗਿਆ।